ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਾਕਿਸਤਾਨ ਦੀ ਟੀਮ ਲਈ ਨਸਲੀ ਸ਼ਬਦ ਵਰਤਣ ’ਤੇ ਵਿਵਾਦ

07:52 AM Dec 08, 2023 IST
Cricket ball and bail on green grass

ਕੈਨਬਰਾ, 7 ਦਸੰਬਰ
ਪ੍ਰਸਾਰਨ ਕੰਪਨੀ ਦੀ ਗਲਤੀ ਕਾਰਨ ਪਾਕਿਸਤਾਨੀ ਕ੍ਰਿਕਟ ਟੀਮ ਲਈ ਲਾਈਵ ਸਕੋਰ ਬੋਰਡ ’ਤੇ ਨਸਲੀ ਸ਼ਬਦ ‘ਪਾਕੀ’ ਦੀ ਵਰਤੋਂ ਕੀਤੀ ਗਈ ਜਿਸ ਕਾਰਨ ਵਿਵਾਦ ਛਿੜ ਗਿਆ। ਫੌਕਸ ਕ੍ਰਿਕਟ ਨੇ ਆਸਟਰੇਲੀਆ ਦੀ ਪ੍ਰਾਈਮ ਮਨਿਸਟਰ ਇਲੈਵਨ ਖ਼ਿਲਾਫ਼ ਅਭਿਆਸ ਮੈਚ ਦੌਰਾਨ ਲਾਈਵ ਮੈਚ ਦੌਰਾਨ ਲਾਈਵ ਸਕੋਰ ’ਤੇ ਪਾਕਿਸਤਾਨੀ ਟੀਮ ਲਈ ਇਹ ਸ਼ਬਦ ਲਿਖ ਦਿੱਤਾ ਅਤੇ ਇੱਕ ਆਸਟਰੇਲਿਆਈ ਪੱਤਰਕਾਰ ਨੇ ਇਸ ਨੂੰ ‘ਐਕਸ’ ਉੱਤੇ ਪੋਸਟ ਕਰ ਦਿੱਤਾ। ਦਰਅਸਲ ਇਹ ਘਟਨਾ ਬੁੱਧਵਾਰ ਨੂੰ ਮੈਚ ਦੇ ਸ਼ੁਰੂਆਤੀ ਦਿਨ ਵੇਲੇ ਵਾਪਰੀ ਜਿਸ ਮਗਰੋਂ ਕ੍ਰਿਕਟ ਆਸਟਰੇਲੀਆ ਨੇ ਗਲਤੀ ਲਈ ਮੁਆਫ਼ੀ ਮੰਗੀ। ‘ਪਾਕੀ’ ਅਪਮਾਨਜਨਕ ਨਸਲੀ ਸ਼ਬਦ ਹੈ, ਇਹ ਜਨਮ ਜਾਂ ਵੰਸ਼ ਦੇ ਆਧਾਰ ’ਤੇ ਪਾਕਿਸਤਾਨ ਜਾਂ ਦੱਖਣੀ ਏਸ਼ਿਆਈ ਵਿਅਕਤੀ ਲਈ ਵਰਤਿਆ ਜਾਂਦਾ ਹੈ। ਆਸਟਰੇਲਿਆਈ ਪੱਤਰਕਾਰ ਡੈਨੀ ਸਈਦ ਦੀ ਐਕਸ ’ਤੇ ਪੋਸਟ ਨੇ ਇਸ ਗਲਤੀ ਵੱਲ ਧਿਆਨ ਦਿਵਾਇਆ ਅਤੇ ਇੱਕ ਹੋਰ ਪੋਸਟ ਵਿੱਚ ਉਸ ਨੇ ਲਿਖਿਆ ਕਿ ਕ੍ਰਿਕਟ ਆਸਟਰੇਲੀਆ ਨੇ ਇਸ ਗਲਤੀ ਲਈ ਮੁਆਫ਼ੀ ਮੰਗੀ ਹੈ। ਸਈਦ ਨੇ ਲਿਖਿਆ ਕਿ ਇਹ ਕ੍ਰਿਕਟ ਆਸਟਰੇਲੀਆ ਦਾ ਸਪੱਸ਼ਟੀਕਰਨ ਹੈ, ‘‘ਇਹ ਗ੍ਰਾਫਿਕ ਇੱਕ ਡੇਟਾ ਪ੍ਰੋਵਾਈਡਰ ਦੀ ਆਟੋਮੈਟਿਕ ਫੀਡ ਸੀ ਜਿਸ ਦੀ ਵਰਤੋਂ ਪਹਿਲਾਂ ਪਾਕਿਸਤਾਨ ਦੀ ਟੀਮ ਲਈ ਨਹੀਂ ਕੀਤੀ ਗਈ ਸੀ। ਇਹ ਯਕੀਨੀ ਤੌਰ ’ਤੇ ਨਿੰਦਣਯੋਗ ਹੈ ਤੇ ਜਿਉਂ ਹੀ ਇਸ ਗਲਤੀ ਦਾ ਪਤਾ ਲੱਗਿਆ, ਅਸੀਂ ਤੁਰੰਤ ਹੀ ਇਸ ਨੂੰ ਠੀਕ ਕਰ ਦਿੱਤਾ।’’ ਪਾਕਿਸਤਾਨ ਦੇ ਕਪਤਾਨ ਸ਼ਾਨ ਮਸੂਦ ਨੇ ਇਸ ਮੈਚ ਵਿੱਚ ਨਾਬਾਦ 201 ਦੌੜਾਂ ਬਣਾਈਆਂ, ਜਿਸ ਮਗਰੋਂ ਟੀਮ ਨੇ ਨੌਂ ਵਿਕਟਾਂ ’ਤੇ 391 ਦੌੜਾਂ ਦੀ ਪਹਿਲੀ ਪਾਰੀ ਐਲਾਨ ਦਿੱਤੀ। ਇਸ ਦੇ ਜੁਆਬ ਵਿੱਚ ਆਸਟਰੇਲੀਆ ਦੀ ਪ੍ਰਾਈਮ ਮਨਿਸਟਰ ਇਲੈਵਨ ਨੇ ਸਟੰਪ ਤੱਕ ਦੋ ਵਿਕਟਾਂ ਦੇ ਨੁਕਸਾਨ ’ਤੇ 149 ਦੌੜਾਂ ਬਣਾਈਆਂ। -ਪੀਟੀਆਈ

Advertisement

Advertisement
Advertisement