ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀ ਯੂਨੀਵਰਸਿਟੀ ਵੱਲੋਂ 18 ਹੋਰ ਹਸਪਤਾਲਾਂ ਨਾਲ ਸਸਤੇ ਇਲਾਜ ਲਈ ਇਕਰਾਰਨਾਮਾ

08:29 PM Jan 11, 2024 IST

ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਜਨਵਰੀ
ਪੰਜਾਬੀ ਯੂਨੀਵਰਸਿਟੀ ਵੱਲੋਂ ਜਿਥੇ ਪਹਿਲਾਂ ਹੀ 30 ਹਸਪਤਾਲਾਂ ਨਾਲ ਇਕਰਾਰਨਾਮਾ ਕੀਤਾ ਹੋਇਆ ਹੈ, ਉਥੇ ਹੀ ਅੱਜ ਉੱਤਰੀ ਭਾਰਤ ਦੇ 18 ਹੋਰ ਨਾਮੀ ਹਸਪਤਾਲਾਂ ਨਾਲ ਵੀ ਅਜਿਹਾ ਇਕਰਾਰਨਾਮਾ ਕੀਤਾ ਗਿਆ ਜਿਸ ਤਹਿਤ ਸੀ.ਜੀ.ਐੱਚ.ਐੱਸ. ਦਰਾਂ ’ਤੇ ਇਲਾਜ ਉਪਲਬਧ ਹੋਵੇਗਾ। ਇਨ੍ਹਾਂ ਵਿੱਚ ਟਾਟਾ ਮੈਮੋਰੀਅਲ ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ ਅਤੇ ਨਿਊ ਚੰਡੀਗੜ੍ਹ ਹਸਪਤਾਲ ਵੀ ਸ਼ਾਮਿਲ ਹਨ। ਇਥੇ ਪੰਜਾਬ ਸਰਕਾਰ ਵੱਲੋਂ ਪ੍ਰਵਾਨਿਤ ਦਰਾਂ ਨਾਲ ਇਲਾਜ ਸਹੂਲਤਾਂ ਉਪਲਬਧ ਹੋਣਗੀਆਂ।
ਯੂਨੀਵਰਸਿਟੀ ਵਿਚਲੇ ਭਾਈ ਘਨੱਈਆ ਸਿਹਤ ਕੇਂਦਰ ਤੋਂ ਜਾਣਕਾਰੀ ਦਿੰਦਿਆਂ, ਸੀਨੀਅਰ ਮੈਡੀਕਲ ਅਫ਼ਸਰ ਡਾ. ਰੇਗੀਨਾ ਮੈਣੀ ਨੇ ਦੱਸਿਆ ਕਿ ਇਸ ਇਕਰਾਰਨਾਮੇ ਤਹਿਤ ਯੂਨੀਵਰਸਿਟੀ ਦੇ ਕਰਮਚਾਰੀਆਂ, ਫ਼ੈਕਲਟੀ ਅਤੇ ਸਟਾਫ਼ ਨੂੰ ਉਨ੍ਹਾਂ ’ਤੇ ਆਸ਼ਰਿਤ ਜੀਆਂ ਨੂੰ ਸੀ.ਜੀ.ਐੱਚ.ਐੱਸ. ਦਰਾਂ ’ਤੇ ਇਲਾਜ ਕਰਵਾਉਣ ਦੀ ਸਹੂਲਤ ਪ੍ਰਦਾਨ ਹੋਵੇਗੀ। ਇਹ ਸੁਵਿਧਾ ਸੇਵਾ-ਮੁਕਤ ਕਰਮਚਾਰੀਆਂ ਲਈ ਵੀ ਉਪਲਬਧ ਹੋਵੇਗੀ। ਕਰਮਚਾਰੀ ਆਪਣਾ ਯੂਨੀਵਰਸਿਟੀ ਦਾ ਸ਼ਨਾਖਤੀ ਕਾਰਡ ਅਤੇ ਸਿਹਤ ਕੇਂਦਰ ਦਾ ਕਾਰਡ ਵਿਖਾ ਕੇ ਇਨ੍ਹਾਂ ਸੂਚੀਬੱਧ ਹਸਤਪਤਾਲਾਂ ਵਿੱਚੋਂ ਕਿਸੇ ਵਿੱਚ ਵੀ ਸਸਤੀਆਂ ਦਰਾਂ ’ਤੇ ਇਲਾਜ ਕਰਵਾ ਸਕਣਗੇ। ਇਹ ਸਹੂਲਤ ਮੌਜੂਦਾ ਸਮੇਂ ਪੜ੍ਹ ਰਹੇ ਵਿਦਿਆਰਥੀਆਂ ਲਈ ਵੀ ਉਪਲਬਧ ਰਹੇਗੀ। ਇਸ ਮੌਕੇ ਉਪ-ਕੁਲਪਤੀ ਪ੍ਰੋ. ਅਰਵਿੰਦ, ਡੀਨ ਅਕਾਦਮਿਕ ਮਾਮਲੇ ਡਾ. ਏ. ਕੇ. ਤਿਵਾੜੀ, ਰਜਿਸਟਰਾਰ ਡਾ. ਨਵਜੋਤ ਕੌਰ, ਡੀਨ ਖੋਜ ਡਾ. ਮਨਜੀਤ ਪਾਤਰ ਅਤੇ ਵਿੱੱਤ ਅਫ਼ਸਰ ਡਾ. ਪ੍ਰਮੋਦ ਅੱਗਰਵਾਲ ਵੀ ਹਾਜ਼ਰ ਸਨ।

Advertisement

ਹਸਪਤਾਲਾਂ ਦੀ ਸੂਚੀ
ਇਕਰਾਰਨਾਮੇ ਅਧੀਨ ਲਿਆਂਦੇ ਗਏ ਇਨ੍ਹਾਂ 18 ਹਸਪਤਾਲਾਂ ’ਚ ਡਾ. ਮਨਪ੍ਰੀਤ’ਜ਼ ਗਲੋਬਲ ਆਈ ਹੌਸਪਿਟਲ ਐਂਡ ਲੇਸਿਕ ਲੇਜ਼ਰ ਸੈਂਟਰ ਪਟਿਆਲਾ, ਮਨੀਪਾਲ ਹੌਸਪਿਟਲ ਪਟਿਆਲਾ, ਰਾਹਤ ਮੈਡੀਕੇਅਰ ਪਟਿਆਲਾ, ਰੇਡੀਐਂਟ ਡਾਇਗਨੌਸਟਿਕਸ ਪਟਿਆਲਾ, ਗੁਰੂ ਨਾਨਕ ਮੇਹਰ ਹੰਸ ਆਈ ਹੌਸਪਿਟਲ, ਪਟਿਆਲਾ, ਸਟਾਰ ਪੈਥ ਲੈਬ ਪਟਿਆਲਾ, ਗਰਗ ਆਈ ਹੌਸਪਿਟਲ, ਕਰਸਨਾ ਡਾਇਗਨੌਸਟਿਕਸ ਲਿਮਟਿਡ ਪਟਿਆਲਾ, ਵੀ.ਐੱਨ. ਡਾਇਗਨੌਸਟਿਕਸ ਪਟਿਆਲਾ, ਅਮਰ ਸ਼ਕਤੀ ਆਈ ਕੇਅਰ ਚੰਡੀਗੜ੍ਹ, ਗੋਬਿੰਦ ਹੌਸਪਿਟਲ ਪਟਿਆਲਾ, ਡਾ. ਰਾਜਨ ਆਈ ਕੇਅਰ ਹੌਸਪਿਟਲ ਫਗਵਾੜਾ, ਗਾਇਤਰੀ ਹੌਸਪਿਟਲ ਪਟਿਆਲਾ, ਆਸ ਮੈਡੀਕੇਅਰ ਪਟਿਆਲਾ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ (ਸੀ) ਆਈ ਹੌਸਪਿਟਲ ਟਰੱਸਟ ਸੋਹਾਣਾ (ਮੋਹਾਲੀ), ਗਰੈਸ਼ੀਅਨ (ਪਾਰਕ) ਹੌਸਪਿਟਲ ਮੁਹਾਲੀ ਤੇ ਟਾਟਾ ਮੈਮੋਰੀਅਲ ਹੋਮੀ ਭਾਭਾ ਕੈਂਸਰ ਹੌਸਪਿਟਲ ਚੰਡੀਗੜ੍ਹ ਸ਼ਾਮਲ ਹਨ।

Advertisement
Advertisement