For the best experience, open
https://m.punjabitribuneonline.com
on your mobile browser.
Advertisement

ਮਹਿਲਾ ਕਮਿਸ਼ਨ ਦੀ ਮੁਖੀ ਤੇ ਅਮਰੀਕਾ ਆਧਾਰਿਤ ਲੇਖਕ ਵਿਚਕਾਰ ਤਕਰਾਰ

07:18 AM Mar 05, 2024 IST
ਮਹਿਲਾ ਕਮਿਸ਼ਨ ਦੀ ਮੁਖੀ ਤੇ ਅਮਰੀਕਾ ਆਧਾਰਿਤ ਲੇਖਕ ਵਿਚਕਾਰ ਤਕਰਾਰ
Advertisement

ਨਵੀਂ ਦਿੱਲੀ, 4 ਮਾਰਚ
ਝਾਰਖੰਡ ’ਚ ਸਪੈਨਿਸ਼ ਮਹਿਲਾ ਨਾਲ ਸਮੂਹਿਕ ਜਬਰ-ਜਨਾਹ ਦੇ ਮਾਮਲੇ ’ਚ ਅਮਰੀਕਾ ਆਧਾਰਿਤ ਲੇਖਕ ਡੇਵਿਡ ਜੋਸੇਫ਼ ਵੋਲੋਦਜ਼ਕੋ ਅਤੇ ਕੌਮੀ ਮਹਿਲਾ ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ ‘ਐਕਸ’ ’ਤੇ ਮਿਹਣੋ-ਮਿਹਣੀ ਹੋ ਗਏ ਹਨ। ਦੇਸ਼ ਨੂੰ ਕਥਿਤ ਤੌਰ ’ਤੇ ਬਦਨਾਮ ਕਰਨ ਲਈ ਰੇਖਾ ਸ਼ਰਮਾ ਨੇ ਡੇਵਿਡ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਭਾਰਤ ਮਹਿਲਾਵਾਂ ਦੀ ਸੁਰੱਖਿਆ ਨੂੰ ਪੂਰੀ ਗੰਭੀਰਤਾ ਨਾਲ ਲੈਂਦਾ ਹੈ। ਡੇਵਿਡ ਨੇ ਕਿਹਾ ਸੀ ਕਿ ਉਸ ਨੇ ਆਪਣੀਆਂ ਮਹਿਲਾ ਦੋਸਤਾਂ ਨੂੰ ਇਕੱਲਿਆਂ ਭਾਰਤ ’ਚ ਸਫ਼ਰ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਉਸ ਦੀ ‘ਐਕਸ’ ਪੋਸਟ ’ਚ ਝਾਰਖੰਡ ਦੇ ਦੁਮਕਾ ਜ਼ਿਲ੍ਹੇ ’ਚ ਸਪੇਨਿਸ਼ ਸੈਲਾਨੀ ਨਾਲ ਸਮੂਹਿਕ ਜਬਰ-ਜਨਾਹ ਦਾ ਜ਼ਿਕਰ ਹੈ। ਵੋਲੋਦਜ਼ਕੋ ਨੇ ਮਹਿਲਾਵਾਂ ਨਾਲ ਬਦਸਲੂਕੀ ਅਤੇ ਛੇੜਛਾੜ ਦੀਆ ਕੁਝ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਹੈ। ਇਸ ਦੇ ਜਵਾਬ ’ਚ ਰੇਖਾ ਸ਼ਰਮਾ ਨੇ ਪੁੱਛਿਆ,‘‘ਕੀ ਤੁਸੀਂ ਇਸ ਘਟਨਾ ਦੀ ਪੁਲੀਸ ਕੋਲ ਰਿਪੋਰਟ ਕੀਤੀ ਸੀ? ਜੇਕਰ ਨਹੀਂ ਤਾਂ ਫਿਰ ਤੁਸੀਂ ਇਕ ਗ਼ੈਰਜ਼ਿੰਮੇਵਾਰ ਇਨਸਾਨ ਹੋ। ਸੋਸ਼ਲ ਮੀਡੀਆ ’ਤੇ ਸਿਰਫ਼ ਲਿਖਣ ਅਤੇ ਪੂਰੇ ਮੁਲਕ ਨੂੰ ਬਦਨਾਮ ਕਰਨਾ ਸਹੀ ਨਹੀਂ ਹੈ।’ ਇਸ ਦੇ ਜਵਾਬ ’ਚ ਵੋਲੋਦਜ਼ਕੋ ਨੇ ਕਿਹਾ ਕਿ ਰੇਖਾ ਸ਼ਰਮਾ ਨੂੰ ਖੁਦ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਮਹਿਲਾਵਾਂ ਨੂੰ ਜਨਤਕ ਤੌਰ ’ਤੇ ਨੰਗਾ ਕਰਕੇ ਭੀੜ ਵੱਲੋਂ ਕੁੱਟਣ ਅਤੇ ਉਨ੍ਹਾਂ ਨਾਲ ਜਬਰ-ਜਨਾਹ ਦੀਆਂ ਕੀਤੀਆਂ ਸ਼ਿਕਾਇਤਾਂ ਦਾ ਨਬਿੇੜਾ ਕਰਨ ’ਚ ਉਹ ਨਾਕਾਮ ਰਹੀ ਹੈ। ‘ਪਰ ਫਿਰ ਵੀ ਉਹ ਮੇਰੇ ’ਤੇ ਭਾਰਤ ਨੂੰ ਬਦਨਾਮ ਕਰਨ ਦਾ ਦੋਸ਼ ਲਗਾ ਰਹੀ ਹੈ। ਸ਼ਰਮਾ ਇਹ ਤੁਸੀਂ ਹੋ ਜੋ ਕੌਮੀ ਮਹਿਲਾ ਕਮਿਸ਼ਨ ਦੀ ਪ੍ਰਧਾਨਗੀ ਕਰਨ ਦੇ ਬਾਵਜੂਦ ਇਸ ਮੁੱਦੇ ’ਤੇ ਕੋਈ ਕਾਰਵਾਈ ਨਾ ਕਰਕੇ ਭਾਰਤ ਨੂੰ ਬਦਨਾਮ ਕਰ ਰਹੇ ਹੋ। ਫਿਰ ਅਹਿਮ ਮੁੱਦੇ ਵੱਲ ਧਿਆਨ ਖਿੱਚਣ ਵਾਲੇ ਮੇਰੇ ਵਰਗੇ ਲੋਕਾਂ ਦੀ ਆਲੋਚਨਾ ਕਰ ਰਹੇ ਹੋ।’ -ਪੀਟੀਆਈ

Advertisement

ਝਾਰਖੰਡ ਹਾਈ ਕੋਰਟ ਵੱਲੋਂ ਡੀਜੀਪੀ ਅਤੇ ਮੁੱਖ ਸਕੱਤਰ ਤੋਂ ਰਿਪੋਰਟ ਤਲਬ

ਰਾਂਚੀ/ਦੁਮਕਾ: ਵਿਦੇਸ਼ੀ ਸੈਲਾਨੀ ਨਾਲ ਸਮੂਹਿਕ ਜਬਰ-ਜਨਾਹ ਦੇ ਮਾਮਲੇ ਦਾ ਝਾਰਖੰਡ ਹਾਈ ਕੋਰਟ ਨੇ ਖੁਦ ਨੋਟਿਸ ਲੈਂਦਿਆਂ ਡੀਜੀਪੀ, ਮੁੱਖ ਸਕੱਤਰ ਅਤੇ ਐੱਸਪੀ ਨੂੰ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਹੈ। ਹਾਈ ਕੋਰਟ ਨੇ ਇਸ ਸਬੰਧੀ ਡੀਜੀਪੀ, ਮੁੱਖ ਸਕੱਤਰ ਅਤੇ ਐੱਸਪੀ ਨੂੰ ਨੋਟਿਸ ਜਾਰੀ ਕੀਤੇ ਹਨ। ਉਧਰ ਦੁਮਕਾ ਪ੍ਰਸ਼ਾਸਨ ਨੇ ਪੀੜਤਾ ਦੇ ਪਤੀ ਨੂੰ ਰਾਹਤ ਵਜੋਂ 10 ਲੱਖ ਰੁਪਏ ਦਾ ਚੈੱਕ ਸੌਂਪਿਆ। -ਪੀਟੀਆਈ

Advertisement
Author Image

joginder kumar

View all posts

Advertisement
Advertisement
×