For the best experience, open
https://m.punjabitribuneonline.com
on your mobile browser.
Advertisement

ਭਾਰਤੀ ਚਾਲਕ ਟੀਮ ਨੂੰ ਕੌਂਸੁਲਰ ਰਸਾਈ ਮੁਹੱਈਆ ਕੀਤੀ: ਇਰਾਨ

07:29 AM Apr 28, 2024 IST
ਭਾਰਤੀ ਚਾਲਕ ਟੀਮ ਨੂੰ ਕੌਂਸੁਲਰ ਰਸਾਈ ਮੁਹੱਈਆ ਕੀਤੀ  ਇਰਾਨ
Advertisement

ਦੁਬਈ, 27 ਅਪਰੈਲ
ਇਰਾਨ ਨੇ ਅੱਜ ਕਿਹਾ ਕਿ ਦੋ ਹਫ਼ਤੇ ਪਹਿਲਾਂ ਉਸ ਦੇ ਸਮੁੰਦਰੀ ਖੇਤਰ ’ਚ ਇਰਾਨੀ ਬਲਾਂ ਵੱਲੋਂ ਜ਼ਬਤ ਕੀਤੇ ਗਏ ਪੁਰਤਗਾਲੀ ਝੰਡੇ ਵਾਲੇ ਜਹਾਜ਼ ਦੀ ਭਾਰਤੀ ਚਾਲਕ ਟੀਮ ਦੇ ਵਧੇਰੇ ਮੈਂਬਰਾਂ ਨੂੰ ਕੌਂਸੁਲਰ ਰਸਾਈ ਮੁਹੱਈਆ ਕੀਤੀ ਜਾ ਰਹੀ ਹੈ ਜਿਸ ਨਾਲ ਉਨ੍ਹਾਂ ਦੀ ਜਲਦੀ ਰਿਹਾਈ ਤੇ ਉਨ੍ਹਾਂ ਨੂੰ ਭਾਰਤ ਨੂੰ ਸੌਂਪੇ ਜਾਣ ਦੀਆਂ ਉਮੀਦਾਂ ਵੱਧ ਗਈਆਂ ਹਨ।
ਜ਼ਿਕਰਯੋਗ ਹੈ ਕਿ ਇਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੇ 13 ਅਪਰੈਲ ਨੂੰ ਇਹ ਸਮੁੰਦਰੀ ਜਹਾਜ਼ ਜ਼ਬਤ ਕੀਤਾ ਸੀ ਜਿਸ ’ਤੇ 17 ਭਾਰਤੀਆਂ ਸਮੇਤ 25 ਜਣਿਆਂ ਦੀ ਚਾਲਕ ਟੀਮ ਸਵਾਰ ਸੀ।
ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ’ਚ ਕਿਹਾ ਹੈ ਕਿ ਪੁਰਤਗਾਲ ਦੇ ਨਵ-ਨਿਯੁਕਤ ਵਿਦੇਸ਼ ਮੰਤਰੀ ਪਾਓਲੋ ਰੰਗੇਲ ਨੇ ਆਪਣੇ ਇਰਾਨੀ ਹਮਰੁਤਬਾ ਹੁਸੈਨ ਅਮੀਰਾਬਦੁੱਲਾਹੀਅਨ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਖੇਤਰ ਵਿਚਲੇ ਹਾਲਾਤ ਦੇ ਨਾਲ ਨਾਲ ਫਲਸਤੀਨ ਦੇ ਘਟਨਾਕ੍ਰਮ ਬਾਰੇ ਵੀ ਚਰਚਾ ਕੀਤੀ। ਇਸ ਗੱਲਬਾਤ ਦੌਰਾਨ ਦੋਵਾਂ ਧਿਰਾਂ ਨੇ ਇਰਾਨੀ ਬਲਾਂ ਵੱਲੋਂ ਜ਼ਬਤ ਕੀਤੇ ਪੁਰਤਗਾਲੀ ਝੰਡੇ ਵਾਲੇ ਇਜ਼ਰਾਇਲੀ ਜਹਾਜ਼ ਬਾਰੇ ਵੀ ਗੱਲਬਾਤ ਕੀਤੀ। ਇਸ ਦੌਰਾਨ ਅਮੀਰਾਬਦੁੱਲਾਹੀਅਨ ਨੇ ਕਿਹਾ, ‘ਅਸੀਂ ਮਨੁੱਖਤਾਵਾਦੀ ਮੁੱਦੇ ਦੇ ਰੂਪ ’ਚ ਜਹਾਜ਼ ਦੀ ਚਾਲਕ ਟੀਮ ਦੀ ਰਿਹਾਈ ਲਈ ਗੰਭੀਰਤਾ ਨਾਲ ਵਿਚਾਰ ਕਰਾਂਗੇ ਅਤੇ ਅਸੀਂ ਤਹਿਰਾਨ ’ਚ ਉਨ੍ਹਾਂ ਦੇ ਰਾਜਦੂਤਾਂ ਨੂੰ ਕੌਂਸੁਲਰ ਸੇਵਾਵਾਂ, ਰਿਹਾਈ ਤੇ ਵਤਨ ਨੂੰ ਸਪੁਰਦਗੀ ਲਈ ਉਨ੍ਹਾਂ ਦੀ ਪਹੁੰਚ ਦਾ ਐਲਾਨ ਕੀਤਾ ਹੈ।’ -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×