For the best experience, open
https://m.punjabitribuneonline.com
on your mobile browser.
Advertisement

ਮਾਧੋਪੁਰ ’ਚ ਦੋ ਸੈਲਾਨੀ ਪਾਰਕਾਂ ਦਾ ਨਿਰਮਾਣ ਆਰੰਭ

08:11 AM Jul 02, 2023 IST
ਮਾਧੋਪੁਰ ’ਚ ਦੋ ਸੈਲਾਨੀ ਪਾਰਕਾਂ ਦਾ ਨਿਰਮਾਣ ਆਰੰਭ
ਮਾਧੋਪੁਰ ਦੇ ਇੱਕ ਪਾਰਕ ਚੱਲ ਰਿਹਾ ਕੰਮ ਅਤੇ ਗਜੀਬੋ ਹੱਟ ’ਚ ਬੈਠੇ ਹੋੲੇ ਲੋਕ।
Advertisement

ਐੱਨ.ਪੀ. ਧਵਨ
ਪਠਾਨਕੋਟ, 1 ਜੁਲਾਈ
ਜੰਮੂ-ਕਸ਼ਮੀ­ਰ ਨਾਲ ਲੱਗਦੇ ਪੰਜਾਬ ਦੇ ਕਸਬਾ ਮਾਧੋਪੁਰ ’ਚ ਪੁਰਾਣੇ ਹੈਡਵਰਕਸ ’ਤੇ ਸੈਲਾਨੀਆਂ ਨੂੰ ਮਨਮੋਹਕ ਨਜ਼ਾਰੇ ਦਾ ਆਨੰਦ ਲੈਣ ਲਈ ਨਹਿਰਾਂ ਵਿਚਕਾਰ ਖਾਲੀ ਪਈ ਜਗ੍ਹਾ ਵਿੱਚ 2 ਪਾਰਕਾਂ ਦਾ ਨਿਰਮਾਣ ਆਰੰਭ ਕਰ ਦਿੱਤਾ ਗਿਆ ਹੈ। ਇਸ ਜਗ੍ਹਾ ਦਾ ਸੁੰਦਰੀਕਰਨ ਕਰਨ ਉਪਰੰਤ 45 ਲੱਖ ਰੁਪਏ ਖਰਚ ਕੀਤੇ ਜਾਣਗੇ ਅਤੇ ਇਹ ਕੰਮ 2 ਮਹੀਨਿਆਂ ਵਿੱਚ ਮੁਕੰਮਲ ਹੋਣਾ ਹੈ ਜਿਸ ਮਗਰੋਂ ਬਾਅਦ ਜੰਮੂ-ਕਸ਼ਮੀਰ ਨੂੰ ਜਾਣ ਵਾਲੇ ਟੂਰਿਸਟ ਇਥੇ ਠਹਿਰ ਕੇ ਕੁਦਰਤੀ ਨਜ਼ਾਰਿਆਂ ਨੂੰ ਮਾਣ ਸਕਣਗੇ।
ਹੈੱਡਵਰਕਸ ਦੇ ਐੱਸਡੀਓ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਇਥੇ ਅੰਗਰੇਜ਼ਾਂ ਦੇ ਸਮੇਂ ਦਾ ‘ਪਰੀਆਂ ਵਾਲਾ ਬਾਗ’ ਨਾਂ ਦਾ ਇੱਕ ਹੈਰੀਟੇਜ ਸੀ ਜਿਥੇ ਅਕਸਰ ਸੈਲਾਨੀ ਅਤੇ ਪਠਾਨਕੋਟ ਤੇ ਨਾਲ ਲੱਗਦੇ ਇਲਾਕਿਆਂ ਦੇ ਲੋਕ ਪਿਕਨਿਕ ਲਈ ਆਉਂਦੇ ਸਨ। ਪਰ ਸ਼ਾਹਪੁਰ ਕੰਢੀ ਡੈਮ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ ਅਤੇ ਉਸ ਦੇ ਦੂਸਰੇ ਪਾਵਰ ਹਾਊਸ ਦਾ ਨਿਰਮਾਣ ਕਾਰਜ ਕਰਨ ਲਈ ਉਕਤ ਪਰੀਆਂ ਵਾਲੇ ਬਾਗ ਨੂੰ ਖਤਮ ਕਰ ਦਿੱਤਾ ਗਿਆ। ਜਿਸ ਕਾਰਨ ਟੂਰਿਸਟਾਂ ਲਈ ਕੋਈ ਵੀ ਜਗ੍ਹਾ ਨਾ ਬਚੀ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੇ ਇਸ ਦੇ ਬਦਲ ਵਜੋਂ 2 ਪਾਰਕ ਬਣਾਉਣ ਦਾ ਨਿਰਣਾ ਲਿਆ। ਉਨ੍ਹਾਂ ਦੱਸਿਆ ਕਿ ਪਾਰਕਾਂ ਵਿੱਚ ਟੂਰਿਸਟਾਂ ਦੇ ਬੈਠਣ ਲਈ ਦੋ ‘ਗਜੀਬੋ ਹੱਟਸ’ ਬਣਾਏ ਗਏ ਹਨ। ਇਸ ਦੇ ਇਲਾਵਾ ਪਾਰਕਾਂ ਵਿੱਚ ਸੁੰਦਰ ਬੂਟੇ ਅਤੇ ਫੁੱਲਾਂ ਵਾਲੇ ਬੂਟੇ ਲਗਾਏ ਜਾਣਗੇ। ਜਗ੍ਹਾ-ਜਗ੍ਹਾ ਬੈਠਣ ਲਈ ਬੈਂਚ ਲਗਾਏ ਜਾਣਗੇ। ਸੁੰਦਰੀਕਰਨ ਪ੍ਰਜੈਕਟ ਦੇ ਤਹਿਤ ਨਹਿਰ ਦੇ ਨਾਲ ਸਡ਼ਕ ਕਿਨਾਰੇ ਸਜਾਵਟੀ ਲਾਈਟਾਂ ਲਗਾਈਆਂ ਗਈਆਂ ਹਨ। ਜਦ ਕਿ ਪਾਰਕਾਂ ਵਿੱਚ ਬਨਾਉਟੀ ਘਾਹ ਲਗਾਇਆ ਜਾਵੇਗਾ।
ਡੀਸੀ ਹਰਬੀਰ ਸਿੰਘ ਨੇ ਕਿਹਾ ਕਿ ਪਰੀਆਂ ਵਾਲਾ ਬਾਗ ਉਜਡ਼ਨ ਬਾਅਦ ਪੁਰਾਣੇ ਹੈੱਡਵਰਕਸ ਵਾਲੀ ਖਾਲੀ ਜਗ੍ਹਾ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਉਣ ਵਾਸਤੇ ਜ਼ਿਲ੍ਹਾ ਮਾਈਨਿੰਗ ਫੰਡ ਵਿੱਚੋਂ ਉਨ੍ਹਾਂ 45 ਲੱਖ ਰੁਪਏ ਮਨਜ਼ੂਰ ਕੀਤੇ ਹਨ।

Advertisement

Advertisement
Advertisement
Tags :
Author Image

sukhwinder singh

View all posts

Advertisement