For the best experience, open
https://m.punjabitribuneonline.com
on your mobile browser.
Advertisement

ਸ਼ੁਭਕਰਨ ਦੀ ਅੰਤਿਮ ਅਰਦਾਸ ਮੌਕੇ ਚੜ੍ਹੇ ਚੜ੍ਹਾਵੇ ਨੂੰ ਲੈ ਕੇ ਵਿਵਾਦ

11:09 AM Mar 09, 2024 IST
ਸ਼ੁਭਕਰਨ ਦੀ ਅੰਤਿਮ ਅਰਦਾਸ ਮੌਕੇ ਚੜ੍ਹੇ ਚੜ੍ਹਾਵੇ ਨੂੰ ਲੈ ਕੇ ਵਿਵਾਦ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਰਮਨਦੀਪ ਸਿੰਘ
ਚਾਉਕੇ, 8 ਮਾਰਚ
ਪੰਜਾਬ-ਹਰਿਆਣਾ ਬਾਰਡਰ ਤੇ ਫ਼ੌਤ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਸਮਾਗਮ ਦੌਰਾਨ ਪਾਠ ਦੇ ਭੋਗ ’ਤੇ ਚੜ੍ਹੇ ਚੜ੍ਹਾਵੇ ਨੂੰ ਲੈ ਕੇ ਗੁਰੂਘਰ ਅਕਾਲਸਰ ਦੀ ਪ੍ਰਬੰਧਕ ਕਮੇਟੀ ਅਤੇ ਪਿੰਡ ਦੇ ਹੀ ਕਿਸਾਨ ਵਰਕਰਾਂ ਵਿਚਾਲੇ ਵਿਵਾਦ ਛਿੜ ਗਿਆ ਹੈ। ਇਸ ਸਬੰਧੀ ਕੁੱਝ ਆਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਆਡੀਓ ਵਿੱਚ ਇੱਕ ਪਾਸੇ ਗੁਰੂਘਰ ਅਕਾਲਸਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਚੜ੍ਹਾਵੇ ਦੇ ਪੈਸਿਆਂ ਵਾਲੀ ਰਕਮ ’ਚੋਂ ਕੁੱਝ ਹਿੱਸਾ ਕਿਸਾਨ ਵਰਕਰ ਉਨ੍ਹਾਂ ਨੂੰ ਦੇਣ ਲਈ ਆਖ ਰਹੇ ਹਨ ਤੇ ਦੂਸਰੀ ਵਿਚ ਕਿਸਾਨ ਵਰਕਰ ਉਨ੍ਹਾਂ ਦੀ ਜਥੇਬੰਦੀ ਨੂੰ ਸਾਜਿਸ਼ ਤਹਿਤ ਬਦਨਾਮ ਕਰਨ ਦੀ ਗੱਲ ਆਖ ਰਹੇ ਹਨ।
ਇਸ ਸਬੰਧੀ ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਨੇ ਕਿਹਾ ਕਿ ਕੁੱਝ ਕਿਸਾਨ ਵਰਕਰਾਂ ਨੇ ਉਨ੍ਹਾਂ ਤੋਂ ਸ਼ੁਭਕਰਨ ਸਿੰਘ ਦੇ ਭੋਗ ਸਮੇਂ ਚੜ੍ਹੇ ਚੜ੍ਹਾਵੇ ’ਚੋਂ ਇੱਕ ਲੱਖ ਰੁਪਏ ਦੀ ਮੰਗ ਕੀਤੀ ਹੈ ਪਰ ਉਨ੍ਹਾਂ ਨੂੰ ਇੱਕ ਰੁਪਈਆ ਵੀ ਨਹੀਂ ਦਿੱਤਾ ਜਾਵੇਗਾ। ਦੂਸਰੇ ਪਾਸੇ ਕਿਸਾਨ ਵਰਕਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਿੰਡ ਪੱਧਰ ’ਤੇ ਗੁਰੂਘਰ ਦੀ ਕਮੇਟੀ ਨੂੰ ਕਿਸਾਨ ਅੰਦੋਲਨ ਲਈ ਮਦਦ ਕਰਨ ਲਈ ਕਿਹਾ ਗਿਆ ਸੀ ਪਰ ਪਿੰਡ ਦੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਕਿਸਾਨਾਂ ਨੂੰ ਬਦਨਾਮ ਕਰਨ ਲਈ ਇਹ ਮੁੱਦਾ ਬਣਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੋ ਫ਼ੈਸਲਾ ਉਨ੍ਹਾਂ ਦੀ ਸੂਬਾ ਕਮੇਟੀ ਵੱਲੋਂ ਲਿਆ ਜਾਵੇਗਾ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਜ਼ਿਕਰਯੋਗ ਹੈ ਕਿ ਸ਼ੁਭਕਰਨ ਸਿੰਘ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਭਾਅ ਅਤੇ ਹੋਰ ਕਿਸਾਨੀ ਮੰਗਾਂ ਮਨਵਾਉਣ ਵਾਸਤੇ ਦਿੱਲੀ ਜਾਣ ਲਈ 13 ਫਰਵਰੀ ਤੋ ਹੀ ਖਨੌਰੀ ਬਾਰਡਰ ਗਿਆ ਹੋਇਆ ਸੀ। 21 ਫਰਵਰੀ ਨੂੰ ਕਿਸਾਨਾਂ ਦੀ ਹਰਿਆਣਾ ਪੁਲੀਸ ਨਾਲ ਹੋਈ ਤਲਖ਼ੀ ਦੌਰਾਨ ਮਚੀ ਭਗਦੜ ਵਿੱਚ ਸ਼ੁਭਕਰਨ ਦੀ ਮੌਤ ਹੋ ਗਈ, ਜਿਸ ਦਾ ਸ਼ਰਧਾਂਜਲੀ ਸਮਾਗਮ 3 ਮਾਰਚ ਨੂੰ ਹੋਇਆ ਸੀ। ਕਿਸਾਨ ਜਥੇਬੰਦੀਆਂ ਸ਼ੁਭਕਰਨ ਦੀ ਮੌਤ ਲਈ ਹਰਿਆਣਾ ਪੁਲੀਸ ਨੂੰ ਼ਜ਼ਿੰਮੇਵਾਰ ਦੱਸਦਿਆਂ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੀਆਂ ਹਨ।

Advertisement

ਕਿਸਾਨ ਜਥੇਬੰਦੀ ਦੀ ਟੀਮ ਜਾਂਚ ਲਈ ਪਿੰਡ ਬੱਲ੍ਹੋ ਪੁੱਜੀ

ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਦੀ ਅਗਵਾਈ ਹੇਠ ਇੱਕ ਟੀਮ ਇਸ ਮਸਲੇ ਦੀ ਜਾਂਚ ਕਰਨ ਲਈ ਪਿੰਡ ਬੱਲ੍ਹੋ ਪੁੱਜੀ। ਉਨ੍ਹਾਂ ਸ਼ੁਭਕਰਨ ਸਿੰਘ ਦੇ ਪਰਿਵਾਰ, ਗੁਰੂਘਰ ਦੀ ਕਮੇਟੀ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਨ ਤੋ ਬਾਅਦ ਕਿਹਾ ਕਿ ਕਿਹਾ ਜਥੇਬੰਦੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਜੋ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਸ ਮਸਲੇ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement
Author Image

sukhwinder singh

View all posts

Advertisement
Advertisement
×