For the best experience, open
https://m.punjabitribuneonline.com
on your mobile browser.
Advertisement

ਐਜੂਕੇਸ਼ਨ ਸੁਸਾਇਟੀ ਨੂੰ ਸਹਾਇਤਾ ਰਾਸ਼ੀ ਭੇਟ

10:40 AM Oct 23, 2024 IST
ਐਜੂਕੇਸ਼ਨ ਸੁਸਾਇਟੀ ਨੂੰ ਸਹਾਇਤਾ ਰਾਸ਼ੀ ਭੇਟ
ਵਿਦਿਆ ਐਜੂਕੇਸ਼ਨ ਸੁਸਾਇਟੀ ਆਗੂਆਂ ਨੂੰ ਸਹਾਇਤਾ ਰਾਸ਼ੀ ਦੇਣ ਮੌਕੇ ਸਰਿਤਾ ਵਿਜ ਤੇ ਹੋਰ। -ਫੋਟੋ: ਐੱਨਪੀ ਧਵਨ
Advertisement

ਪਠਾਨਕੋਟ: ਵਿਦਿਆ ਐਜੂਕੇਸ਼ਨ ਸੁਸਾਇਟੀ ਵੱਲੋਂ ਪ੍ਰਧਾਨ ਵਿਜੈ ਪਾਸੀ ਦੀ ਅਗਵਾਈ ਵਿੱਚ ਸਮਾਗਮ ਕੀਤਾ ਗਿਆ। ਜਿਸ ਵਿੱਚ ਸਰਿਤਾ ਵਿੱਜ ਵੱਲੋਂ ਸੁਸਾਇਟੀ ਨੂੰ ਸਮਾਜਿਕ ਕੰਮਾਂ ਲਈ 11 ਹਜ਼ਾਰ ਰੁਪਏ ਦੀ ਸਹਿਯੋਗ ਰਾਸ਼ੀ ਭੇਂਟ ਕੀਤੀ ਗਈ। ਇਸ ਮੌਕੇ ਸਵਰਾਜ ਕੁੰਦਰਾ, ਊਸ਼ਾ ਪਾਸੀ, ਰੇਖਾ ਪੁਰੀ, ਅਨੂ ਪੁਰੀ, ਸਤੀਸ਼ ਪਾਸੀ, ਪ੍ਰਤਿਭਾ ਖੋਸਲਾ, ਆਸ਼ਿਮਾ ਆਦਿ ਹਾਜ਼ਰ ਸਨ। ਸਰਿਤਾ ਵਿਜ ਨੇ ਕਿਹਾ ਕਿ ਵਿਦਿਆ ਐਜੂਕੇਸ਼ਨ ਸੁਸਾਇਟੀ ਜੋ ਕਿ ਬੇਟੀਆਂ ਦੀ ਸਿੱਖਿਆ ਅਤੇ ਲੋੜਵੰਦ ਲੜਕੀਆਂ ਦੇ ਵਿਆਹਾਂ ਤੇ ਸਹਾਇਤਾ ਲਈ ਪਿਛਲੇ ਕਈ ਸਾਲਾਂ ਤੋਂ ਕੰਮ ਕਰਦੀ ਆ ਰਹੀ ਹੈ, ਨੂੰ ਉਸ ਵੱਲੋਂ ਸਹਾਇਤਾ ਰਾਸ਼ੀ ਦਿੱਤੀ ਜਾ ਰਹੀ ਹੈ ਤਾਂ ਜੋ ਇਹ ਸੁਸਾਇਟੀ ਹੋਰ ਵਧੀਆ ਕੰਮ ਕਰ ਸਕੇ। ਉਨ੍ਹਾਂ ਕਿਹਾ ਕਿ ਬੇਟੀਆਂ ਦੀ ਸਿੱਖਿਆ ਦਾ ਖਰਚ ਚੁੱਕ ਕੇ ਉਨ੍ਹਾਂ ਨੂੰ ਸਿੱਖਿਅਤ ਅਤੇ ਆਤਮ ਨਿਰਭਰ ਬਣਾਉਣਾ ਇੱਕ ਸਲਾਹੁਣਯੋਗ ਕੰਮ ਹੈ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement