For the best experience, open
https://m.punjabitribuneonline.com
on your mobile browser.
Advertisement

ਕੌਂਸਲਰ ਟਿਕਟ ਦੇ ਦਾਅਵੇਦਾਰਾਂ ਦੀ ਹੀ ਹੋਵੇਗੀ ਅਗਨੀ ਪ੍ਰੀਖ਼ਿਆ

07:25 AM Apr 05, 2024 IST
ਕੌਂਸਲਰ ਟਿਕਟ ਦੇ ਦਾਅਵੇਦਾਰਾਂ ਦੀ ਹੀ ਹੋਵੇਗੀ ਅਗਨੀ ਪ੍ਰੀਖ਼ਿਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਗਗਨਦੀਪ ਅਰੋੜਾ
ਲੁਧਿਆਣਾ, 4 ਅਪਰੈਲ
ਲੋਕ ਸਭਾ ਚੋਣਾਂ ਦੌਰਾਨ ਆਪਣੀ-ਆਪਣੀ ਸਿਆਸੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਇਸ ਵਾਰ ਜ਼ਿੰਮੇਵਾਰੀ ਕੌਂਸਲਰ ਦੀਆਂ ਟਿਕਟਾਂ ਦੇ ਦਾਅਵੇਦਾਰਾਂ ਦੀ ਵੀ ਬਣ ਗਈ ਹੈ। ਕਿਉਂਕਿ ਨਗਰ ਨਿਗਮ ਚੋਣਾਂ ਇੱਕ ਸਾਲ ਤੋਂ ਨਹੀਂ ਹੋਈਆਂ ਹਨ ਤੇ ਸੰਭਾਵਨਾ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਸਰਕਾਰ ਨਗਰ ਨਿਗਮ ਦੀਆਂ ਚੋਣਾਂ ਹੋ ਸਕਦੀ ਹੈ ਤੇ ਸ਼ਹਿਰ ਦੇ 95 ਵਾਰਡਾਂ ਦੇ ਕੌਂਸਲਰ ਦੀਆਂ ਟਿਕਟਾਂ ’ਤੇ ਲੋਕ ਸਭਾ ਉਮਦੀਵਾਰ ਦੀ ਸਹਿਮਤੀ ਬਣਾਈ ਜਾਣੀ ਹੈ।
ਇਸ ਕਰਕੇ ਅਗਰ ਕੌਂਸਲਰ ਬਣਨ ਦੇ ਚਾਹਵਾਨ ਲੋਕਾਂ ਲਈ ਟਿਕਟਾਂ ਲੈਣੀ ਹਨ ਤਾਂ ਉਨ੍ਹਾਂ ਨੂੰ ਆਪਣੀ ਇਸ ਅਗਨੀ ਪ੍ਰੀਖਿਆ ਵਿੱਚੋਂ ਨਿਕਲਣਾ ਪਵੇਗਾ। ਲੁਧਿਆਣਾ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਇੱਥੇ 9 ਵਿਧਾਨਸਭਾ ਹਲਕਿਆਂ ਵਿੱਚੋਂ 6 ਵਿਧਾਨ ਸਭਾ ਹਲਕਿਆਂ ਵਿੱਚ 95 ਵਾਰਡ ਹਨ। ਇਹ 6 ਹਲਕੇ ਪੂਰੇ ਤਰੀਕੇ ਦੇ ਨਾਲ ਸ਼ਹਿਰੀ ਹਨ ਤੇ ਨਗਰ ਨਿਗਮ ਦੇ ਅਧੀਨ ਆਉਂਦੇ ਹਨ। ਇੱਥੇ 95 ਵਾਰਡਾਂ ਵਿੱਚ ਪਿਛਲੇ ਇੱਕ ਸਾਲ ਤੋਂ ਕੋਈ ਕੌਂਸਲਰ ਨਹੀਂ ਹੈ ਪਰ ਨਗਰ ਨਿਗਮ ਦੀਆਂ ਚੋਣਾਂ ਲੜਨ ਦੇ ਕਈ ਦਾਅਵੇਦਾਰ ਹਨ। ਮੌਜੂਦਾਂ ਵਿਧਾਇਕਾਂ ਨੇ ਪਿਛੇ ਜਿਹੇ ਤਾਂ ਆਪਣੇ ਆਪਣੇ ਹਲਕੇ ਵਿੱਚ ਕੌਂਸਲਰ ਟਿਕਟ ਦੇ ਦਾਅਵੇਦਾਰਾਂ ਨੂੰ ਹਰੀ ਝੰਡੀ ਵੀ ਦੇ ਦਿੱਤੀ ਸੀ। ਪਰ ਚੋਣਾਂ ਨਾ ਹੋਣ ਕਾਰਨ ਸਾਰਾ ਕੰਮ ਠੰਢੇ ਬਸਤੇ ਵਿੱਚ ਚਲਾ ਗਿਆ। ਹੁਣ ਲੋਕ ਸਭਾ ਚੋਣਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਕੌਂਸਲਰ ਦੇ ਟਿਕਟ ਦੇ ਦਾਅਵੇਦਾਰਾਂ ਦਾ ਕੰਮ ਫਿਰ ਸ਼ੁਰੂ ਹੋ ਗਿਆ ਹੈ। ਕੌਂਸਲਰ ਟਿਕਟ ਦੇ ਦਾਅਵੇਦਾਰਾਂ ਦੇ ਮੋਢਿਆਂ ’ਤੇ ਹੀ ਹਰ ਪਾਰਟੀ ਨੇ ਸਿੱਧੇ ਤੌਰ ’ਤੇ ਵੋਟਾਂ ਪਵਾਉਣ ਦੀ ਜ਼ਿੰਮੇਵਾਰੀ ਸੁੱਟ ਦਿੱਤੀ ਹੈ। ਕੌਂਸਲਰ ਟਿਕਟ ਦੇ ਦਾਅਵੇਦਾਰਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਵਾਰਡ ਵਿੱਚ ਵੋਟਾਂ ਪਵਾਉਣ, ਜਿਸ ਤੋਂ ਬਾਅਦ ਹੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਉਨ੍ਹਾਂ ਦੀ ਟਿਕਟ ਪੱਕੀ ਹੋਵੇਗੀ।
ਸਿਆਸੀ ਪਾਰਟੀਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜਿਨ੍ਹਾਂ ਇਲਾਕਿਆਂ ਵਿੱਚ ਪਾਰਟੀ ਨੂੰ ਵੋਟਾਂ ਘੱਟ ਪੈਣਗੀਆਂ ਉਥੇ ਕੌਂਸਲਰ ਦੇ ਟਿਕਟ ਦੇ ਦਾਅਵੇਦਾਰਾਂ ਦੀ ਜ਼ਿੰਮੇਵਾਰੀ ਹੋਵੇਗੀ ਤੇ ਉਸ ਦਾ ਸਿੱਧਾ ਅਸਰ ਟਿਕਟ ’ਤੇ ਪਵੇਗਾ। ਇਸ ਕਰ ਕੇ ਕੌਂਸਲਰਾਂ ਬਣਨ ਦੇ ਚਾਹਵਾਨਾਂ ਨੇ ਆਪਣੇ ਆਪਣੇ ਇਲਾਕੇ ਵਿੱਚ ਆਪਣੀ ਵਰਕਿੰਗ ਸ਼ੁਰੂ ਕਰ ਦਿੱਤੀ ਹੈ।

Advertisement

ਕੌਂਸਲਰਾਂ ਨੂੰ ਆਪਣੇ ਵੱਲ ਖਿੱਚਣ ਦੀ ਤਿਆਰੀ ਸ਼ੁਰੂ

ਉਧਰ, ਲੋਕ ਸਭਾ ਦੇ ਉਮੀਦਵਾਰਾਂ ਨੇ ਵੀ ਸਾਬਕਾ ਕੌਂਸਲਰਾਂ ਤੇ ਕੌਂਸਲਰ ਟਿਕਟ ਦੇ ਦਾਅਵੇਦਾਰਾਂ ਨੂੰ ਆਪਣੀ ਪਾਰਟੀ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਦਿਨੀਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਦੇ ਕੌਂਸਲਰ ਤੇ ਉਸਦੇ ਪਤੀ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਇਆ। ਪਿਛਲੀ ਸਰਕਾਰ ਸਮੇਂ ਕਾਂਗਰਸ ਕੋਲ ਹੀ ਸਭ ਤੋਂ ਜ਼ਿਆਦਾ ਕੌਂਸਲਰ ਸਨ।

Advertisement
Author Image

Advertisement
Advertisement
×