For the best experience, open
https://m.punjabitribuneonline.com
on your mobile browser.
Advertisement

ਗੁਰਨੇ ਕਲਾਂ ’ਚ ਨਹਿਰੀ ਪਾਈਪ ਲਾਈਨ ਪਾਉਣੀ ਸ਼ੁਰੂ

07:26 AM Nov 21, 2024 IST
ਗੁਰਨੇ ਕਲਾਂ ’ਚ ਨਹਿਰੀ ਪਾਈਪ ਲਾਈਨ ਪਾਉਣੀ ਸ਼ੁਰੂ
ਪਿੰਡ ਗੁਰਨੇ ਕਲਾਂ ਵਿੱਚ ਵਿਧਾਇਕ ਬੁੱਧਰਾਮ ਪਾਈਪ ਲਾਈਨ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 20 ਨਵੰਬਰ
ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਮਾਨਸਾ ਜ਼ਿਲ੍ਹੇ ਦੇ ਹਲਕਾ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਪਿੰਡ ਗੁਰਨੇ ਕਲਾਂ ਦੇ ਕਿਸਾਨਾਂ ਦੀ ਮੰਗ ਪੂਰੀ ਕਰਨ ਲਈ 1.37 ਕਰੋੜ ਦੀ ਲਾਗਤ ਨਾਲ ਮੋਘਾ ਨੰਬਰ 3620 ਦੀ ਤਿੰਨ ਕਿਲੋਮੀਟਰ 800 ਮੀਟਰ ਲੰਬੀ ਪਾਈਪ ਲਾਈਨ ਪਾਉਣ ਦੇ ਕੰਮ ਦਾ ਉਦਘਾਟਨ ਟੱਕ ਲਾ ਕੇ ਕੀਤਾ। ਇਸੇ ਤਰ੍ਹਾਂ ਪਿੰਡ ਦੋਦੜਾ ਦੀਆਂ ਚਾਰ ਮੋਘਿਆਂ 34683 ਐਲ, ਮੋਘਾ ਨੰਬਰ 53073 ਮੋਘਾ ਨੰਬਰ 59600, ਮੋਘਾ ਨੰਬਰ 31845 ਦੀਆਂ ਪਾਈਪ ਲਾਈਨਾਂ ਦਾ ਵੀ ਕੰਮ ਸ਼ੁਰੂ ਕਰਵਾਇਆ ਗਿਆ। ਇਹ ਲਗਪਗ 83 ਲੱਖ ਦੀ ਲਾਗਤ ਨਾਲ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਵਿਧਾਇਕ ਬੁੱਧਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਹਿਰੀ ਪਾਣੀ ਦੇ ਨਾਲ ਖੇਤਾਂ ਦੀ ਸਿੰਚਾਈ ਨੂੰ ਪਹਿਲ ਦੇ ਰਹੀ ਹੈ, ਜਿਸ ਨਾਲ ਟਿਊਬਵੈੱਲਾਂ ’ਤੇ ਨਿਰਭਰਤਾ ਘਟੇਗੀ ਅਤੇ ਪਾਣੀ ਦੇ ਪੱਧਰ ਵਿੱਚ ਵੀ ਸੁਧਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ 120 ਦੇ ਕਰੀਬ ਮੋਘਿਆਂ ਵਿੱਚ ਪਾਈਪ ਲਾਈਨਾਂ ਜ਼ਮੀਨਦੋਜ਼ ਪਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਇਸ ਮੌਕੇ ਗੁਰਚਰਨ ਸਿੰਘ, ਸਰਪੰਚ ਗੁਰਦੀਪ ਸਿੰਘ, ਦਰਸ਼ਨ ਸਿੰਘ ਮਾਨ, ਰਮਨ ਗੁਰਨੇ ਕਲਾਂ, ਦੋਦੜਾ ਦੇ ਸਰਪੰਚ ਲੱਕੀ, ਸੁਖਪਾਲ ਸਿੰਘ ਤੇ ਨਛੱਤਰ ਸਿੰਘ ਮੌਜੂਦ ਸਨ।

Advertisement

Advertisement
Advertisement
Author Image

Advertisement