For the best experience, open
https://m.punjabitribuneonline.com
on your mobile browser.
Advertisement

ਬਿੱਕੋਂ ਵਿੱਚ ਖੋਲ੍ਹੇ ਪੈੱਟਕੋਕ ਡੰਪ ਦਾ ਵਿਵਾਦ ਭਖਿਆ

08:42 AM May 29, 2024 IST
ਬਿੱਕੋਂ ਵਿੱਚ ਖੋਲ੍ਹੇ ਪੈੱਟਕੋਕ ਡੰਪ ਦਾ ਵਿਵਾਦ ਭਖਿਆ
Advertisement

ਜਗਮੋਹਨ ਸਿੰਘ
ਘਨੌਲੀ, 28 ਮਈ
ਘਨੌਲੀ ਨੇੜਲੇ ਪਿੰਡ ਬਿੱਕੋਂ ਵਿੱਚ ਪਿੰਡ ਦੇ ਰਿਹਾਇਸ਼ੀ ਘਰਾਂ ਨੇੜੇ ਖੋਲ੍ਹੇ ਜਾ ਰਹੇ ਪੈੱਟਕੋਕ ਦੇ ਡੰਪ ਦਾ ਮਸਲਾ ਦਿਨੋ ਦਿਨ ਗਰਮਾਉਂਦਾ ਜਾ ਰਿਹਾ ਹੈ। ਇਸ ਸਬੰਧੀ ਜਿੱਥੇ ਪਿੰਡ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਅਤੇ ਪ੍ਰਦੂਸ਼ਣ ਵਿਭਾਗ ਨੂੰ ਲਿਖਤੀ ਦਰਖਾਸਤਾਂ ਦੇ ਕੇ ਪ੍ਰਦੂਸ਼ਣ ਵਿਭਾਗ ਦੇ ਨਿਯਮਾਂ ਨੂੰ ਦਰਕਿਨਾਰ ਕਰ ਕੇ ਪਿੰਡ ਦੀ ਆਬਾਦੀ ਨੇੜੇ ਪੈੱਟਕੋਕ ਦੇ ਡੰਪ ਨੂੰ ਮਨਜ਼ੂਰੀ ਨਾ ਦੇਣ ਅਤੇ ਡੰਪ ਨੂੰ ਤੁਰੰਤ ਚੁਕਵਾਉਣ ਦੀ ਅਪੀਲ ਕੀਤੀ ਹੈ, ਉੱਥੇ ਹੀ ਡੰਪ ਸੰਚਾਲਕ ਦੇ ਭਰਾ ਵਿਜੈ ਸਿੰਘ ਨੇ ਪੁਲੀਸ ਚੌਕੀ ਘਨੌਲੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਨੇੜਲੇ ਘਰਾਂ ਦੇ ਵਸਨੀਕਾਂ ਅਮਰੀਕ ਸਿੰਘ, ਹਰਦੀਪ ਸਿੰਘ ਅਤੇ ਇੱਕ ਔਰਤ ਤੇ ਉਨ੍ਹਾਂ ਨਾਲ ਗਾਲੀ ਗਲੋਚ ਕਰਨ ਦੇ ਦੋਸ਼ ਲਗਾਉਂਦੇ ਹੋਏ ਪੁਲੀਸ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਵਿਜੈ ਸਿੰਘ ਨੇ ਪੁਲੀਸ ਨੂੰ ਦਿੱਤੀ ਦਰਖ਼ਾਸਤ ਰਾਹੀਂ ਦੱਸਿਆ ਕਿ ਬੀਤੀ ਰਾਤ ਉਹ ਡੰਪ ਲਈ ਠੇਕੇ ’ਤੇ ਲਈ ਜ਼ਮੀਨ ਵਿੱਚ ਆਪਣਾ ਕੰਮ ਕਰ ਰਹੇ ਸਨ, ਜਿਸ ਦੌਰਾਨ ਅਮਰੀਕ ਸਿੰਘ, ਹਰਦੀਪ ਸਿੰਘ ਅਤੇ ਇੱਕ ਔਰਤ ਨੇ ਉਨ੍ਹਾਂ ਨਾਲ ਗਾਲੀ ਗਲੋਚ ਕੀਤਾ ਅਤੇ ਵੀਡੀਓ ਬਣਾਉਣ ’ਤੇ ਉਸ ਦਾ ਮੋਬਾਈਲ ਫੋਨ ਤੋੜ ਦਿੱਤਾ। ਅਮਰੀਕ ਸਿੰਘ ਤੇ ਹਰਦੀਪ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਡੰਪ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਝੂਠੇ ਕੇਸਾਂ ਵਿੱਚ ਉਲਝਾਉਣ ਦੀਆਂ ਧਮਕੀਆਂ ਦਿੱਤੀਆਂ ਹਨ। ਜੇਕਰ ਡੰਪ ਪ੍ਰਬੰਧਕਾਂ ਨੇ ਉਨ੍ਹਾਂ ਨਾਲ ਵਧੀਕੀ ਕਰਨ ਦੀ ਕੋਸ਼਼ਿਸ਼ ਕੀਤੀ ਤਾਂ ਉਹ ਇਲਾਕੇ ਦੀਆਂ ਸਮਾਜ ਸੇਵੀ ਜਥੇਬੰਦੀਆਂ ਦਾ ਸਹਿਯੋਗ ਲੈ ਕੇ ਆਪਣੇ ਪਿੰਡ ਦੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੀ ਕੋਸ਼ਿਸ਼ ਕਰਨਗੇ।

Advertisement

Advertisement
Author Image

joginder kumar

View all posts

Advertisement
Advertisement
×