ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਿਆਨਦੀਪ ਮੰਚ ਵੱਲੋਂ ਸ਼ਾਇਰ ਗੁਰਜੰਟ ਰਾਜੇਆਣਾ ਨਾਲ ਸੰਵਾਦ

07:38 AM Nov 20, 2024 IST
ਗੁਰਜੰਟ ਰਾਜੇਆਣਾ ਦਾ ਸਨਮਾਨ ਕਰਦੇ ਹੋਏ ਪਤਵੰਤੇ। -ਫੋਟੋ: ਅਕੀਦਾ

ਪੱਤਰ ਪ੍ਰੇਰਕ
ਪਟਿਆਲਾ, 19 ਨਵੰਬਰ
ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਇੱਕ ਸਾਹਿਤਿਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਲੋਕ-ਪੱਖੀ ਸ਼ਾਇਰ ਤੇ ਚਿੰਤਕ ਗੁਰਜੰਟ ਰਾਜੇਆਣਾ ਨਾਲ ਰੂ-ਬ-ਰੂ ਅਤੇ ਸੰਵਾਦ ਰਚਾਇਆ ਗਿਆ। ਮੰਚ ਦੇ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ਗੁਰਜੰਟ ਰਾਜੇਆਣਾ ਦੇ ਵਿਅਕਤੀਤਵ ਅਤੇ ਕਾਵਿ-ਸਿਰਜਣਾ ਬਾਰੇ ਸੰਖੇਪ ਜਾਣ ਪਹਿਚਾਣ ਕਰਵਾਈ।
ਸਮਾਗਮ ਵਿੱਚ ਮਨਜੀਤ ਸਿੰਘ ਨਾਰੰਗ, ਆਈਏਐੱਸ (ਰਿਟਾ) ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਕਾਵਿ-ਮਹਿਫ਼ਲ ਦਾ ਆਗਾਜ਼ ਕਰਦਿਆਂ ਮੰਚ ਦੇ ਪ੍ਰਧਾਨ ਡਾ. ਜੀਐੱਸ ਆਨੰਦ ਵੱਲੋਂ ਮੰਚ ਦੀ ਕਾਰਜ-ਸ਼ੈਲੀ ਅਤੇ ਸਾਹਿਤ ਵਿੱਚ ਪਾਏ ਜਾ ਰਹੇ ਨਿੱਗਰ ਯੋਗਦਾਨ ਸੰਬੰਧੀ ਵਿਸਥਾਰਿਤ ਚਾਨਣਾ ਪਾਇਆ ਗਿਆ। ਸ਼ਾਇਰਾਂ ਨਾਲ ਸੰਵਾਦ ਰਚਾਉਂਦਿਆਂ ਗੁਰਜੰਟ ਰਾਜੇਆਣਾ ਨੇ ਕਵਿਤਾ ਬਾਰੇ ਤਰਕ ਪੇਸ਼ ਕੀਤਾ ਕਿ ਸਾਧਾਰਨਤਾ ਵਿੱਚ ਲੁਕੀ ਹੋਈ ਅਸਧਾਰਨਤਾ ਵਿੱਚ ਹੀ ਅਸਲ ਕਵਿਤਾ ਹੁੰਦੀ ਹੈ ਤੇ ਜ਼ਿੰਦਗੀ ਦੇ ਹੁਨਰ ਨੂੰ ਆਪਣੇ ਆਪ ਨਾਲ ਕੁਰੱਖ਼ਤ ਹੋ ਕੇ ਹੀ ਤਰਾਸ਼ਿਆ ਜਾ ਸਕਦਾ ਹੈ। ਮੁੱਖ ਮਹਿਮਾਨ ਵਜੋਂ ਬੋਲਦਿਆਂ ਸ੍ਰੀ ਨਾਰੰਗ ਨੇ ਗਿਆਨਦੀਪ ਮੰਚ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਸਮਾਜ ਨੂੰ ਸਿਹਤਮੰਦ ਦ੍ਰਿਸ਼ਟੀ ਪ੍ਰਦਾਨ ਕਰਦੇ ਹਨ। ਉਪਰੋਕਤ ਤੋਂ ਇਲਾਵਾ ਬਹਿਸ ਵਿੱਚ ਹਿੱਸਾ ਲੈਂਦਿਆਂ ਡਾ. ਇਕਬਾਲ ਸਿੰਘ ਸੋਮੀਆਂ, ਅਮਰਜੀਤ ਸਿੰਘ ਕਸਕ, ਗੁਰਚਰਨ ਸਿੰਘ ਚੰਨ ਪਟਿਆਲਵੀ, ਜਸਵਿੰਦਰ ਸਿੰਘ ਖਾਰਾ ਅਤੇ ਇੰਦਰ ਪਾਲ ਸਿੰਘ ਨੇ ਵੀ ਵਿਚਾਰ ਰੱਖੇ। ਕਵਿਤਾ ਦੇ ਪ੍ਰਭਾਵਸ਼ਾਲੀ ਸੈਸ਼ਨ ਵਿੱਚ ਹਾਜ਼ਰ ਕਵੀਆਂ ਵਿੱਚੋਂ ਇੰਜ ਪਰਵਿੰਦਰ ਸ਼ੋਖ਼, ਡਾ. ਇਕਬਾਲ ਸੋਮੀਆਂ, ਅਮਰਜੀਤ ਸਿੰਘ ਕਸਕ, ਗੁਰਚਰਨ ਸਿੰਘ ਚੰਨ ਪਟਿਆਲਵੀ ਹਾਜ਼ਰ ਰਹੇ। ਮੰਚ ਸੰਚਾਲਨ ਬਲਬੀਰ ਜਲਾਲਾਬਾਦੀ ਵੱਲੋਂ ਬਾਖੂਬੀ ਕੀਤਾ ਗਿਆ।

Advertisement

Advertisement