ਸੁਪਾਰੀ ਦੇ ਕੇ ਕਤਲ ਕਰਾਉਣ ਦੀ ਸਾਜ਼ਿਸ਼, ਦੋ ਗ੍ਰਿਫ਼ਤਾਰ
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 20 ਜੁਲਾਈ
ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ਤਹਿਤ ਇਕ ਵਿਅਕਤੀ ਨੂੰ ਸੁਪਾਰੀ ਦੇ ਕੇ ਕਤਲ ਕਰਵਾਉਣ ਦੀ ਸਾਜ਼ਿਸ਼ ਤਹਿਤ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਵਰਿੰਦਰ ਸਿੰਘ ਉਰਫ ਬੰਟੀ ਉਰਫ ਬਿੱਲਾ ਅਤੇ ਜਗਮੋਹਨ ਸਿੰਘ ਜੱਗੂ ਵਜੋਂ ਹੋਈ ਹੈ। ਇਹ ਦੋਵੇਂ ਬਟਾਲਾ ਰੋਡ ਇਲਾਕੇ ਦੇ ਵਾਸੀ ਹਨ। ਫਿਲਹਾਲ ਇਹਨਾਂ ਦੇ ਤਿੰਨ ਸਾਥੀ ਫਰਾਰ ਹਨ, ਜਨਿ੍ਹਾਂ ਵਿਚੋਂ ਦੋ ਦੀ ਸ਼ਨਾਖਤ ਪੁਲੀਸ ਵੱਲੋਂ ਕਰ ਲਈ ਗਈ ਹੈ। ਪੁਲੀਸ ਵੱਲੋਂ ਇਸ ਸਬੰਧ ਵਿੱਚ 3 ਜੁਲਾਈ ਨੂੰ ਥਾਣਾ ਸਦਰ ਵਿਖੇ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਰਿਸ਼ੀ ਸੇਠ ਨਾਂ ਦਾ ਵਿਅਕਤੀ ਗੋਲੀ ਲੱਗਣ ਨਾਲ ਜ਼ਖਮੀ ਹੋਇਆ ਸੀ। ਪੁਲੀਸ ਨੇ ਜ਼ਖਮੀ ਹੋਏ ਵਿਅਕਤੀ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕੀਤਾ ਸੀ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਸੀ ਕਿ ਉਹ ਵਿਜੇ ਨਗਰ ਦੀ ਗਲੀ ਨੰਬਰ ਤਿੰਨ ਵਿੱਚ ਐੱਸਪੀ ਕੁਲਚਾ ਲੈਂਡ ਨਾਂ ਦੀ ਦੁਕਾਨ ਕਰਦਾ ਹੈ। 3 ਜੁਲਾਈ ਵਾਲੇ ਦਨਿ ਲਗਪਗ ਚਾਰ ਵਜੇ ਜਦੋਂ ਆਪਣੇ ਦੁਕਾਨ ’ਤੇ ਖੜ੍ਹਾ ਸੀ ਤਾਂ ਦੋ ਨੌਜਵਾਨ ਆਏ ਜਨਿ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ। ਉਹਨਾਂ ਨੇ ਕੋਈ ਐਡਰੈੱਸ ਪੁੱਛਿਆ ਅਤੇ ਤੁਰੰਤ ਪਿਸਤੌਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਚਨਚੇਤ ਵਾਪਰੀ ਘਟਨਾ ਸਮੇਂ ਉਸ ਨੇ ਬਚਾਅ ਦਾ ਯਤਨ ਕੀਤਾ। ਪਰ ਇੱਕ ਗੋਲੀ ਉਸ ਦੇ ਮੋਢੇ ਵਿੱਚ ਲੱਗੀ ਅਤੇ ਦੂਸਰੀ ਲੱਤ ਵਿੱਚ। ਹਮਲਾਵਰ ਘਟਨਾ ਨੂੰ ਅੰਜਾਮ ਦੇਣ ਮਗਰੋਂ ਫਰਾਰ ਹੋ ਗਏ। ਅੱਜ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆ ਪੁਲੀਸ ਦੇ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਅਤੇ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਇਸ ਘਟਨਾ ਦੇ ਮੁੱਖ ਸਾਜ਼ਿਸ਼ ਘਾੜੇ ਵਰਿੰਦਰ ਸਿੰਘ ਉਰਫ ਬੰਟੀ ਉਰਫ ਬਿੱਲਾ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਰਿਸ਼ੀ ਸੇਠ ਨਾਲ ਨਾਜਾਇਜ਼ ਸਬੰਧ ਹਨ। ਇਸੇ ਰੰਜਿਸ਼ ਤਹਿਤ ਉਸ ਨੇ ਰਿਸ਼ੀ ਸੇਠ ਨੂੰ ਮਰਵਾਉਣ ਵਾਸਤੇ ਗੋਲਡੀ ਤੇ ਮਨੀਸ਼ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸੁਪਾਰੀ ਦਿੱਤੀ ਸੀ।
ਡਿਉੂਟੀ ਦੇ ਰਹੇ ਪੁਲੀਸ ਕਰਮਚਾਰੀਆਂ ’ਤੇ ਹਮਲਾ, ਦੋ ਜ਼ਖ਼ਮੀ
ਚਾਟੀਵਿੰਡ ਇਲਾਕੇ ਵਿੱਚ ਬੀਤੀ ਰਾਤ 3 ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰਕੇ ਦੋ ਪੁਲੀਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰ ਦਿਤਾ ਹੈ। ਮਿਲੇ ਵੇਰਵਿਆ ਮੁਤਾਬਕ ਪੁਲੀਸ ਕਰਮਚਾਰੀਆ ਵਲੋਂ ਇਨ੍ਹਾਂ ਨੂੰ ਚੈਕਿੰਗ ਲਈ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ ਸੀ ਪਰ ਤਿੰਨ ਕਥਿਤ ਲੁਟੇਰਿਆਂ ਵੱਲੋਂ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਦੋ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਘਟਨਾ ਮਗਰੋਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖਮੀ ਪੁਲਿਸ ਮੁਲਾਜ਼ਮਾਂ ਦੀ ਪਛਾਣ ਏ.ਐਸ.ਆਈ ਗੁਰਮੇਲ ਸਿੰਘ ਅਤੇ ਸਿਪਾਹੀ ਬਲਜੀਤ ਸਿੰਘ ਵਜੋਂ ਹੋਈ ਹੈ ਜੋ ਨਾਕਾ ਪਾਰਟੀ ਨਾਲ ਸ਼ਾਮਲ ਸਨ। ਪੁਲੀਸ ਨੇ ਇਸ ਮਾਮਲੇ ਵਿਚ ਜਨਿਾਂ ਖਿਲਾਫ ਕੇਸ ਦਰਜ ਕੀਤਾ , ਉਨ੍ਹਾਂ ਦੀ ਸ਼ਨਾਖਤ ਘਣੂਪੁਰ ਕਾਲੇ ਦੇ ਅਰਸ਼ਦੀਪ ਸਿੰਘ ਤੇ ਖੰਡਵਾਲਾ ਦੇ ਰੋਹਿਤ ਅਤੇ ਉਨ੍ਹਾਂ ਦਾ ਇੱਕ ਅਣਪਛਾਤੇ ਸਾਥੀ ਵਜੋਂ ਹੋਈ ਹੈ।