ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੀੜੀ ਤੇ ਮਕੌੜਾ ਪੱਤਣਾਂ ’ਤੇ ਪੁਲਾਂ ਦਾ ਨਿਰਮਾਣ ਜਲਦੀ ਹੋਵੇਗਾ ਸ਼ੁਰੂ: ਕਟਾਰੂਚੱਕ

10:02 AM May 21, 2024 IST

ਐੱਨਪੀ ਧਵਨ
ਪਠਾਨਕੋਟ, 20 ਮਈ
ਹਲਕਾ ਭੋਆ ਦੇ ਲੋਕਾਂ ਦੀ ਸਹੂਲਤ ਲਈ ਕੀੜੀਆਂ ਅਤੇ ਮਕੌੜਾ ਪੱਤਣਾਂ ਉਪਰ ਨਵੇਂ ਪੁਲਾਂ ਦਾ ਨਿਰਮਾਣ ਕਾਰਜ ਜਲਦੀ ਸ਼ੁਰੂ ਹੋ ਜਾਵੇਗਾ। ਇਨ੍ਹਾਂ ਪੁਲਾਂ ਲਈ ਜ਼ਮੀਨ ਐਕੁਆਇਰ ਕਰ ਲਈ ਗਈ ਹੈ ਅਤੇ ਬਕਾਇਦਾ ਨੋਟੀਫਿਕੇਸ਼ਨ ਦਾ ਕੰਮ ਹੋ ਚੁੱਕਾ ਹੈ। ਇੰਨ੍ਹਾਂ ਪੁਲਾਂ ਦੇ ਬਣਨ ਬਾਅਦ ਇਸ ਸਰਹੱਦੀ ਖੇਤਰ ਦੇ ਲੋਕਾਂ ਦੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ। ਇਹ ਐਲਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਕੱਢੇ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਾਰੰਟੀ ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਮੋਦੀ ਦੀ ਝੂਠੀ ਗਾਰੰਟੀ ਦੇਖਣੀ ਹੈ ਤਾਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸਾਂਸਦ ਰਹੇ ਸਨੀ ਦਿਓਲ ਤੋਂ ਦੇਖ ਲਇਓ। ਸਨੀ ਦਿਓਲ ਦੀ ਗੈਰ ਮੌਜੂਦਗੀ ਵਿੱਚ ਹਲਕੇ ਦੇ ਲੋਕਾਂ ਨੇ ਉਸ ਦੇ ਗੁੰਮਸ਼ਦਗੀ ਦੇ ਪੋਸਟਰ ਲਗਾਣੇ ਸ਼ੁਰੂ ਕਰ ਦਿੱਤੇ ਸੀ। ਉਨ੍ਹਾਂ ਆਖਿਆ ਕਿ ਹਲਕੇ ਦੇ ਵਿਕਾਸ ਵਾਸਤੇ ਕਿਸੇ ਫਿਲਮੀ ਅਦਾਕਾਰ ਦੀ ਨਹੀਂ ਬਲਕਿ ਇੱਕ ਚੰਗੇ ਰਾਜਨੇਤਾ ਦੀ ਜ਼ਰੂਰਤ ਹੁੰਦੀ ਹੈ। ਅਜਿਹੀਆਂ ਹੀ ਝੂਠੀਆਂ ਗਾਰੰਟੀਆਂ ਹੁਣ ਮੁੜ ਪ੍ਰਧਾਨ ਮੰਤਰੀ ਮੋਦੀ ਦੇ ਰਹੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਵੀ ਇਸ ਹਲਕੇ ਤੋਂ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸਨੀ ਦਿਓਲ ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਉਸ ਨੇ ਐੱਮਪੀ ਬਣਨ ਬਾਅਦ ਮੁੜ ਕੇ ਆਪਣੇ ਹਲਕੇ ਦੀ ਕਦੇ ਸਾਰ ਨਹੀਂ ਲਈ। ਇਹ ਰੋਡ ਸ਼ੋਅ ਪਰਮਾਨੰਦ ਤੋਂ ਸ਼ੁਰੂ ਹੋ ਕੇ ਤੰਗੋਸ਼ਾਹ, ਡੱਲਾ ਬਲੀਮ, ਸ਼ਾਦੀਪੁਰ, ਹਯਾਤੀਚੱਕ ਆਦਿ ਕਰੀਬ 35 ਪਿੰਡਾਂ ਵਿੱਚੋਂ ਦੀ ਹੁੰਦਾ ਹੋਇਆ ਸਰਨਾ ਵਿੱਚ ਪੁੱਜ ਕੇ ਸੰਪੰਨ ਹੋਇਆ।

Advertisement

Advertisement
Advertisement