For the best experience, open
https://m.punjabitribuneonline.com
on your mobile browser.
Advertisement

ਹਲਕਾ ਪਾਇਲ ’ਚ ਵੱਡੇ ਪੱਧਰ ’ਤੇ ਸਰਬਸੰਮਤੀ ਹੋਈ: ਗਿਆਸਪੁਰਾ

10:56 AM Oct 09, 2024 IST
ਹਲਕਾ ਪਾਇਲ ’ਚ ਵੱਡੇ ਪੱਧਰ ’ਤੇ ਸਰਬਸੰਮਤੀ ਹੋਈ  ਗਿਆਸਪੁਰਾ
ਪਿੰਡ ਕਟਾਹਰੀ ਤੋਂ ਸਰਬਸੰਮਤੀ ਨਾਲ ਚੁਣੇ ਗਏ ਸਰਪੰਚ ਮਨਦੀਪ ਸਿੰਘ ਨੂੰ ਸਨਮਾਨਦੇ ਹੋਏ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ।
Advertisement

ਦੇਵਿੰਦਰ ਜੱਗੀ
ਪਾਇਲ, 8 ਅਕਤੂਬਰ
ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਇੱਕ ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਪਾਇਲ ’ਚ ਵੱਡੇ ਪੱਧਰ ’ਤੇ ਪੰਚਾਂ, ਸਰਪੰਚਾਂ ਦੀ ਚੋਣ ’ਚ ਸਰਬਸੰਮਤੀਆਂ ਹੋਈਆਂ ਹਨ ਜਿਨ੍ਹਾਂ ’ਚ ਪਿੰਡ ਅਲੂਣਾ ਤੋਲਾ, ਬੁਰਕੜਾ, ਮਾਗੇਵਾਲ, ਉੱਚੀ ਦੋਦ, ਲਸਾੜਾ ਲੱਖੋਵਾਸ, ਜੁਲਮਗੜ੍ਹ, ਕੋਟਲੀ, ਸ਼ਾਹਪੁਰ, ਅਜਨੌਦ , ਗਿੱਦੜੀ, ਕਟਾਹਰੀ, ਕਰਮਸਰ ਰਾੜਾ ਸਾਹਿਬ, ਰੋਲ, ਫਿਰੋਜ਼ਪੁਰ ਅਤੇ ਅਲੂਣਾ ਮਿਆਨਾ ਵਿੱਚ ਸਰਬਸੰਮਤੀ ਨਾਲ ਪੰਚ ਤੇ ਸਰਪੰਚ ਚੁਣੇ ਗਏ ਹਨ। ਇਸ ਤੋਂ ਇਲਾਵਾ ਬਲਾਕ ਦੋਰਾਹਾ ਵਿੱਚ 129 ਸਰਪੰਚ ਅਤੇ 557 ਪੰਚ ਚੋਣ ਲੜ ਰਹੇ ਹਨ ਅਤੇ ਮਲੌਦ ਬਲਾਕ ਵਿੱਚ 99 ਸਰਪੰਚ ਅਤੇ 360 ਪੰਚ ਚੋਣ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਪੰਚ ਤੇ ਸਰਪੰਚ ਦੀ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਵੱਡੀ ਪੱਧਰ ’ਤੇ ਕਾਗ਼ਜ਼ਾਤ ਰੱਦ ਕਰ ਦਿੱਤੇ ਜਾਂਦੇ ਸਨ ਅਤੇ ਕਾਫ਼ੀ ਲੋਕਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਹੀ ਨਹੀਂ ਕਰਨ ਦਿੱਤੇ ਜਾਂਦੇ ਸਨ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕਿਸੇ ਵੀ ਵਿਅਕਤੀ ਦਾ ਨਾਮਜ਼ਦਗੀ ਪੱਤਰ ਰੱਦ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਉਮੀਦਵਾਰ ਨੂੰ ਸਹੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਬਿਨਾਂ ਵਾਪਸ ਮੁੜਨ ਦਿੱਤਾ ਗਿਆ। ਇਸ ਮੌਕੇ ਗਿਆਸਪੁਰਾ ਪਿੰਡ ਕਟਾਹਰੀ ਤੋਂ ਨਵੇਂ ਚੁਣੇ ਗਏ ਸਰਪੰਚ ਮਨਦੀਪ ਸਿੰਘ ਨੂੰ ਪੰਚਾਇਤ ਸਮੇਤ ਸਨਮਾਨਿਤ ਕੀਤਾ ਗਿਆ।

Advertisement

ਕੈਪਟਨ ਜੋਗਿੰਦਰ ਸਿੰਘ ਸਰਬਸੰਮਤੀ ਨਾਲ ਪਿੰਡ ਚਕਲੀ ਮੰਗਾ ਦੇ ਸਰਪੰਚ ਬਣੇ

ਪਿੰਡ ਚਕਲੀ ਮੰਗਾ ਦੇ ਨਵੇਂ ਚੁਣੇ ਸਰਪੰਚ ਕੈਪਟਨ ਜੋਗਿੰਦਰ ਸਿੰਘ, ਪੰਚ ਅਤੇ ਹੋਰ ਪਤਵੰਤੇ।-ਫੋਟੋ: ਟੱਕਰ

ਮਾਛੀਵਾੜਾ (ਪੱਤਰ ਪ੍ਰੇਰਕ): ਬਲਾਕ ਮਾਛੀਵਾੜਾ ਦੇ ਪਿੰਡ ਚੱਕਲੀ ਮੰਗਾ ਵਾਸੀਆਂ ਨੇ ਸਰਬਸੰਮਤੀ ਨਾਲ ਗ੍ਰਾਮ ਪੰਚਾਇਤ ਚੁਣਦਿਆਂ ਕੈਪਟਨ ਜੋਗਿੰਦਰ ਸਿੰਘ ਨੂੰ ਸਰਪੰਚ ਚੁਣਿਆ ਹੈ। ਇਸੇ ਤਰ੍ਹਾਂ ਓਮ ਪ੍ਰਕਾਸ਼, ਚਰਨਜੀਤ ਸਿੰਘ, ਦਲਜੀਤ ਸਿੰਘ, ਮਨਜੀਤ ਕੌਰ ਅਤੇ ਮਮਤਾ ਰਾਣੀ ਮੈਂਬਰ ਪੰਚਾਇਤ ਚੁਣੇ ਗਏ ਹਨ। ਨਵ ਨਿਯੁਕਤ ਸਰਪੰਚ ਕੈਪਟਨ ਜੋਗਿੰਦਰ ਸਿੰਘ ਅਤੇ ਸਮੂਹ ਪੰਚਾਇਤ ਮੈਂਬਰਾਂ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਵਾਅਦਾ ਕਰਦੇ ਹਨ ਕਿ ਆਪਣੇ ਕਾਰਜਕਾਲ ਦੌਰਾਨ ਪਿੰਡ ਦੇ ਵਿਕਾਸ ਅਤੇ ਲੋਕ ਭਲਾਈ ਕੰਮਾਂ ਲਈ ਉਹ ਯਤਨਸ਼ੀਲ ਰਹਿਣਗੇ। ਇਸ ਮੌਕੇ ਗਿਆਨ ਚੰਦ ਬਿਰਦੀ, ਨਿਰਮਲ ਸਿੰਘ, ਹਰਵਿੰਦਰ ਸਿੰਘ, ਸਾਬਕਾ ਸਰਪੰਚ ਭਗਤ ਸਿੰਘ, ਸਾਬਕਾ ਸਰਪੰਚ ਦਰਸ਼ਨ ਰਾਣੀ, ਹਰਮੇਸ਼ ਲਾਲ ਵਿਰਦੀ, ਡਾਕਟਰ ਬਲਵਿੰਦਰ ਵਿਰਦੀ, ਸਾਬਕਾ ਸਰਪੰਚ ਚਰਨਜੀਤ ਸਿੰਘ, ਗੁਰਦੀਪ ਸਿੰਘ, ਸੋਮਨਾਥ ਸੈਂਪਲੇ, ਰਵੀ ਕੁਮਾਰ ਬਿਰਦੀ, ਪ੍ਰੇਮ ਚੰਦ, ਮੁਖਤਿਆਰ ਲਾਲ, ਪ੍ਰੇਮ ਚੰਦ ਬਿਰਦੀ, ਡਾਕਟਰ ਲਖਵਿੰਦਰ ਲਾਡੀ, ਪ੍ਰੀਤਮ ਪਾਲ, ਰਾਜ ਕੁਮਾਰ, ਚਰਨਜੀਤ ਮੋਨੀ, ਹੰਸ ਰਾਜ, ਸੋਮ ਨਾਥ ਸਿੰਘ ਵੀ ਮੌਜੂਦ ਸਨ।

Advertisement

Advertisement
Author Image

sukhwinder singh

View all posts

Advertisement