ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਿਆਨ ਸਾਗਰ ਹਸਪਤਾਲ ਵਿੱਚ ਖਰੜ ਨਿਵਾਸੀ ਕਰੋਨਾ ਪੀੜਤ ਨੇ ਤੋੜਿਆ ਦਮ; ਚਾਰ ਦਨਿਾਂ ਵਿੱਚ ਹੋਈਆਂ ਚਾਰ ਮੌਤਾਂ

08:22 PM Aug 20, 2020 IST

ਕਰਮਜੀਤ ਸਿੰਘ ਚਿੱਲਾ
ਬਨੂੜ, 20 ਅਗਸਤ

Advertisement

ਗਿਆਨ ਸਾਗਰ ਹਸਪਤਾਲ ਵਿੱਚ ਬੀਤੀ ਰਾਤ ਇੱਕ ਹੋਰ ਕਰੋਨਾ ਪੀੜਤ ਮਰੀਜ਼ ਦੀ ਮੌਤ ਹੋ ਗਈ। ਹਸਪਤਾਲ ਵਿੱਚ ਚਾਰ ਦਨਿਾਂ ਦੌਰਾਨ ਕਰੋਨਾ ਨਾਲ ਹੋਈ ਇਹ ਚੌਥੀ ਮੌਤ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐਸਪੀਐਸ ਗੁਰਾਇਆ ਨੇ ਦੱਸਿਆ ਕਿ ਪੰਜਾਹ ਵਰ੍ਹਿਆਂ ਦਾ ਸੰਜੀਵ ਕੁਮਾਰ ਖਰੜ ਦਾ ਵਸਨੀਕ ਸੀ ਤੇ ਉਸਨੂੰ ਸਿਹਤ ਵਿਭਾਗ ਮੁਹਾਲੀ ਵੱਲੋਂ 8 ਅਗਸਤ ਨੂੰ ਇੱਥੇ ਦਾਖਿਲ ਕਰਾਇਆ ਗਿਆ ਸੀ। ਮਰੀਜ਼ 14 ਅਗਸਤ ਤੋਂ ਆਈਸੀਯੂ ਵਿੱਚ ਸੀ ਤੇ ਪਿਛਲੇ ਦੋ ਦਨਿਾਂ ਤੋਂ ਉਹ ਵੈਂਟੀਲੇਟਰ ’ਤੇ ਸੀ। ਬੀਤੀ ਰਾਤ ਉਸਦੀ ਮੌਤ ਹੋ ਗਈ। ਇਸੇ ਦੌਰਾਨ ਗਿਆਨ ਸਾਗਰ ਹਸਪਤਾਲ ਵਿੱਚ ਗੰਭੀਰ ਮਰੀਜ਼ਾਂ ਲਈ ਆਈਸੀਯੂ ਵਿੱਚ ਬੈੱਡਾਂ ਦੀ ਘਾਟ ਆ ਰਹੀ ਹੈ। ਮੈਡੀਕਲ ਸੁਪਰਡੈਂਟ ਨੇ ਦੱਸਿਆ ਕਿ ਆਈਸੀਯੂ ਵਿੱਚ ਦਸ ਬੈੱਡ ਹਨ ਤੇ ਸਾਰੇ ਮਰੀਜ਼ਾਂ ਨਾਲ ਭਰੇ ਹਨ। ਉਨ੍ਹਾਂ ਦੱਸਿਆ ਕਿ ਅੱਜ ਹਸਪਤਾਲ ਵਿੱਚ ਆਏ ਦੋ ਗੰਭੀਰ ਮਰੀਜ਼ਾਂ ਨੂੰ ਪਟਿਆਲਾ ਰੈਫ਼ਰ ਕਰਨਾ ਪਿਆ। ਇਸੇ ਦੌਰਾਨ ਬਨੂੜ ਖੇਤਰ ਵਿੱਚ ਵੀ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਅੱਜ ਸ਼ਹਿਰ ਵਿੱਚ ਕਰੋਨਾ ਦੇ ਪੰਜ ਨਵੇਂ ਕੇਸ ਸਾਹਮਣੇ ਆਏ ਹਨ।

 

Advertisement

 

Advertisement
Tags :
ਸਾਗਰਹਸਪਤਾਲਹੋਈਆਂਕਰੋਨਾਗਿਆਨਤੋੜਿਆਦਿਨਾਂਨਿਵਾਸੀਪੀੜਤਮੌਤਾਂਵਿੱਚ