ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਹਕੂਮਤੀ ਜਬਰ ਤੇ ਮੌਜੂਦਾ ਚੋਣ ਪ੍ਰਬੰਧ’ ਸਬੰਧੀ ਕਨਵੈਨਸ਼ਨ

09:38 AM May 28, 2024 IST
ਸੰਗਰੂਰ ’ਚ ਕਨਵੈਨਸ਼ਨ ਨੂੰ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦੇ ਐਡਵੋਕੇਟ ਏਹਤਮਾਮ-ਉਲ-ਹੱਕ। ਫੋਟੋ: ਲਾਲੀ।

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 27 ਮਈ
ਲੋਕ ਸੰਗਰਾਮ ਮੋਰਚਾ ਪੰਜਾਬ ਦੀ ਜ਼ਿਲ੍ਹਾ ਕਮੇਟੀ ਵੱਲੋਂ ਹਕੂਮਤੀ ਜਬਰ ਅਤੇ ਮੌਜੂਦਾ ਚੋਣ ਪ੍ਰਬੰਧ ਦੇ ਸਬੰਧ ਵਿੱਚ ਕਨਵੈਨਸ਼ਨ ਕਰਵਾਈ ਗਈ ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਕਨਵੈਨਸ਼ਨ ’ਚ ਫੋਰਮ ਅਗੇਂਸਟ ਕਾਰਪੋਰੇਟਾਈ ਜੇਸ਼ਨ ਐਂਡ ਮਿਲੀਟਰੀਜੇਸ਼ਨ ਦੇ ਆਗੂ ਤੇ ਦਿੱਲੀ ਯੂਨੀਵਰਸਿਟੀ ਦੇ ਰਿਸਰਚ ਸਕਾਲਰ ਐਡਵੋਕੇਟ ਇਹਤਮਾਮ-ਉਲ-ਹੱਕ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਐਡਵੋਕੇਟ ਏਹਤਮਾਮ-ਉਲ-ਹੱਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਹਕੂਮਤ ਸਾਮਰਾਜੀ ਕਾਰਪੋਰੇਟ ਜਗਤ ਨੂੰ ਦੇਸ਼ ਦਾ ਬੇਸ਼ਕੀਮਤੀ ਖਿੱਤਾ ਸੌਂਪਣਾ ਚਾਹੁੰਦੀ ਹੈ, ਜਦੋਂ ਕਿ ਮਾਓਵਾਦੀ ਹਕੂਮਤ ਦੇ ਰਾਹ ਵਿੱਚ ਵੱਡਾ ਅੜਿੱਕਾ ਹਨ। ਹਕੂਮਤ ਆਏ ਦਿਨ ਨਵੇਂ - ਨਵੇਂ ਨਾਮ ਦੇ ਕੇ ਚਲਾਏ ਜਾਣ ਵਾਲੇ ਆਪ੍ਰੇਸ਼ਨਾਂ ਰਾਹੀਂ ਇਸ ਲੋਕ ਲਹਿਰ ਨੂੰ ਕੁਚਲ ਦੇਣਾ ਚਾਹੁੰਦੀ ਹੈ। ਮਾਓਵਾਦੀਆਂ ਨੂੰ ਖਤਮ ਕਰਨ ਲਈ ਹਕੂਮਤ ਕਾਨੂੰਨੀ ਤੇ ਗੈਰ ਕਾਨੂੰਨੀ ਸਾਰੇ ਢੰਗ ਵਰਤ ਰਹੀ ਹੈ। ਉਨ੍ਹਾਂ ਇਸ ਜਬਰ-ਜੁਲਮ ਦੀ ਹਨੇਰੀ ਵਿਰੁੱਧ ਆਵਾਮੀ ਵਿਰੋਧ ਤੇਜ਼ ਕਰਨ ਦਾ ਸੱਦਾ ਦਿੱਤਾ। ਲੋਕ ਸੰਗਰਾਮ ਮੋਰਚੇ ਦੇ ਪ੍ਰਧਾਨ ਤਾਰਾ ਸਿੰਘ ਮੋਗਾ ਅਤੇ ਸਕੱਤਰ ਸੁਖਮੰਦਰ ਸਿੰਘ ਬਠਿੰਡਾ ਨੇ ਕਿਹਾ ਕਿ ਫਿਰਕੂ, ਤਾਨਾਸ਼ਾਹੀ ਅਤੇ ਫਾਸ਼ੀਵਾਦ ਨੂੰ ਹਰਾਉਣ ਲਈ ਸੰਘਰਸ਼ਾਂ ਨੂੰ ਤੇਜ਼ ਕਰਨ ਦੀ ਲੋੜ ਹੈ। ਕਨਵੈਨਸ਼ਨ ’ਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਸਕੱਤਰ ਲਖਵੀਰ ਸਿੰਘ ਲੋਂਗੋਵਾਲ, ਸੂਬਾ ਆਗੂ ਪ੍ਰਗਟ ਸਿੰਘ ਕਾਲਾਝਾੜ, ਜਮਹੂਰੀ ਅਧਿਕਾਰ ਸਭਾ ਦੇ ਜਗਜੀਤ ਸਿੰਘ ਭੁਟਾਲ, ਡੀਐੱਸਓ ਦੇ ਜਸਵਿੰਦਰ ਕੌਰ, ਐਫ਼ ਸੀ ਆਈ ਪੱਲੇਦਾਰਾਂ ਅਜ਼ਾਦ ਦੇ ਰਾਮਪਾਲ ਮੂਣਕ, ਪੰਜਾਬੀ ਸਾਹਿਤ ਸਭਾ ਦੇ ਚਰਨਜੀਤ ਸਿੰਘ ਮੀਮਸਾ, ਵਿਸਾਖਾ ਸਿੰਘ, ਕੁਲਵਿੰਦਰ ਸਿੰਘ ਬੰਟੀ , ਮਹਿੰਦਰ ਸਿੰਘ ਭੱਠਲ ਆਦਿ ਸ਼ਾਮਲ ਹੋਏ। ਮੰਚ ਸੰਚਾਲਨ ਜ਼ਿਲ੍ਹਾ ਕਨਵੀਨਰ ਨਰਿੰਦਰ ਨਿੰਦੀ ਨੇ ਨਿਭਾਈ।

Advertisement

Advertisement
Advertisement