ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਯੁਕਤ ਕਿਸਾਨ ਮੋਰਚੇ ਵੱਲੋਂ ਕਨਵੈਨਸ਼ਨ

10:20 AM Aug 11, 2024 IST

ਪੱਤਰ ਪ੍ਰੇਰਕ
ਮਾਨਸਾ, 10 ਅਗਸਤ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 1942 ’ਚ ਮਹਾਤਮਾ ਗਾਂਧੀ ਵੱਲੋਂ ‘ਅੰਗਰੇਜ਼ੋ ਭਾਰਤ ਛੱਡੋ’ ਅੰਦੋਲਨ ਦੀ 82ਵੀਂ ਵਰ੍ਹੇਗੰਢ ਮੌਕੇ ਦੇਸ਼ ’ਤੇ ਕਾਬਜ਼ ਹੋਏ ਕਾਰਪੋਰੇਟ ਦੀਆਂ ਜੜ੍ਹਾਂ ਉਖਾੜਨ ਲਈ ‘ਕਾਰਪੋਰੇਟ ਭਜਾਓ, ਭਾਰਤ ਬਚਾਓ’ ਕਨਵੈਨਸ਼ਨ ਕੀਤੀ ਗਈ। ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਕਿਹਾ ਕਿ ਦੇਸ਼ ਦਾ ਇਤਿਹਾਸ ਗਵਾਹ ਹੈ ਕਿ 200 ਸਾਲ ਅੰਗਰੇਜ਼ ਹਕੂਮਤ ਦੀ ਜਕੜ ਵਿੱਚ ਰਹੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਵੱਖ-ਵੱਖ ਲਹਿਰਾਂ ਦਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਭਾਵੇਂ ਅੰਗਰੇਜ਼ ਹਕੂਮਤ ਨੂੰ ਦੇਸ਼ ’ਚੋਂ ਬਾਹਰ ਕਰਕੇ ਆਜ਼ਾਦ ਦੇਸ਼ ਕਹਾ ਰਹੇ ਹਨ ਪਰ ਸੰਪੂਰਨ ਆਜ਼ਾਦੀ ਤੋਂ 98 ਫੀਸਦੀ ਭਾਰਤੀ ਵਾਂਝੇ ਹਨ ਅਤੇ ਮਹਿਜ਼ 2 ਫ਼ੀਸਦ ਲੋਕ ਕਾਰਪੋਰੇਟ ਸਿਸਟਮ ਦਾ ਹਿੱਸਾ ਬਣ ਕੇ ਪੂਰੇ ਦੇਸ਼ ਨੂੰ ਆਪਣੀ ਗ੍ਰਿਫਤ ਵਿੱਚ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਜੈ ਜਵਾਨ, ਜੈ ਕਿਸਾਨ ਨਾਅਰੇ ਤਹਿਤ ਦੇਸ਼ ਤੇ ਖੇਤੀ ਨੂੰ ਮੁੜ-ਪੈਰਾਂ ਸਿਰ ਕਰਿਆ ਗਿਆ ਸੀ ਖੇਤੀ ਤੇ ਵਪਾਰ ਸੈਕਟਰ ਵਿੱਚ ਕਾਰਪੋਰੇਟ ਦੇ ਪੈਰ ਪਸਾਰਦਿਆਂ ਖੇਤੀ ਮੁੜ ਘਾਟੇ ਦਾ ਸੌਦਾ ਬਣਨ ਲੱਗੀ ਹੈ। ਉਨ੍ਹਾਂ ਕਿਹਾ ਕਿ ਐੱਮਐੱਸਪੀ ਕਾਨੂੰਨ, 8 ਘੰਟੇ ਦਿਹਾੜੀ ਕਾਨੂੰਨ, ਰੁਜ਼ਗਾਰ ਗਾਰੰਟੀ ਅਹਿਮ ਵਿਸ਼ੇ ਰੁਲ ਕੇ ਰਹਿ ਗਏ ਹਨ ਅਤੇ ਹਰ ਸਰਕਾਰੀ ਅਦਾਰੇ ਦੇ ਨਿੱਜੀਕਰਨ ਖ਼ਿਲਾਫ਼ ਹਰ ਪੀੜਤ ਭਾਰਤੀ ਨੂੰ ਲੜਾਈ ਤੇਜ਼ ਕਰਨੀ ਪਵੇਗੀ ।

Advertisement

Advertisement