ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਸੰਵਿਧਾਨ ਹੱਤਿਆ ਦਿਵਸ’ ਇਹ ਯਾਦ ਦਿਵਾਏਗਾ ਕਿ ਜਦੋਂ ਸੰਵਿਧਾਨ ਨੂੰ ਦਰੜਿਆ ਗਿਆ ਸੀ ਤਾਂ ਕੀ ਹੋਇਆ ਸੀ: ਮੋਦੀ

05:37 PM Jul 12, 2024 IST

ਨਵੀਂ ਦਿੱਲੀ, 12 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ 25 ਜੂਨ ਨੂੰ ‘ਸੰਵਿਧਾਨ ਹੱਤਿਆ ਦਿਵਸ’ ਵਜੋਂ ਮਨਾਇਆ ਜਾਣਾ ਇਸ ਗੱਲ ਦੀ ਯਾਦ ਦਿਵਾਏਗਾ ਕਿ ਜਦੋਂ ਸੰਵਿਧਾਨ ਨੂੰ ਦਰੜਿਆ ਗਿਆ ਸੀ ਤਾਂ ਕੀ ਹੋਇਆ ਸੀ। ਮੋਦੀ ਨੇ ‘ਐਕਸ’ ਉੱਤੇ ਕਿਹਾ, ‘‘ਇਹ ਉਸ ਹਰੇਕ ਵਿਅਕਤੀ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਦਿਨ ਵੀ ਹੈ, ਜਿਸ ਨੇ ਐਮਰਜੈਂਸੀ ਦੀਆਂ ਜ਼ਿਆਦਤੀਆਂ ਕਾਰਨ ਕਸ਼ਟ ਝੱਲੇ ਅਤੇ ਜੋ ਕਾਂਗਰਸ ਵੱਲੋਂ ਲਿਆਂਦੇ ਗਏ ਭਾਰਤੀ ਇਤਿਹਾਸ ਦਾ ਕਾਲਾ ਦੌਰ ਸੀ।’’ ਸਰਕਾਰ ਨੇ ਐਮਰਜੈਂਸੀ ਦੌਰਾਨ ਗੈਰ ਮਨੁੱਖੀ ਦਰਦ ਝੱਲਣ ਵਾਲਿਆਂ ਦੇ ‘ਵਿਆਪਕ ਯੋਗਦਾਨ’ ਨੂੰ ਚੇਤੇ ਕਰਨ ਵਾਸਤੇ 25 ਜੂਨ ਨੂੰ ‘ਸੰਵਿਧਾਨ ਹੱਤਿਆ ਦਿਵਸ’ ਦੇ ਰੂਪ ਵਿੱਚ ਮਨਾਉਣ ਦਾ ਫੈਸਲਾ ਲਿਆ ਹੈ। ਇਸੇ ਦਿਨ 1975 ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇਹ ਐਲਾਨ ਕੀਤਾ। -ਪੀਟੀਆਈ

Advertisement

Advertisement
Advertisement