For the best experience, open
https://m.punjabitribuneonline.com
on your mobile browser.
Advertisement

ਲੋਕ ਮੋਰਚਾ ਪੰਜਾਬ ਵੱਲੋਂ ਫ਼ੌਜਦਾਰੀ ਕਾਨੂੰਨਾਂ ਖਿਲਾਫ਼ ਕਨਵੈਨਸ਼ਨ

07:15 AM Aug 07, 2024 IST
ਲੋਕ ਮੋਰਚਾ ਪੰਜਾਬ ਵੱਲੋਂ ਫ਼ੌਜਦਾਰੀ ਕਾਨੂੰਨਾਂ ਖਿਲਾਫ਼ ਕਨਵੈਨਸ਼ਨ
Advertisement

ਖੇਤਰੀ ਪ੍ਰਤੀਨਿਧ
ਬਰਨਾਲਾ, 6 ਅਗਸਤ
ਇੱਥੇ ਦਾਣਾ ਮੰਡੀ ਵਿਖੇ ਇਨਕਲਾਬੀ ਜਥੇਬੰਦੀ ਲੋਕ ਮੋਰਚਾ ਪੰਜਾਬ ਵੱਲੋਂ ਨਵੇਂ ਲਾਗੂ ਫੌਜਦਾਰੀ ਕਾਨੂੰਨਾਂ ਸਮੇਤ ਹੋਰ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਸੂਬਾਈ ਕਨਵੈਨਸ਼ਨ ਕੀਤੀ ਗਈ ਤ ਸ਼ਹਿਰ ’ਚ ਮਾਰਚ ਕੀਤਾ ਗਿਆ। ਕਨਵੈਨਸ਼ਨ ਦੌਰਾਨ ਕਾਲੇ ਕਾਨੂੰਨਾਂ ਦੇ ਪਿਛੋਕੜ, ਸੰਦਰਭ ਅਤੇ ਇਹਨਾਂ ਦੇ ਲੋਕ ਲਹਿਰਾਂ ਲਈ ਮਾਰੂ ਅਸਰਾਂ ’ਤੇ ਚਰਚਾ ਕੀਤੀ ਗਈ। ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਕੇਂਦਰੀ ਮੋਦੀ ਸਰਕਾਰ ਵੱਲੋਂ ਨਵੇਂ ਫੌਜਦਾਰੀ ਕਾਨੂੰਨ ਪਹਿਲੇ ਕਾਲ਼ੇ ਕਾਨੂੰਨਾਂ ਵਾਂਗ ਹੀ ਲੋਕ ਲਹਿਰਾਂ ਨੂੰ ਹੋਰ ਸਖ਼ਤੀ ਨਾਲ ਨਜਿੱਠਣ ਅਤੇ ਹਰ ਵਿਰੋਧੀ ਆਵਾਜ਼ ਨੂੰ ਕੁਚਲਣ ਦੇ ਮੰਤਵ ਨਾਲ ਥੋਪਿਆ ਗਿਆ ਹੈ। ਸੂਬਾ ਸਕੱਤਰ ਨੇ ਸਰਕਾਰ ਵੱਲੋਂ ਪੁਰਾਣੇ ਕੇਸਾਂ ਅਧੀਨ ਮੁਲਕ ਦੀ ਜਮਹੂਰੀ ਹੱਕਾਂ ਦੀ ਬੁਲੰਦ ਆਵਾਜ਼ ਅਰੁੰਧਤੀ ਰੌਇ ਤੇ ਪ੍ਰੋਫ਼ੈਸਰ ਸ਼ੋਕਤ ਹੁਸੈਨ ਖਿਲਾਫ਼ ਬਣਾਏ ਕੇਸ ਰੱਦ ਕਰਨ ਦੀ ਮੰਗ ਕੀਤੀ।

Advertisement

Advertisement
Advertisement
Author Image

sukhwinder singh

View all posts

Advertisement