For the best experience, open
https://m.punjabitribuneonline.com
on your mobile browser.
Advertisement

ਕਰੋਨਾ: ਜੇਐੱਨ.1 ਵੇਰੀਐਂਟ ਦੇ 63 ਮਾਮਲੇ ਸਾਹਮਣੇ ਆਏ

06:26 AM Dec 26, 2023 IST
ਕਰੋਨਾ  ਜੇਐੱਨ 1 ਵੇਰੀਐਂਟ ਦੇ 63 ਮਾਮਲੇ ਸਾਹਮਣੇ ਆਏ
Advertisement

ਨਵੀਂ ਦਿੱਲੀ, 25 ਦਸੰਬਰ
ਦੇਸ਼ ਵਿੱਚ ਐਤਵਾਰ ਤੱਕ ਕਰੋਨਾਵਾਇਰਸ ਦੇ ‘ਜੇਐਨ.1’ ਵੇਰੀਐਂਟ ਦੇ 63 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 34 ਮਾਮਲੇ ਗੋਆ ਵਿੱਚ ਪਾਏ ਗਏ ਹਨ। ਅਧਿਕਾਰਤ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ਤੋਂ ਨੌਂ, ਕਰਨਾਟਕ ਤੋਂ ਅੱਠ, ਕੇਰਲ ਤੋਂ ਛੇ, ਤਾਮਿਲਨਾਡੂ ਤੋਂ ਚਾਰ ਅਤੇ ਤਿਲੰਗਾਨਾ ਤੋਂ ਦੋ ਮਾਮਲੇ ਸਾਹਮਣੇ ਆਏ ਹਨ। ਇਸੇ ਤਰ੍ਹਾਂ ਭਾਰਤ ਵਿੱਚ ਅੱਜ ਕਰੋਨਾ ਦੇ 628 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਮਗਰੋਂ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 4,054 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੇਰਲ ਵਿੱਚ ਕਰੋਨਾ ਕਾਰਨ ਇੱਕ ਵਿਅਕਤੀ ਦੀ ਮੌਤ ਹੋਈ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×