ਕੇਂਦਰ ਤੇ ਰਾਜ ਸਰਕਾਰ ਦੀ ਬੇਰੁਖੀ ਖ਼ਿਲਾਫ਼ ਕਨਵੈਨਸ਼ਨ 19 ਨੂੰ
07:05 AM May 17, 2024 IST
Advertisement
ਮੋਗਾ (ਨਿੱਜੀ ਪੱਤਰ ਪ੍ਰੇਰਕ):
Advertisement
ਵਿਸ਼ੇਸ਼ ਲੋੜਵੰਦਾਂ ਦੀ ਜਥੇਬੰਦੀ ਫ਼ਿਜ਼ੀਕਲ ਚੈਂਲਿਜ਼ਡ ਸੁਸਾਇਟੀ ਵੱਲੋਂ ਮੀਟਿੰਗ ਕਰਕੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਕੀਤੀ। ਇਸ ਮੌਕੇ ਕੇਂਦਰ ਤੇ ਰਾਜ ਸਰਕਾਰ ਦੀ ਬੇਰੁਖੀ ਖ਼ਿਲਾਫ਼ 19 ਮਈ ਨੂੰ ਕਨਵੈਨਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਕਨਵੈਂਨਸ਼ਨ ਵਿੱਚ ਸੂਬਾ ਤੇ ਕੇਂਦਰ ਸਰਕਾਰ ਦੀ ਬੇਰੁਖੀ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ ਜਾਵੇਗਾ। ਜਥੇਬੰਦੀ ਚੇਅਰਮੈਨ ਡਾ. ਹਰਨੇਕ ਸਿੰਘ ਰੋਡੇ ਜਨਰਲ ਸਕੱਤਰ ਗੁਰਮੇਲ ਸਿੰਘ ਬੌਡੇ ਅਤੇ ਪ੍ਰੇਮ ਭੂਸ਼ਣ ਗੁਪਤਾ ਪ੍ਰਿੰਸੀਪਲ ਬਹਾਦਰ ਸਿੰਘ ਨੇ ਦੱਸਿਆ ਕਿ ਦੁਨੀਆ ਦੇ ਸਭ ਤੋਂ ਵੱਧ ਹਾਸੀਆ-ਗ੍ਰਸਤ ਸਮੂਹਾਂ ਵਿੱਚੋਂ ਵੱਡਾ ਹਿੱਸਾ ਅਪਾਹਜਾਂ/ਵਿਸ਼ੇਸ਼ ਲੋੜਾਂ ਵਾਲਿਆਂ ਦਾ ਹੈ। ਉਨ੍ਹਾਂ ਕਿਹਾ ਕਿ ਅਸਲ ਲੋੜਵੰਦ ਤੇ ਅਪਾਹਜ ਵਿਅਕਤੀ ਬੇਰੁਜ਼ਗਾਰ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਪਰ ਉੱਚੀ ਪਹੁੰਚ ਵਾਲੇ ਲੋਕ ਜਾਅਲੀ ਅਪਾਹਜ ਸਰਟੀਫ਼ਿਕੇਟ ਬਣਾ ਕੇ ਨੌਕਰੀਆਂ ਹਾਸਲ ਕਰ ਰਹੇ ਹਨ।
Advertisement