ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬੀ ’ਵਰਸਿਟੀ ਵੱਲੋਂ 18 ਹੋਰ ਹਸਪਤਾਲਾਂ ਨਾਲ ਸਸਤੇ ਇਲਾਜ ਲਈ ਇਕਰਾਰਨਾਮਾ

08:28 AM Jan 12, 2024 IST

ਖੇਤਰੀ ਪ੍ਰਤੀਨਿਧ
ਪਟਿਆਲਾ, 11 ਜਨਵਰੀ
ਪੰਜਾਬੀ ਯੂਨੀਵਰਸਿਟੀ ਵੱਲੋਂ ਜਿਥੇ ਪਹਿਲਾਂ ਹੀ 30 ਹਸਪਤਾਲਾਂ ਨਾਲ ਇਕਰਾਰਨਾਮਾ ਕੀਤਾ ਹੋਇਆ ਹੈ, ਉਥੇ ਹੀ ਅੱਜ ਉੱਤਰੀ ਭਾਰਤ ਦੇ 18 ਹੋਰ ਨਾਮੀ ਹਸਪਤਾਲਾਂ ਨਾਲ ਵੀ ਇੱਕ ਇਕਰਾਰਨਾਮਾ ਕੀਤਾ ਗਿਆ। ਇਸ ਤਹਿਤ ਸੀਜੀਐੱਚਐੱਸ ਦਰਾਂ ’ਤੇ ਇਲਾਜ ਉਪਲਬਧ ਹੋਵੇਗਾ। ਯੂਨੀਵਰਸਿਟੀ ਵਿਚਲੇ ਭਾਈ ਘਨ੍ਹੱਈਆ ਸਿਹਤ ਕੇਂਦਰ ਤੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਰੇਗੀਨਾ ਮੈਣੀ ਨੇ ਦੱਸਿਆ ਕਿ ਇਸ ਇਕਰਾਰਨਾਮੇ ਤਹਿਤ ਯੂਨੀਵਰਸਿਟੀ ਦੇ ਕਰਮਚਾਰੀਆਂ, ਫ਼ੈਕਲਟੀ ਅਤੇ ਸਟਾਫ਼ ਨੂੰ ਉਨ੍ਹਾਂ ਦੇ ਆਸ਼ਰਿਤ ਜੀਆਂ ਨੂੰ ਸੀਜੀਐੱਚਐੱਸ ਦਰਾਂ ’ਤੇ ਇਲਾਜ ਕਰਵਾਉਣ ਦੀ ਸਹੂਲਤ ਪ੍ਰਦਾਨ ਹੋਵੇਗੀ। ਇਹ ਸੁਵਿਧਾ ਸੇਵਾਮੁਕਤ ਕਰਮਚਾਰੀਆਂ ਲਈ ਵੀ ਉਪਲਬਧ ਹੋਵੇਗੀ। ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਇਸ ਕਦਮ ਦੀ ਭਰਵੀਂ ਸ਼ਲਾਘਾ ਕੀਤੀ।

Advertisement

ਹਸਪਤਾਲਾਂ ਦੀ ਸੂਚੀ

ਇਕਰਾਰਨਾਮੇ ਅਧੀਨ ਲਿਆਂਦੇ ਗਏ 18 ਹਸਪਤਾਲਾਂ ’ਚ ਡਾ. ਮਨਪ੍ਰੀਤ’ਜ਼ ਗਲੋਬਲ ਆਈ ਹਸਪਤਾਲ ਐਂਡ ਲੇਸਿਕ ਲੇਜ਼ਰ ਸੈਂਟਰ ਪਟਿਆਲਾ, ਮਨੀਪਾਲ ਹਸਪਤਾਲ ਪਟਿਆਲਾ, ਰਾਹਤ ਮੈਡੀਕੇਅਰ ਪਟਿਆਲਾ, ਰੇਡੀਐਂਟ ਡਾਇਗਨੌਸਟਿਕਸ ਪਟਿਆਲਾ, ਗੁਰੂ ਨਾਨਕ ਮੇਹਰ ਹੰਸ ਆਈ ਹਸਪਤਾਲ ਪਟਿਆਲਾ, ਸਟਾਰ ਪੈਥ ਲੈਬ ਪਟਿਆਲਾ, ਗਰਗ ਆਈ ਹਸਪਤਾਲ, ਕਰਸਨਾ ਡਾਇਗਨੌਸਟਿਕਸ ਲਿਮਟਿਡ ਪਟਿਆਲਾ, ਵੀਐੱਨ ਡਾਇਗਨੌਸਟਿਕਸ ਪਟਿਆਲਾ, ਅਮਰ ਸ਼ਕਤੀ ਆਈ ਕੇਅਰ ਚੰਡੀਗੜ੍ਹ, ਗੋਬਿੰਦ ਹਸਪਤਾਲ ਪਟਿਆਲਾ, ਡਾ. ਰਾਜਨ ਆਈ ਕੇਅਰ ਹਸਪਤਾਲ ਫਗਵਾੜਾ, ਗਾਇਤਰੀ ਹਸਪਤਾਲ ਪਟਿਆਲਾ, ਆਸ ਮੈਡੀਕੇਅਰ ਪਟਿਆਲਾ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ (ਸੀ) ਆਈ ਹਸਪਤਾਲ ਟਰੱਸਟ ਸੋਹਾਣਾ (ਮੁਹਾਲੀ), ਗਰੈਸ਼ੀਅਨ (ਪਾਰਕ) ਹਸਪਤਾਲ ਮੁਹਾਲੀ ਤੇ ਟਾਟਾ ਮੈਮੋਰੀਅਲ ਹੋਮੀ ਭਾਭਾ ਕੈਂਸਰ ਹਸਪਤਾਲ ਚੰਡੀਗੜ੍ਹ ਸ਼ਾਮਲ ਹਨ।

Advertisement
Advertisement
Advertisement