For the best experience, open
https://m.punjabitribuneonline.com
on your mobile browser.
Advertisement

ਕਣਕ ਦੇ ਬੰਪਰ ਝਾੜ ਲਈ ਲਾਹੇਵੰਦ ਹੋਵੇਗਾ ਠੰਢਾ ਮੌਸਮ

08:05 AM Apr 04, 2024 IST
ਕਣਕ ਦੇ ਬੰਪਰ ਝਾੜ ਲਈ ਲਾਹੇਵੰਦ ਹੋਵੇਗਾ ਠੰਢਾ ਮੌਸਮ
ਡਕਾਲਾ ਨੇੜੇ ਖੇਤਾਂ ਵਿੱਚ ਪੱਕਣ ਕਿਨਾਰੇ ਖੜ੍ਹੀ ਕਣਕ ਦੀ ਫ਼ਸਲ। -ਫੋਟੋ: ਮਾਨਵਜੋਤ
Advertisement

ਪੱਤਰ ਪ੍ਰੇਰਕ
ਡਕਾਲਾ, 3 ਅਪਰੈਲ
ਕਣਕ ਪੱਕਣ ਤੱਕ ਐਤਕੀਂ ਮੌਸਮ ਠੰਢਾ ਰਹਿਣ ਕਾਰਨ ਕਿਸਾਨਾਂ ਨੂੰ ਫ਼ਸਲ ਦੇ ਚੰਗੇ ਝਾੜ ਦੀ ਉਮੀਦ ਹੈ| ਮਾਹਿਰਾਂ ਤੇ ਕਿਸਾਨਾਂ ਮੁਤਾਬਿਕ ਜਿਸ ਸਾਲ ਮਾਰਚ ਦੇ ਅਖੀਰ ਤੱਕ ਤਾਪਮਾਨ ‘ਚ ਫੌਰੀ ਇਜ਼ਾਫ਼ਾ ਨਾ ਹੋਏ ਤਾਂ ਕਣਕ ਦੀ ਫ਼ਸਲ ਝਾੜ ਪੱਖੋਂ ਚੰਗੀ ਰਹਿੰਦੀ ਹੈ। ਐਤਕੀਂ ਮਾਰਚ ਦੇ ਅਖੀਰ ਤੱਕ ਸੁਹਾਵਣਾ ਮੌਸਮ ਹੀ ਰਿਹਾ ਹੈ| ਪਿਛਲੇ ਸਮੇਂ ਆਏ ਝੱਖੜ ਕਾਰਨ ਕਣਕ ਦੀ ਫਸਲ ਵਿੱਛ ਗਈ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਬਹੁਤੀ ਪਛੇਤੀ ਕਣਕ ਹੀ ਅਜਿਹੀ ਮਾਰ ਹੇਠ ਆਈ ਹੈ ਜਦੋਂ ਕਿ ਅਗੇਤੀਆਂ ਸਾਰੀਆਂ ਕਣਕਾਂ ਪੂਰੀ ਠੀਕ ਹਨ। ਚੰਗੇ ਮੌਸਮ ਕਾਰਨ ਬੱਲੀਆਂ ਵਿੱਚ ਦਾਣੇ ਬੇਦਾਗ ਤੇ ਭਰਪੂਰ ਹਨ| ਪਿੰਡ ਤੁੱਲੇਵਾਲ ਦੇ ਕਿਸਾਨ ਸੁਖਵਿੰਦਰ ਸਿੰਘ ਜਿਹੜੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਵੀ ਹਨ, ਦਾ ਕਹਿਣਾ ਹੈ ਕਿ ਹੁਣ ਤੱਕ ਠੰਢੇ ਚੱਲ ਰਹੇ ਮੌਸਮ ਤੋਂ ਕਣਕਾਂ ਦਾ ਝਾੜ ਚੰਗਾ ਰਹਿਣ ਦੀ ਉਮੀਦ ਹੈ| ਪਿੰਡ ਬਲਬੇੜਾ, ਪੰਜੋਲਾ, ਨਵਾਂ ਗਾਉਂ, ਧਨੌਰੀ, ਮਰਦਾਂਹੇੜੀ ਤੇ ਡੰਡੋਆ ਦੇ ਕਿਸਾਨਾਂ ਦੱਸਿਆ ਕਿ ਜੇਕਰ ਅਗਲੇ ਦਿਨਾਂ ਦੌਰਾਨ ਵੀ ਮੌਸਮ ਠੰਢਾ ਬਣਿਆ ਰਿਹਾ ਤਾਂ ਫ਼ਸਲ ਲਈ ਹੋਰ ਵੀ ਫਾਇਦੇਮੰਦ ਰਹੇਗਾ| ਇਸ ਖੇਤਰ ਵਿੱਚ ਕੰਬਾਈਨਾਂ ਰਾਹੀਂ ਕਣਕ ਦੀ ਕਟਾਈ ਹਫਤੇ ਬਾਅਦ ਹੀ ਸ਼ੁਰੂ ਹੋਵੇਗੀ|

Advertisement

Advertisement
Author Image

Advertisement
Advertisement
×