For the best experience, open
https://m.punjabitribuneonline.com
on your mobile browser.
Advertisement

ਮੇਕਅਪ ਆਰਟਿਸਟ ਤਾਨੀਆ ਤੇ ਮੈਰੀਟਨ ਹੋਟਲ ਵਿਚਕਾਰ ਵਿਵਾਦ

10:37 AM Apr 21, 2024 IST
ਮੇਕਅਪ ਆਰਟਿਸਟ ਤਾਨੀਆ ਤੇ ਮੈਰੀਟਨ ਹੋਟਲ ਵਿਚਕਾਰ ਵਿਵਾਦ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਜਲੰਧਰ, 20 ਅਪਰੈਲ
ਇਥੋਂ ਦੀ ਮਸ਼ਹੂਰ ਮੇਕਅਪ ਆਰਟਿਸਟ ਤਾਨੀਆ ਮੇਕਅੱਪ ਦੀ ਮਾਲਕਣ ਨੇ ਵੀਡੀਓ ਸਾਂਝੀ ਕਰਕੇ 4 ਸਟਾਰ ਹੋਟਲ ਮੈਰੀਟਨ ਦੇ ਸਟਾਫ ਅਤੇ ਮਾਲਕਾਂ ’ਤੇ ਦੋਸ਼ ਲਗਾਏ ਹਨ। ਉਸ ਨੇ ਕਿਹਾ ਕਿ ਜਦੋਂ ਹੋਟਲ ਸਟਾਫ ਮਾਸਟਰ ਚਾਬੀ ਦੀ ਵਰਤੋਂ ਕਰਕੇ ਉਸ ਦੇ ਕਮਰੇ ਵਿੱਚ ਦਾਖਲ ਹੋਇਆ ਤਾਂ ਉਹ ਕਮਰੇ ਵਿੱਚ ਸੀ।
ਉਸ ਨੇ ਹੋਟਲ ਸਟਾਫ ਅਤੇ ਮਾਲਕਾਂ ’ਤੇ ਜਾਣਬੁੱਝ ਕੇ ਉਸ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ। ਉਧਰ, ਤਾਨੀਆ ਦੇ ਭਰਾ ਅਭਿਸ਼ੇਕ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਭੈਣ ਵੱਲੋਂ ਲਗਾਏ ਗਏ ਸਾਰੇ ਦੋਸ਼ ਗਲਤ ਹਨ। ਇਸ ਦੇ ਨਾਲ ਹੀ ਹੋਟਲ ਮੈਨੇਜਮੈਂਟ ਦਾ ਕਹਿਣਾ ਹੈ ਕਿ ਤਾਨੀਆ ਪਿਛਲੇ ਸਾਲ ਸਤੰਬਰ ਤੋਂ ਉਨ੍ਹਾਂ ਦੇ ਹੋਟਲ ’ਚ ਰੁਕੀ ਹੋਈ ਸੀ।
ਸਭ ਕੁਝ ਠੀਕ ਚੱਲ ਰਿਹਾ ਸੀ। ਉਹ ਹੋਟਲ ਵਿੱਚ ਆਪਣੇ ਗਾਹਕਾਂ ਨੂੰ ਅਟੈਂਡ ਕਰਦੀ ਸੀ ਪਰ ਉਹ ਪਿਛਲੇ 15 ਦਿਨਾਂ ਤੋਂ ਦੁਰਵਿਵਹਾਰ ਕਰ ਰਹੀ ਸੀ। ਇਸ ਸਬੰਧੀ ਪਰਿਵਾਰ ਨੂੰ ਸੂਚਿਤ ਕੀਤਾ ਗਿਆ। ਪਰ ਕੱਲ੍ਹ ਤਾਨੀਆ ਨੇ ਬੇਬੁਨਿਆਦ ਦੋਸ਼ ਲਾਏ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਸਬੰਧੀ ਦਕੋਹਾ ਚੌਕੀ ਦੀ ਪੁਲੀਸ ਨੂੰ ਵੀ ਬੁਲਾਇਆ ਗਿਆ। ਜਿਸ ਤੋਂ ਬਾਅਦ ਤਾਨੀਆ ਨੂੰ ਹੋਟਲ ਤੋਂ ਬਾਹਰ ਕੱਢ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਇਸ ਦੌਰਾਨ ਵੀਡੀਓ ਵਿੱਚ ਤਾਨੀਆ ਨੇ ਦੋਸ਼ ਲਾਇਆ ਸੀ ਕਿ ਉਸ ਦੀ ਭਰਜਾਈ ਦਾ ਫੋਨ ਹੋਟਲ ਸਟਾਫ ਨੇ ਖੋਹ ਲਿਆ ਸੀ।

Advertisement

Advertisement
Author Image

sukhwinder singh

View all posts

Advertisement
Advertisement
×