ਕਰੋਨਾ: ਬਠਿੰਡਾ ਜ਼ਿਲ੍ਹੇ ’ਚ 55 ਤੇ ਫਾਜ਼ਿਲਕਾ ’ਚ 22 ਨਵੇਂ ਕੇਸ
ਮਨੋਜ ਸ਼ਰਮਾ
ਬਠਿੰਡਾ, 24 ਜੁਲਾਈ
ਬਠਿੰਡਾ ਵਿਚ ਕਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ ਜਿਸ ਕਾਰਨ ਸਿਹਤ ਵਿਭਾਗ ਵਿਚ ਚਿੰਤਾ ਵਧ ਗਈ ਹੈ। ਡਿਪਟੀ ਕਮਿਸ਼ਨਰ ਬਠਿੰਡਾ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ ਬਠਿੰਡਾ ਵਿਚ ਕਰੋਨਾ ਦੇ 55 ਕੇਸ ਨਵੇਂ ਕੇਸ ਸਾਹਮਣੇ ਆਏ ਹਨ, ਜਨਿ੍ਹਾਂ ਵਿਚੋਂ 2 ਬਠਿੰਡਾ ਤੇ ਬਾਕੀ 53 ਵੱਖ-ਵੱਖ ਰਾਜਾਂ ਨਾਲ ਸਬੰਧਤ ਹਨ। ਬਠਿੰਡਾ ਸਿਵਲ ਸਰਜਨ ਅਮਰੀਕ ਸੰਧੂ ਨੇ 55 ਨਵੇਂ ਕੇਸ ਆਉਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕੋਵਿਡ-19 ਤੋਂ ਬਚਾਓ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ।
ਫਾਜ਼ਿਲਕਾ (ਪਰਮਜੀਤ ਸਿੰਘ): ਫਾਜ਼ਿਲਕਾ ਜ਼ਿਲ੍ਹੇ ’ਚ ਸ਼ੁੱਕਰਵਾਰ ਨੂੰ ਕੋਵਿਡ-19 ਦੇ 22 ਨਵੇਂ ਮਾਮਲੇ ਸਾਹਮਣੇ ਆਏ ਹਨ ਜਨਿ੍ਹਾਂ ‘ਚੋਂ 21 ਫਾਜ਼ਿਲਕਾ ਜ਼ਿਲ੍ਹੇ ਨਾਲ ਸਬੰਧਤ ਹਨ ਜਦਕਿ ਇਕ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਹੈ। ਇਹ ਜਾਣਕਾਰੀ ਜ਼ਿਲੇ ਦੇ ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਮੋਹਨ ਕਟਾਰੀਆ ਨੇ ਦਿੱਤੀ। ਇਸ ਤੋਂ ਬਨਿਾਂ 10 ਵਿਅਕਤੀ ਅੱਜ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ। ਇਸ ਤਰ੍ਹਾਂ ਜ਼ਿਲ੍ਹੇ ‘ਚ ਐਕਟਿਵ ਕੇਸਾਂ ਦੀ ਗਿਣਤੀ ਹੁਣ 74 ਰਹਿ ਗਈ ਹੈ।
ਫਰੀਦਕੋਟ (ਨਿੱਜੀ ਪੱਤਰ ਪੇ੍ਰਕ): ਫ਼ਰੀਦਕੋਟ ਜ਼ਿਲ੍ਹੇ ਵਿੱਚ 6 ਨਵੇਂ ਕਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਜਦੋਂ 15 ਮਰੀਜ਼ਾਂ ਨੂੰ ਤੰਦਰੁਸਤ ਹੋਣ ਉਪਰੰਤ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਹੁਣ ਐਕਟਿਵ ਕੇਸ 78 ਹਨ। ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ ਮੁਤਾਬਕ ਜ਼ਿਲੇ ਅੰਦਰ 6 ਹੋਰ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਜਿੰਨਾਂ ਵਿੱਚ 1 ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾ 1 ਡਾਕਟਰ,1 ਕੋਟਕਪੂਰਾ ਦੇ ਪ੍ਰੇਮ ਨਗਰ ਦੀ 24 ਸਾਲਾ ਔਰਤ, ਪਿੰਡ ਬਰਗਾੜੀ ਦੀਆਂ 2 ਔਰਤਾਂ, ਪਿੰਡ ਪਿੰਡੀਬਲੋਚਾਂ ਦਾ 50 ਸਾਲਾ ਵਿਅਕਤੀ ਅਤੇ ਫਰੀਦਕੋਟ ਦੀ ਗੁਰੁ ਨਾਨਕ ਕਲੌਨੀ ਦਾ 69 ਸਾਲਾ ਵਿਅਕਤੀ ਸ਼ਾਮਲ ਹੈ। ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਹੁਣ ਜ਼ਿਲੇ ਵਿੱਚ ਕੁੱਲ 78 ਐਕਟਿਵ ਕੇਸ ਹੋ ਗਏ ਹਨ।
ਮੋਗਾ (ਨਿੱਜੀ ਪੱਤਰ ਪੇ੍ਰਕ): ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ ਕਰੋਨਾ ਦੇ 24 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ 12 ਕਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਾਲੇ, 4 ਓਪੀਡੀ ਮਰੀਜ਼ ਅਤੇ 1 ਗਰਭਵਤੀ ਔਰਤ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕਿਹਾ ਕਿ ਜ਼ਿਲ੍ਹੇ ਵਿੱਚ ਕਰੋਨਾ ਦੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 99 ਹੋ ਗਈ ਹੈ ਜਨਿ੍ਹਾਂ ਵਿੱਚੋ 42 ਪਾਜੇਟਿਵ ਮਰੀਜਾਂ ਨੂੰ ਘਰਾਂ ਵਿੱਚ, 12 ਮਰੀਜ਼ਾਂ ਨੂੰ ਸਰਕਾਰੀ ਤੌਰ ’ਤੇ ਇਕਾਂਤਵਾਸ ਕੀਤਾ ਗਿਆ ਹੈ।
ਡੇਢ ਦਰਜਨ ਪੁਲੀਸ ਮੁਲਾਜ਼ਮ ਇਕਾਂਤਵਾਸ ਭੇਜੇ
ਭੁੱਚੋ ਮੰਡੀ (ਪੱਤਰ ਪੇ੍ਰਕ): ਭੁੱਚੋ ਪੁਲੀਸ ਚੌਂਕੀ ਦੇ ਸਾਰੇ ਲਗਪਗ 19 ਪੁਲੀਸ ਮੁਲਾਜ਼ਮਾਂ ਨੂੰ ਅੱਜ ਇਕਾਂਤਵਾਸ ਲਈ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਬਠਿੰਡਾ ਵਿਖੇ ਭੇਜਿਆ ਗਿਆ ਹੈ। ਉਨ੍ਹਾਂ ਦਾ ਕੱਲ ਨੂੰ ਕੋਰੋਨਾ ਟੈਸਟ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਪੁਲੀਸ ਮੁਲਾਜ਼ਮ ਥਾਣਾ ਨਥਾਣਾ ਦੇ ਦੋ ਕਰੋਨਾ ਪਾਜ਼ੇਟਿਵ ਪੁਲੀਸ ਮੁਲਾਜ਼ਮਾਂ ਦੇ ਸੰਪਰਕ ਵਿੱਚ ਸਨ।
ਮੈਨੇਜਰ ਸਮੇਤ ਬੈਂਕ ਦੇ 5 ਮੁਲਾਜ਼ਮ ਕਰੋਨਾ ਪਾਜ਼ੇਟਿਵ
ਜ਼ੀਰਾ (ਪੱਤਰ ਪੇ੍ਰਕ): ਐੱਚਡੀਐੱਫਸੀ ਬੈਂਕ ਜ਼ੀਰਾ ਸ਼ਾਖਾ ਦੇ ਮੈਨੇਜਰ ਗੌਰਵ ਸ਼ਰਮਾ, ਅਮਨਦੀਪ ਸਿੰਘ ਪੁੱਤਰ ਤਾਰਾ ਸਿੰਘ, ਸਾਹਿਲ ਅਰੋੜਾ ਪੁੱਤਰ ਕੇਵਲ ਕ੍ਰਿਸ਼ਨ ਨੇੜੇ ਗੁਰਦੁਆਰਾ ਸਿੰਘ ਸਭਾ ਜ਼ੀਰਾ, ਗੀਤਕਮਲ ਕੌਰ ਪੁੱਤਰੀ ਗੁਰਦੀਪ ਸਿੰਘ ਜੋ ਸਾਰੇ ਉਕਤ ਬੈਂਕ ਦੇ ਕਰਮਚਾਰੀ ਹਨ, ਦੀ ਕਰੋਨਾ ਰਿਪੋਰਟ ਪਾਜ਼ਟਿਵ ਆਈ ਹੈ, ਰਿਪੋਰਟ ਬਾਰੇ ਖਬਰ ਫ਼ੈਲਦਿਆਂ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ ਕਿਉਂਕਿ ਬੈਂਕ ਦੀ ਉਕਤ ਸ਼ਾਖਾ ਵਿੱਚ ਇਲਾਕੇ ਦੇ ਸੈਂਕੜੇ ਲੋਕ ਕੰਮਕਾਰ ਲਈ ਆਉਂਦੇ ਹਨ।