ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਫਾਸ਼ੀਵਾਦੀ ਦੌਰ ਵਿੱਚ ਜਾਤ-ਪਾਤ ਦਾ ਸਵਾਲ’ ਵਿਸ਼ੇ ’ਤੇ ਕਨਵੈਨਸ਼ਨ

07:12 AM Jan 19, 2024 IST
ਬਰਨਾਲਾ ਵਿੱਚ ਕਨਵੈਨਸ਼ਨ ਨੂੰ ਸੰਬੋਧਨ ਕਰਦੇ ਹੋਏ ਬੂਟਾ ਸਿੰਘ।

ਖੇਤਰੀ ਪ੍ਰਤੀਨਿਧ
ਬਰਨਾਲਾ, 18 ਜਨਵਰੀ
ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਪੰਜਾਬ ਜਮਹੂਰੀ ਮੋਰਚਾ ਦੇ ਸਹਿਯੋਗ ਨਾਲ ਸਥਾਨਕ ਤਰਕਸ਼ੀਲ ਭਵਨ ਵਿਖੇ ‘ਫਾਸ਼ੀਵਾਦੀ ਦੌਰ ਵਿੱਚ ਜਾਤ-ਪਾਤ ਦਾ ਸਵਾਲ’ ਵਿਸ਼ੇ ’ਤੇ ਕਨਵੈਨਸ਼ਨ ਕਰਵਾਈ ਗਈ। ਪ੍ਰੋਫੈਸਰ ਰਹੇ ਜਤਿੰਦਰ ਸਿੰਘ ਨੇ ਕਿਹਾ ਕਿ ਹਾਕਮ ਜਮਾਤਾਂ ਵੱਲੋਂ ਆਪਣੇ ਹਿੱਤਾਂ ਲਈ ਸਾਡਾ ਸਮਾਜ ਅੱਜ ਵੀ ਜਾਤਾਂ ਵਿੱਚ ਵੰਡਿਆ ਹੋਇਆ ਹੈ ਤੇ ਇਸਦੀ ਬੁਨਿਆਦ ਕੁਦਰਤੀ ਸਾਧਨਾ ਦੀ ਕਾਣੀ ਵੰਡ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਆਰਐਸਐਸ ਤੇ ਭਾਜਪਾ ਜਾਤ ਪਾਤੀ ਪ੍ਰਣਾਲੀ ਨੂੰ ਹੋਰ ਵੱਧ ਪੱਕਿਆਂ ਕਰਨ ਲਈ ਕੰਮ ਕਰ ਹਰੇ ਹਨ। ਉੱਘੇ ਮਾਰਕਸੀ ਚਿੰਤਕ ਬੂਟਾ ਸਿੰਘ ਮਹਿਮੂਦਪੁਰ ਨੇ ਕਿਹਾ ਕਿ ਸਾਡੇ ਮੁਲਕ ਦੇ ਫਾਸ਼ੀਵਾਦੀ ਹਾਕਮ ਸਮਾਜ ਨੂੰ ਜਾਤਾਂ, ਧਰਮਾਂ ਵਿੱਚ ਵੰਡ ਕੇ ਸੱਤਾ ’ਤੇ ਕਾਬਜ਼ ਰਹਿਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸੱਤਾ ਦੌਰਾਨ ਦਲਿਤ ਭਾਈਚਾਰੇ ਖਿਲਾਫ਼ ਹਮਲੇ ਵਧੇ ਹਨ। ਇਸ ਮੌਕੇ ਸੰਬੋਧਨ ਕਰਦਿਆਂ ਦਲਿਤ ਅਤੇ ਮਜਦੂਰ ਮੁਕਤੀ ਮੋਰਚਾ ਦੇ ਸੂਬਾ ਕਨਵੀਨਰ ਜਗਰਾਜ ਸਿੰਘ ਟੱਲੇਵਾਲ, ਕੋ-ਕਨਵੀਨਰ ਬਹਾਲ ਸਿੰਘ ਬੇਨੜਾ ਤੇ ਸੁਖਪਾਲ ਸਿੰਘ ਖਿਆਲੀਵਾਲਾ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿਰਤੀ ਵਰਗ ਆਪਣੀਆਂ ਮੰਗਾਂ ਖਾਤਰ ਇਕੱਠਾ ਹੋ ਕੇ ਸਰਕਾਰਾਂ ਖਿਲ਼ਾਫ ਸੰਘਰਸ਼ ਤੇਜ ਕਰੇ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ, ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀ, ਜਨਰਲ ਸਕੱਤਰ ਕੁਲਵੰਤ ਠੀਕਰੀਵਾਲਾ, ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸਵਰਨਜੀਤ ਸਿੰਘ ਸੰਗਰੂਰ, ਜਮਹੂਰੀ ਕਾਰਕੁਨ ਪ੍ਰੋ. ਬਾਵਾ ਸਿੰਘ, ਹਰਚਰਨ ਚਹਿਲ, ਪੰਜਾਬ ਜਮਹੂਰੀ ਮੋਰਚਾ ਦੇ ਹਰਜਿੰਦਰ ਪਟਿਆਲਾ ਤੇ ਹੋਰ ਹਾਜ਼ਰ ਸਨ।

Advertisement

Advertisement