ਖਪਤਕਾਰ ਕਮਿਸ਼ਨ ਵੱਲੋਂ ਕੰਪਨੀ ਨੂੰ ਸੋਨਾ ਵਾਪਸ ਕਰਨ ਦੇ ਹੁਕਮ
05:29 PM Jun 23, 2023 IST
ਪੱਤਰ ਪ੍ਰੇਰਕ
Advertisement
ਬਠਿੰਡਾ, 13 ਜੂਨ
ਗ੍ਰਾਹਕ ਵੱਲੋਂ ਕਰਜ਼ੇ ਲੈਣ ਲਈ ਗਹਿਣੇ ਰੱਖੇ ਸੋਨੇ ਨੂੰ ਵੇਚਣ ਵਾਲੀ ਮੁਥੂਟ ਕੰਪਨੀ ਨੂੰ ਜ਼ਿਲ੍ਹਾ ਖਪਤਕਾਰ ਕਮਿਸ਼ਨ ਨੇ ਵੱਡਾ ਝਟਕਾ ਦਿੱਤਾ ਹੈ। ਏਕਤਾ ਨੇ ਦੱਸਿਆ ਕਿ ਉਸਨੇ ਆਪਣਾ ਸੋਨਾ ਗਿਰਵੀ ਰੱਖ ਕੇ ਸਾਲ 2017 ਵਿੱਚ ਮੁਥੂਟ ਫਾਈਨਾਂਸ ਤੋਂ ਕਰਜ਼ਾ ਲਿਆ ਸੀ, ਪਰ ਕਾਰੋਬਾਰ ਵਿੱਚ ਘਾਟੇ ਕਾਰਨ ਉਹ ਮੁਥੂਟ ਨੂੰ ਪੈਸੇ ਵਾਪਸ ਨਹੀਂ ਕਰ ਸਕੀ ਅਤੇ ਕੰਪਨੀ ਨੇ ਉਸ ਨੂੰ ਬਿਨਾਂ ਕੋਈ ਨੋਟਿਸ ਦਿੱਤੇ ਸਾਰਾ ਸੋਨਾ ਬਾਜ਼ਾਰ ਵਿੱਚ ਵੇਚ ਦਿੱਤਾ। ਇਸ ਦਾ ਪਤਾ ਉਸ ਨੂੰ ਉਸ ਸਮੇਂ ਲੱਗਾ ਜਦੋਂ ਉਹ ਆਪਣਾ ਸੋਨਾ ਵਾਪਸ ਲੈਣ ਲਈ ਕੰਪਨੀ ਕੋਲ ਗਈ। ਕਮਿਸ਼ਨ ਨੇ ਫ਼ੈਸਲਾ ਸੁਣਾਉਂਦਿਆਂ ਕੰਪਨੀ ਨੂੰ ਹੁਕਮ ਦਿੱਤਾ ਕਿ ਜਾਂ ਤਾਂ ਉਹ ਸ਼ਿਕਾਇਤਕਰਤਾ ਕੰਪਨੀ ਨੂੰ ਪਾਲਿਸੀ ਅਨੁਸਾਰ ਵਿਆਜ ਸਮੇਤ ਕਰਜ਼ੇ ਦੀ ਰਕਮ ਜਮ੍ਹਾਂ ਕਰਵਾਏਗੀ ਅਤੇ ਕੰਪਨੀ ਸਾਰਾ ਸੋਨਾ ਵਾਪਸ ਕਰੇਗੀ, ਜੇਕਰ ਸੋਨਾ ਵਾਪਸ ਨਹੀਂ ਕੀਤਾ ਜਾ ਸਕਦਾ ਤਾਂ ਅੱਜ ਦੀ ਕੀਮਤ ਅਨੁਸਾਰ ਸੋਨੇ ਦੀ ਰਕਮ ਵਾਪਸ ਕਰਨੀ ਪਵੇਗੀ।
Advertisement
Advertisement