For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਦੀ ਮੀਟਿੰਗ ਦੌਰਾਨ ‘ਭਾਰਤ ਦੇ ਗਲਤ ਨਕਸ਼ੇ’ ’ਤੇ ਵਿਵਾਦ

08:52 PM Dec 26, 2024 IST
ਕਾਂਗਰਸ ਦੀ ਮੀਟਿੰਗ ਦੌਰਾਨ ‘ਭਾਰਤ ਦੇ ਗਲਤ ਨਕਸ਼ੇ’ ’ਤੇ ਵਿਵਾਦ
ਕਾਂਗਰਸ ਵੱਲੋਂ ਲਗਾਏ ਗਏ ਭਾਰਤੀ ਨਕਸ਼ੇ ਵਾਲੇ ਪੋਸਟਰ, ਜਿਨ੍ਹਾਂ ਕਾਰਨ ਵਿਵਾਦ ਪੈਦਾ ਹੋਇਆ। -ਫੋਟੋ: ਐਕਸ
Advertisement

ਬੇਲਗਾਵੀ, 26 ਦਸੰਬਰ
ਕਰਨਾਟਕ ਦੇ ਬੇਲਗਾਵੀ ’ਚ 1924 ਦੇ ਕਾਂਗਰਸ ਸੈਸ਼ਨ ਦਾ ਸ਼ਤਾਬਦੀ ਵਰ੍ਹਾ ਮਨਾਉਣ ਲਈ ਕਾਂਗਰਸ ਵੱਲੋਂ ਲਾਏ ਪੋਸਟਰ ’ਤੇ ਭਾਰਤ ਦੇ ਨਕਸ਼ੇ ਨੂੰ ਕਥਿਤ ਤੌਰ ’ਤੇ ਗਲਤ ਢੰਗ ਨਾਲ ਪ੍ਰਦਰਸ਼ਿਤ ਕੀਤੇ ਜਾਣ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ।

Advertisement

ਭਾਜਪਾ ਨੇ ਇਸ ਨੂੰ ਕਾਂਗਰਸ ਦੀ ‘ਵੋਟ ਬੈਂਕ’ ਦੀ ਸਿਆਸਤ ਕਰਾਰ ਦਿੱਤਾ ਹੈ। ਭਾਜਪਾ ਅਤੇ ਕਰਨਾਟਕ ’ਚ ਉਸ ਦੀ ਭਾਈਵਾਲ ਜਨਤਾ ਦਲ (ਐੱਸ) ਮੁਤਾਬਕ ਪੋਸਟਰ ’ਤੇ ਪ੍ਰਦਰਸ਼ਿਤ ਭਾਰਤ ਦੇ ਨਕਸ਼ੇ ’ਚ ਮਕਬੂਜ਼ਾ ਕਸ਼ਮੀਰ ਦੇ ਗਿਲਗਿਟ ਖ਼ਿੱਤੇ ਦੇ ਨਾਲ ਨਾਲ ਅਕਸਾਈ ਚਿਨ ਖ਼ਿੱਤੇ ਨੂੰ ਵੀ ਹਟਾ ਦਿੱਤਾ ਗਿਆ ਹੈ ਜੋ ਜੰਮੂ ਕਸ਼ਮੀਰ ਦਾ ਅਟੁੱਟ ਹਿੱਸਾ ਹਨ। ਵਿਵਾਦ ਖੜ੍ਹਾ ਹੋਣ ਮਗਰੋਂ ਉਪ ਮੁੱਖ ਮੰਤਰੀ ਅਤੇ ਕਾਂਗਰਸ ਦੀ ਕਰਨਾਟਕ ਇਕਾਈ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਨੇ ਕਿਹਾ ਕਿ ਜੇ ਕੋਈ ਗਲਤੀ ਹੋਈ ਹੈ ਤਾਂ ਪੋਸਟਰ ਹਟਾ ਦਿੱਤੇ ਜਾਣਗੇ।

Advertisement

ਭਾਜਪਾ ਦੀ ਕੌਮੀ ਇਕਾਈ ਨੇ ਨਕਸ਼ੇ ਨੂੰ ਲੈ ਕੇ ਕਾਂਗਰਸ ਦੀ ਸਖ਼ਤ ਆਲੋਚਨਾ ਕੀਤੀ। ਭਾਜਪਾ ਨੇ ‘ਐਕਸ’ ’ਤੇ ਪੋਸਟ ’ਚ ਦੋਸ਼ ਲਾਇਆ, ‘‘ਰਾਗਾ (ਰਾਹੁਲ ਗਾਂਧੀ) ਦੀ ਮੁਹੱਬਤ ਦੀ ਦੁਕਾਨ ਹਮੇਸ਼ਾ ਚੀਨ ਲਈ ਖੁੱਲ੍ਹੀ ਰਹਿੰਦੀ ਹੈ। ਉਹ (ਕਾਂਗਰਸ) ਦੇਸ਼ ਨੂੰ ਤੋੜ ਦੇਣਗੇ। ਉਨ੍ਹਾਂ ਪਹਿਲਾਂ ਵੀ ਇਕ ਵਾਰ ਇੰਜ ਕੀਤਾ ਹੈ। ਉਹ ਦੁਬਾਰ ਅਜਿਹਾ ਕਰਨਗੇ।’’ ਭਾਜਪਾ ਦੇ ਵਿਧਾਇਕ ਬਾਸਨਗੌੜਾ ਪਾਟਿਲ ਯਤਨਾਲ ਨੇ ਮੰਗ ਕੀਤੀ ਕਿ ਪ੍ਰਬੰਧਕਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰੇ। ਜਨਤਾ ਦਲ (ਐੱਸ) ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਇਤਾਲਵੀ ਕਾਂਗਰਸ ਨੇ ਬੇਲਗਾਵੀ ’ਚ ‘ਗਾਂਧੀ ਭਾਰਤ’ ਨਾਮ ਨਾਲ ਬਣਾਏ ਗਏ ਭਾਰਤ ਦੇ ਨਕਸ਼ੇ ਤੋਂ ਕਸ਼ਮੀਰ ਦੇ ਖ਼ਿੱਤੇ ਨੂੰ ਹਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ਧ੍ਰੋਹ ਜਿਹਾ ਗੰਭੀਰ ਅਪਰਾਧ ਹੈ। -ਪੀਟੀਆਈ

Advertisement
Author Image

Advertisement