For the best experience, open
https://m.punjabitribuneonline.com
on your mobile browser.
Advertisement

ਜਮਹੂਰੀ ਅਧਿਕਾਰ ਸਭਾ ਦੀ ਸੰਗਰੂਰ ਇਕਾਈ ਵਲੋਂ ਐਮਰਜੰਸੀ ਦੇ ਵਿਰੋਧ ’ਚ ਕਨਵੈਨਸ਼ਨ

08:53 PM Jun 29, 2023 IST
ਜਮਹੂਰੀ ਅਧਿਕਾਰ ਸਭਾ ਦੀ ਸੰਗਰੂਰ ਇਕਾਈ ਵਲੋਂ ਐਮਰਜੰਸੀ ਦੇ ਵਿਰੋਧ ’ਚ ਕਨਵੈਨਸ਼ਨ
Advertisement

ਗੁਰਦੀਪ ਸਿੰਘ ਲਾਲੀ

Advertisement

ਸੰਗਰੂਰ, 26 ਜੂਨ

ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਸੰਗਰੂਰ ਵੱਲੋਂ ਦੇਸ਼ ਵਿੱਚ 48 ਸਾਲ ਪਹਿਲਾਂ ਲਗਾਈ ਐਂਮਰਜੰਸੀ ਦੇ ਵਿਰੋਧ ਵਿਚ ਇਥੇ ਕਨਵੈਨਸ਼ਨ ਕਰਵਾਈ ਗਈ। ਕਨਵੈਨਸ਼ਨ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਨਾਮਦੇਵ ਭੂਟਾਲ, ਜਨਰਲ ਸਕੱਤਰ ਮਾਸਟਰ ਕੁਲਦੀਪ ਸਿੰਘ, ਵਿਸ਼ਵਕਾਂਤ, ਡਾ. ਕਿਰਨਪਾਲ ਕੌਰ, ਸੂਬਾ ਕਮੇਟੀ ਦੇ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਤੇ ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਮਹਿਮੂਦਪੁਰ ਨੇ ਕੀਤੀ। ਕਨਵੈਨਸ਼ਨ ਦੇ ਮੁੱਖ ਬੁਲਾਰੇ ਬੂਟਾ ਸਿੰਘ ਮਹਿਮੂਦਪੁਰ ਨੇ ਕਿਹਾ ਕਾਂਗਰਸ ਸਰਕਾਰ ਨੇ ਤਾਂ ਐਲਾਨ ਕਰ ਐਮਰਜੰਸੀ ਲਗਾਈ ਸੀ ਪਰ ਹੁਣ ਦੀ ਮੋਦੀ ਸਰਕਾਰ ਨੇ ਅਣਐਲਾਨੀ ਐਮਰਜੰਸੀ ਲਗਾਈ ਹੋਈ ਹੈ। ਲੇਖਕਾਂ, ਬੁੱਧੀਜੀਵੀਆਂ ਤੇ ਲੋਕਾਂ ਦੇ ਹੱਕਾਂ ਲਈ ਲੜਨ ਵਾਲਿਆਂ ਨੂੰ ਈਡੀ, ਸੀਬੀਆਈ, ਇਨਕਮਟੈਕਸ ਤੇ ਐੱਨਆਈਏ ਦੇ ਡਰਾਵੇ ਦਿੱਤੇ ਜਾ ਰਹੇ ਹਨ ਤੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਮੋਦੀ ਹਕੂਮਤ ਸਰਕਾਰ ਵਿਰੋਧੀ ਵਿਚਾਰਾਂ ਨੂੰ ਹਰ ਤਰ੍ਹਾਂ ਦੇ ਹੀਲੇ ਵਸੀਲੇ ਵਰਤ ਕੇ ਕੁਚਲਣ ਦੀ ਕਸਰ ਨਹੀਂ ਛੱਡ ਰਹੀ। ਸਭਾ ਦੇ ਜਰਨਲ ਸਕੱਤਰ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਭਾਜਪਾ ਵੱਲੋਂ ਆਰਐੱਸਐੱਸ ਏਜੰਡੇ ਨੂੰ ਲਾਗੂ ਕਰਕੇ ਮੁਲਕ ਦਾ ਭਗਵਾਂਕਰਨ ਕਰਕੇ ਇਥੋਂ ਦੀ ਸਿਖਿਆ, ਸੱਭਿਆਚਾਰ ਅਤੇ ਹਰ ਖੇਤਰ ਨੂੰ ਹਿੰਦੂਵਾਦੀ ਰੰਗ ਦੇ ਭੁਲੇਖੇ ਵਿੱਚ ਸਮੂਹ ਧਰਮਾਂ ਦੇ ਕਿਰਤੀਆਂ ਕਿਸਾਨਾਂ ਦੀ ਰੋਜ਼ੀ ਰੋਟੀ ਤੇ ਹਮਲਾ ਹੈ। ਕਨਵੈਨਸ਼ਨ ਵਿੱਚ ਮਾਸਟਰ ਰਾਮ ਸਿੰਘ , ਕੁਲਵਿੰਦਰ ਬੰਟੀ, ਤੇ ਤਾਰਾ ਸਿੰਘ ਛਾਜਲੀ ਵੱਲੋਂ ਲੋਕਪੱਖੀ ਗੀਤ ਪੇਸ਼ ਕੀਤੇ। ਮੰਚ ਦਾ ਸੰਚਾਲਨ ਸਭਾ ਦੇ ਜਰਨਲ ਸਕੱਤਰ ਮਾਸਟਰ ਕੁਲਦੀਪ ਸਿੰਘ ਨੇ ਕੀਤਾ। ਕਨਵੈਨਸ਼ਨ ‘ਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਲਖਵੀਰ ਲੌਂਗੋਵਾਲ, ਭਾਕਿਯੂ ਡਕੌਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਲੌਂਗੋਵਾਲ ਤੇ ਦਰਸ਼ਨ ਕੁਨਰਾਂ, ਹਰਜੀਤ ਸਿੰਘ ਬਾਲੀਆਂ, ਤਰਕਸ਼ੀਲ ਸੁਸਾਇਟੀ ਦੇ ਮਾਸਟਰ ਪਰਮ ਵੇਦ , ਵਾਤਾਵਰਨ ਪ੍ਰੇਮੀ ਮਹਿੰਦਰ ਸਿੰਘ ਭੱਠਲ, ਭਾਕਿਯੂ ਏਕਤਾ ਉਗਰਾਹਾਂ ਦੇ ਮਾਣਕ ਸਿੰਘ ਗੰਢੂਆਂ, ਡੀਟੀਐੱਫ ਜਸਵੀਰ ਸਿੰਘ ਨਮੋਲ, ਪੀਐੱਸਯੂ ਰੰਧਾਵਾ ਦੇ ਰਮਨ ਕਾਲਾਝਾੜ, ਲੋਕ ਚੇਤਨਾ ਮੰਚ ਲਹਿਰਾਗਾਗਾ ਦੇ ਰਘਵੀਰ ਭੂਟਾਲ,ਕਰਮ ਸਿੰਘ, ਲਛਮਣ ਅਲੀਸ਼ੇਰ, ਪੀਐੱਸਯੂ ਦੇ ਸੁਖਦੀਪ ਸਿੰਘ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਾਹਰ ਸਿੰਘ ਹਥੋਆ ਸ਼ਾਮਲ ਸਨ।

Advertisement
Tags :
Advertisement
Advertisement
×