ਲਿੰਕ ਸੜਕ ਦੀ ਉਸਾਰੀ ਸ਼ੁਰੂ ਕਰਵਾਈ
08:37 AM Jan 30, 2025 IST
Advertisement
ਪਠਾਨਕੋਟ:
Advertisement
ਸੁਜਾਨਪੁਰ ਹਲਕੇ ਦੀ ਚੱਕੜ ਪਿੰਡ ਦੀ ਲਿੰਕ ਸੜਕ ਦੇ ਉਸਾਰੀ ਕਾਰਜ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਠਾਕੁਰ ਅਮਿਤ ਸਿੰਘ ਮੰਟੂ ਨੇ ਕੀਤਾ। ਇਸ ਮੌਕੇ ਐਸਡੀਓ ਰੋਹਨ ਕੋਹਾਲ, ਰਾਜੇਸ਼ ਕੁਮਾਰ ਸ਼ਰਮਾ, ਅਭਿਸ਼ੇਕ ਸਲਾਰੀਆ, ਗੁਰਨਾਮ ਸਿੰਘ, ਬੋਧਰਾਜ, ਨਰੇਸ਼ ਕੁਮਾਰ ਆਦਿ ਹਾਜ਼ਰ ਸਨ। ਸ੍ਰੀ ਮੰਟੂ ਨੇ ਕਿਹਾ ਕਿ ਇਸ ਸੜਕ ਦੀ ਹਾਲਤ ਮੀਂਹਾਂ ਕਰਨ ਖ਼ਰਾਬ ਹੋ ਗਈ ਸੀ। ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ 400 ਮੀਟਰ ਦੀ ਸੜਕ ’ਤੇ ਛੇ ਇੰਚ ਮੋਟਾਈ ਵਾਲੀ ਕੰਕਰੀਟ ਪਾਈ ਜਾਵੇਗੀ। ਇਸ ਉਪਰ 32 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਲਿੰਕ ਸੜਕ ਮੰਡੀ ਬੋਰਡ ਵਿਭਾਗ ਵੱਲੋਂ ਬਣਾਈ ਜਾਵੇਗੀ। ਇਸ ਦਾ ਕੰਮ ਜੰਗੀ ਪੱਧਰ ਉੱਪਰ ਕਰਵਾਇਆ ਜਾਵੇਗਾ ਤੇ ਇਹ 1 ਮਹੀਨੇ ਵਿੱਚ ਤਿਆਰ ਕਰ ਦਿੱਤੀ ਜਾਵੇਗੀ। -ਪੱਤਰ ਪ੍ਰੇਰਕ
Advertisement
Advertisement