ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੁੱਤਿਆਂ ਨੂੰ ਬੋਰੀਆਂ ’ਚ ਬੰਦ ਕਰਨ ਦੀ ਵਾਇਰਲ ਵੀਡੀਓ ’ਤੇ ਵਿਵਾਦ

10:33 AM Jun 26, 2024 IST
ਕੁੱਤੇ ਨੂੰ ਬੋਰੀ ’ਚ ਬੰਦ ਕਰ ਕੇ ਲਿਜਾਂਦੇ ਹੋਏ ਡੋਗ ਕੈਚਰ।

ਸੁਭਾਸ਼ ਚੰਦਰ
ਸਮਾਣਾ, 25 ਜੂਨ
ਅੱਠ ਸਾਲਾ ਬੱਚੇ ਨੂੰ ਕੁੱਤੇ ਵੱਲੋਂ ਪਿਛਲੇ ਦਿਨੀਂ ਕੱਟ ਲੈਣ ਤੋਂ ਬਾਅਦ ਬੁਲਾਏ ਗਏ ਪ੍ਰਾਈਵੇਟ ਡੋਗ ਕੈਚਰਾਂ ਵੱਲੋਂ ਕੁੱਤਿਆਂ ਨੂੰ ਬੋਰੀ ’ਚ ਬੰਦ ਕਰ ਲੈ ਜਾਣ ’ਤੇ ਵਿਵਾਦ ਛਿੜ ਗਿਆ। ਪਸ਼ੂ ਪ੍ਰੇਮੀਆਂ ਨੇ ਕੁੱਤਿਆਂ ਨੂੰ ਬੰਦ ਕਰਕੇ ਲੈ ਜਾਣ ਨੂੰ ਗੈਰਕਾਨੂੰਨੀ ਦੱਸਦਿਆਂ ਇਸ ਕਾਰਵਾਈ ਦੇ ਖਿਲਾਫ ਸਥਾਨਕ ਪੁਲੀਸ, ਡਿਪਟੀ ਕਮਿਸ਼ਨਰ ਅਤੇ ਦੇਸ਼ ਦੀ ਪ੍ਰਮੁੱਖ ਪਸ਼ੂ ਪ੍ਰੇਮੀ ਮੇਨਕਾ ਗਾਂਧੀ ਤੱਕ ਇਸ ਦੀ ਸ਼ਿਕਾਇਤ ਕਰ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਨੂੰ ਨਗਰ ਦੀ ਪ੍ਰਤਾਪ ਕਲੋਨੀ ਵਿੱਚ ਖੇਡ ਰਹੇ ਸਕਸ਼ਮ ਸਿੰਗਲਾ ਨਾਮੀ ਬੱਚੇ ਨੂੰ ਇੱਕ ਕੁੱਤੇ ਨੇ ਕੱਟ ਲਿਆ ਜਿਸ ਦਾ ਉਸ ਦੇ ਦੋਸਤਾਂ ਨੇ ਬਚਾਅ ਕੀਤਾ। ਮੁਹੱਲਾ ਨਿਵਾਸੀਆਂ ਅਨੁਸਾਰ ਗਲੀ ਦੇ ਕੁੱਤੇ ਪਹਿਲਾਂ ਵੀ ਤਿੰਨ ਚਾਰ ਬੱਚਿਆਂ ਨੂੰ ਕੱਟ ਚੁੱਕੇ ਹਨ। ਇਸ ਤੋਂ ਬਾਅਦ ਕਲੋਨੀ ’ਚ ਪਹੁੰਚੇ ਪ੍ਰਾਈਵੇਟ ਸੰਸਥਾ ਦੇ ਡੋਗ ਕੈਚਰ ਕੁੱਤਿਆਂ ਨੂੰ ਬੋਰੀਆਂ ’ਚ ਬੰਦ ਕਰਕੇ ਉੱਥੋਂ ਚੁੱਕ ਲੈ ਗਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਪਸ਼ੂ ਪ੍ਰੇਮੀ ਸੁਸ਼ਮਾ ਸਿੰਘ ਰਠੌਰ ਨੇ ਪ੍ਰਾਈਵੇਟ ਡੋਗ ਕੈਚਰਾਂ ਵੱਲੋਂ ਗਲੀ ਦੇ ਕੁੱਤਿਆਂ ਨੂੰ ਗਰਮੀ ਦੇ ਬਾਵਜੂਦ ਬੋਰੀਆਂ ’ਚ ਬੰਦ ਕਰ ਕੇ ਉਠਾ ਲਏ ਜਾਣ ’ਤੇ ਇਤਰਾਜ਼ ਉਠਾਉਂਦਿਆਂ ਇਸ ਨੂੰ ਪਸ਼ੂਆਂ ਪ੍ਰਤੀ ਕਰੂਰਤਾ ਦੱਸਿਆ। ਉਨ੍ਹਾਂ ਕਿਹਾ ਕਿ ਗਲੀ ਦੇ ਕੁੱਤਿਆਂ ਸਬੰਧੀ ਸ਼ਿਕਾਇਤ ਨਗਰ ਕੌਂਸਲ ਅਤੇ ਪ੍ਰਸ਼ਾਸਨ ਨੂੰ ਵੀ ਕੀਤੀ ਜਾ ਸਕਦੀ ਸੀ ਜਦੋਂ ਕਿ ਲੋਕਾਂ ਨੇ ਦੋਸ਼ ਲਗਾਇਆ ਕਿ ਨਗਰ ਕੌਂਸਲ ’ਚ ਸੂਚਨਾ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ। ਸੂਚਨਾ ਮਿਲਣ ’ਤੇ ਉਨ੍ਹਾਂ ਦੀ ਸੰਸਥਾ ਵੀ ਪਹਿਲਾਂ ਦੀ ਤਰ੍ਹਾਂ ਇਸ ਤਰ੍ਹਾਂ ਦੇ ਜਾਨਵਰਾਂ ਨੂੰ ਹੈਂਡਲ ਕਰਦੀ ਆ ਰਹੀ ਹੈ। ਸਿਟੀ ਪੁਲੀਸ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕਰ ਕੇ ਕਾਰਵਾਈ ਕੀਤੀ ਜਾਵੇਗੀ।

Advertisement

Advertisement
Advertisement