For the best experience, open
https://m.punjabitribuneonline.com
on your mobile browser.
Advertisement

ਵਾਅਦਾਖ਼ਿਲਾਫ਼ੀ: ਪੈਨਸ਼ਨਰਾਂ ਵੱਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰੇ

09:37 PM Jun 23, 2023 IST
ਵਾਅਦਾਖ਼ਿਲਾਫ਼ੀ  ਪੈਨਸ਼ਨਰਾਂ ਵੱਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰੇ
Advertisement

ਗੁਰਦੀਪ ਸਿੰਘ

Advertisement

ਸੰਗਰੂਰ, 7 ਜੂਨ

ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਸੱਦੇ ‘ਤੇ ਜ਼ਿਲ੍ਹਾ ਭਰ ਦੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਮਾਰੂ ਨੀਤੀਆਂ ਖ਼ਿਲਾਫ਼ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਰੋਸ ਮੁਜ਼ਾਹਰਾ ਕੀਤਾ ਅਤੇ ਮੰਗਾਂ ਪ੍ਰਤੀ ਸਰਕਾਰ ਦੇ ਅੜੀਅਲ, ਟਾਲ-ਮਟੋਲ ਅਤੇ ਨਾਂਹ-ਪੱਖੀ ਰਵੱਈਏ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੰਗਾਂ ਮੰਨਣ ਦੀ ਬਜਾਏ ਸਰਕਾਰ ਜਾਣ-ਬੁੱਝ ਕੇ ਟਾਲ-ਮਟੋਲ ਦੀ ਨੀਤੀ ਅਪਣਾ ਰਹੀ ਹੈ, ਜਿਸ ਕਾਰਨ ਸੂਬੇ ਦੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਪੈਨਸ਼ਨਰਾਂ ਨੂੰ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ 2.59 ਦਾ ਗੁਣਾਂਕ ਦਿੱਤਾ ਜਾਵੇ, ਮੈਡੀਕਲ ਭੱਤੇ ਵਿੱਚ ਵਾਧਾ ਕੀਤਾ ਜਾਵੇ, ਕੈਸ਼ਲੈਸ ਮੈਡੀਕਲ ਸਕੀਮ ਲਾਗੂ ਕੀਤੀ ਜਾਵੇ, ਰਹਿੰਦੀਆਂ ਡੀਏ ਦੀਆਂ ਕਿਸ਼ਤਾਂ ਅਤੇ ਬਕਾਏ ਤੁਰੰਤ ਜਾਰੀ ਕੀਤੇ ਜਾਣ ਅਤੇ ਬਾਕੀ ਮੰਗਾਂ ਦੀ ਤੁਰੰਤ ਪੂਰਤੀ ਕੀਤੀ ਜਾਵੇ।

ਇਸ ਦੌਰਾਨ ਪਹਿਲਵਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ 9 ਜੂਨ ਨੂੰ ਲੁਧਿਆਣਾ ਵਿੱਚ ਹੋ ਰਹੀ ਸੂਬਾਈ ਮੀਟਿੰਗ ਵਿੱਚ ਪੈਨਸ਼ਨਰਾਂ ਦੇ ਮਸਲੇ ਅਤੇ ਪੰਜਾਬ ਸਰਕਾਰ ਵਿਰੁੱਧ ਪੂਰੀ ਏਕਤਾ ਨਾਲ ਸੰਘਰਸ਼ ਕਰਨ ਲਈ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਸੂਬੇ ਭਰ ਵਿੱਚ ਜੁਆਇੰਟ ਫਰੰਟ ਵੱਲੋਂ 14 ਜੂਨ ਨੂੰ ਜ਼ਿਲ੍ਹਾ ਪੱਧਰ ‘ਤੇ ਕੀਤੇ ਜਾਣ ਵਾਲੇ ਰੋਸ ਮੁਜ਼ਾਹਰਿਆਂ ਦੀ ਰੂਪ-ਰੇਖਾ ਉਲੀਕੀ ਜਾਵੇਗੀ।

ਇਸ ਮੌਕੇ ਜੀਤ ਸਿੰਘ ਢੀਂਡਸਾ, ਰਜਿੰਦਰ ਸਿੰਘ ਚੰਗਾਲ, ਸੁਰਿੰਦਰ ਸਿੰਘ ਸੋਢੀ, ਭੁਪਿੰਦਰ ਸਿੰਘ ਜੱਸੀ, ਪ੍ਰੇਮ ਅੱਗਰਵਾਲ, ਚੇਤ ਰਾਮ ਢਿੱਲੋਂ, ਸੁਖਦੇਵ ਸ਼ਰਮਾ, ਕੁਲਵੰਤ ਸਿੰਘ ਧੂਰੀ, ਗੋਪਾਲ ਕ੍ਰਿਸ਼ਨ, ਕਰਮ ਦਾਸ ਪੰਨਵਾ, ਗੁਰਦਾਸ ਚੰਦ ਬਾਂਸਲ, ਜਰਨੈਲ ਸਿੰਘ, ਇੰਦਰਜੀਤ ਜੋਸ਼ੀ, ਵੇਦ ਸਿੰਘ ਸਿੱਧੂ, ਮੇਘ ਸਿੰਘ, ਤੇਜਾ ਸਿੰਘ, ਕ੍ਰਿਸ਼ਨ ਚੰਦ, ਦਰਸ਼ਨ ਸਿੰਘ ਰੋਗਲਾ, ਨਰਿੰਦਰਜੀਤ ਸਿੰਘ, ਤੇਜਾ ਸਿੰਘ, ਗੁਰਦੀਪ ਸਿੰਘ ਮੰਗਵਾਲ, ਜ਼ਸਵੀਰ ਸਿੰਘ ਖਾਲਸਾ ਅਤੇ ਲਾਲ ਚੰਦ ਸੈਣੀ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਆਰਐੱਲ ਪਾਂਧੀ ਨੇ ਕੀਤਾ।

ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਦਿ ਪੈਨਸ਼ਨਰ ਵੈਲਫ਼ੇਅਰ ਐਸੋਸੀਏਸ਼ਨ ਸੁਨਾਮ ਨੇ ਐੱਸਡੀਐੱਮ ਦਫ਼ਤਰ ਧਰਨਾ ਦਿੱਤਾ। ਜਥੇਬੰਦੀ ਦੇ ਪ੍ਰਧਾਨ ਰਾਮ ਗਰਗ ਦੀ ਅਗਵਾਈ ਹੇਠ ਇਕੱਤਰ ਪੈਨਸ਼ਨਰਾਂ ਨੇ ਪਹਿਲਵਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਮੁਲਜ਼ਮ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਰੋਸ ਪ੍ਰਦਰਸ਼ਨ ਦੌਰਾਨ ਬੁਲਾਰਿਆਂ ਨੇ ਸਦੀਵੀ ਵਿਛੋੜਾ ਦੇ ਗਏ ਸਾਥੀ ਸੁਰਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਬੁਲਾਰਿਆਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਾਂ ਨੂੰ ਸੋਧੇ ਹੋਏ ਤਨਖਾਹ ਸਕੇਲਾਂ ਦਾ ਬਣਦਾ ਬਕਾਇਆ ਦਿੱਤਾ ਜਾਵੇ।

ਇਸ ਮੌਕੇ ਜੀਤ ਸਿੰਘ ਬੰਗਾ ਜਨਰਲ ਸਕੱਤਰ, ਪਵਨ ਸ਼ਰਮਾ, ਦਰਸ਼ਨ ਸਿੰਘ ਮੱਟੂ, ਬਲਵਿੰਦਰ ਸਿੰਘ ਜਿਲੇਦਾਰ, ਰਾਮ ਸਰੂਪ ਢੈਪਈ, ਹਜੂਰਾ ਸਿੰਘ ਪ੍ਰਧਾਨ ਪੰਜਾਬ ਪੁਲਿਸ, ਬ੍ਰਿਜ ਲਾਲ ਧੀਮਾਨ, ਆਸ਼ਾ ਸਿੰਘ ਰਾਏ, ਦੁਲੀਆਂ ਰਾਮ ਅਤੇ ਕੇਹਰ ਸਿੰਘ ਜੋਸਨ ਹਾਜ਼ਰ ਸਨ।

Advertisement
Advertisement
Advertisement
×