ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੀ ਉਸਾਰੀ ਸ਼ੁਰੂ
07:53 AM Nov 27, 2024 IST
Advertisement
ਭੁਲੱਥ:
Advertisement
ਢਿੱਲਵਾਂ ਤੇ ਨਡਾਲਾ ਵਿੱਚ 17.49 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ ਹੈ। ਢਿਲਵਾਂ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਉੱਪਰ 6.99 ਕਰੋੜ ਰੁਪਏ ਅਤੇ ਨਡਾਲਾ ਵਿੱਚ 10.50 ਕਰੋੜ ਰੁਪੈ ਦੀ ਦੀ ਲਾਗਤ ਆਵੇਗੀ। ਇਨ੍ਹਾਂ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੇ ਰਸਮੀ ਕੰਮ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਨੇ ਕਰਵਾਈ। ਉਨ੍ਹਾਂ ਦੱਸਿਆ ਕਿ ਢਿਲਵਾਂ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ 2 ਐੱਮ.ਐੱਲ.ਡੀ. ਦੀ ਸਮਰੱਥਾ ਵਾਲਾ ਹੈ, ਜੋ ਪੂਰੇ ਢਿੱਲਵਾਂ ਦੇ ਸੀਵਰੇਜ ਦੇ ਪਾਣੀ ਨੂੰ ਸਾਫ ਕਰੇਗਾ ਅਤੇ ਸਿੱਧੇ ਤੌਰ ’ਤੇ 9 ਤੋਂ 10 ਹਜ਼ਾਰ ਆਬਾਦੀ ਨੂੰ ਲਾਭ ਦੇਵੇਗਾ। ਨਡਾਲਾ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਐੱਮ.ਐੱਲ.ਡੀ. ਦੀ ਸਮਰੱਥਾ ਵਾਲਾ ਹੈ ਅਤੇ ਲਗਭਗ 8 ਹਜ਼ਾਰ ਆਬਾਦੀ ਨੂੰ ਲਾਭ ਦੇਵੇਗਾ। -ਪੱਤਰ ਪ੍ਰੇਰਕ
Advertisement
Advertisement