ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੰਬਾਲਾ ’ਚ ਐੱਨਆਰਆਈ ਭਰਾਵਾਂ ਦੀ 22 ਏਕੜ ਜ਼ਮੀਨ ਹੜੱਪਣ ਦੀ ਸਾਜ਼ਿਸ਼

06:36 AM Apr 26, 2024 IST
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਅਜੀਤ ਸਿੰਘ ਰਨੌਤਾ ਤੇ ਹੋਰ।

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 25 ਅਪਰੈਲ
ਪਿੰਡ ਕੰਬਾਲਾ ਵਿੱਚ ਐੱਨਆਰਆਈ ਭਰਾਵਾਂ ਦੀ ਬਹੁ-ਕਰੋੜੀ 22 ਏਕੜ ਜ਼ਮੀਨ ਨੂੰ ਇੱਕ ਸਾਬਕਾ ਆਈਪੀਐੱਸ ਅਧਿਕਾਰੀ ਵੱਲੋਂ ਜਾਅਲਸਾਜ਼ਾਂ ਮਿਲ ਕੇ ਜ਼ਬਰਦਸਤੀ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਇੱਥੇ ਮੁਹਾਲੀ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਜੀਤ ਸਿੰਘ ਰਨੌਤਾ ਨੇ ਕਿਹਾ ਕਿ ਉਸ ਦੇ ਦੋਸਤ ਨਰਿੰਦਰ ਸਿੰਘ ਅਤੇ ਅਵਤਾਰ ਸਿੰਘ ਕੀਨੀਆ ਦੇ ਵਸਨੀਕ ਹਨ। ਉਨ੍ਹਾਂ ਨੇ ਸਾਲ 1974 ਵਿੱਚ ਉੱਥੋਂ ਦੇ ਹਾਲਾਤ ਖ਼ਰਾਬ ਹੋਣ ਕਾਰਨ ਮੁਹਾਲੀ ਦੀ ਜੂਹ ਵਿੱਚ ਪੈਂਦੇ ਪਿੰਡ ਕੰਬਾਲਾ ਵਿੱਚ 22 ਏਕੜ ਜ਼ਮੀਨ ਖਰੀਦੀ ਸੀ ਪ੍ਰੰਤੂ ਵਿਦੇਸ਼ ਵਿੱਚ ਹੋਣ ਕਾਰਨ ਉਹ ਆਪਣੀ ਜ਼ਮੀਨ ਦੀ ਦੇਖਭਾਲ ਨਹੀਂ ਕਰ ਸਕੇ। ਇਸ ਦੌਰਾਨ ਇੱਕ ਵਿਅਕਤੀ ਨੇ ਖ਼ੁਦ ਨੂੰ ਅਵਤਾਰ ਸਿੰਘ ਦੱਸਦਿਆਂ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਜਦੋਂਕਿ 1976 ਵਿੱਚ ਅਵਤਾਰ ਸਿੰਘ ਦੀ ਮੌਤ ਹੋ ਚੁੱਕੀ ਹੈ। ਫ਼ਰਜ਼ੀ ਅਵਤਾਰ ਸਿੰਘ ਦਾ ਇੱਕ ਨਜ਼ਦੀਕੀ ਰਿਸ਼ਤੇਦਾਰ ਵੀ ਪ੍ਰੈੱਸ ਕਾਨਫ਼ਰੰਸ ਵਿੱਚ ਮੌਜੂਦ ਸੀ। ਉਸ ਨੇ ਦੱਸਿਆ ਕਿ ਜਾਅਲਸਾਜ਼ਾਂ ਨੇ ਉਸ ਦੇ ਰਿਸ਼ਤੇਦਾਰ ਨੂੰ ਧੋਖੇ ਨਾਲ ਖੜ੍ਹਾ ਕੀਤਾ ਸੀ। ਇਹੀ ਨਹੀਂ ਹੁਣ ਇੱਕ ਪ੍ਰਾਈਵੇਟ ਕੰਪਨੀ ਦੇ ਡਾਇਰੈਕਟਰ ਨੇ ਜ਼ਮੀਨ ਹੜੱਪਣ ਲਈ ਅਦਾਲਤ ਵਿੱਚ ਐੱਨਆਰਆਈ ਨੂੰ ਮ੍ਰਿਤਕ ਦੱਸਿਆ ਗਿਆ। ਉਸ ਨੇ ਪੰਚਕੂਲਾ ਦੇ ਵਸਨੀਕ ਸਾਬਕਾ ਆਈਪੀਐਸ ਅਫ਼ਸਰ ਨਾਲ ਮਿਲ ਕੇ ਜ਼ਮੀਨ ਹੜਪਣ ਦੀ ਸਾਜ਼ਿਸ਼ ਰਚੀ। ਇਸੇ ਤਰ੍ਹਾਂ ਇੱਕ ਹੋਰ ਵਿਅਕਤੀ ਨੇ ਉਕਤ ਜ਼ਮੀਨ ਸਬੰਧੀ ਉਸ ਦੇ ਹੱਕ ਵਿੱਚ ਵਸੀਅਤ ਹੋਣ ਦਾ ਦਾਅਵਾ ਕਰਦਿਆਂ ਮੁਹਾਲੀ ਅਦਾਲਤ ਵਿੱਚ ਸਿਵਲ ਮੁਕੱਦਮਾ ਦਾਇਰ ਕੀਤਾ ਹੈ। ਅਦਾਲਤ ਨੇ ਦੋਵੇਂ ਦਾਅਵੇਦਾਰਾਂ ਦੀ ਇੱਕ ਹੀ ਬੈਂਚ ਕੋਲ ਸੁਣਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਐਨਆਰਆਈ ਨਰਿੰਦਰ ਸਿੰਘ ਵੱਲੋਂ ਡੀਜੀਪੀ ਨੂੰ ਸ਼ਿਕਾਇਤ ਦੇ ਕੇ ਜਾਅਲਸਾਜ਼ੀ ਕਰਦਿਆਂ ਜ਼ਮੀਨ ਹਥਿਆਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਡੀਜੀਪੀ ਨੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਗਠਨ ਕੀਤਾ। ਅਜੀਤ ਸਿੰਘ ਰਨੌਤਾ ਨੇ ਦੱਸਿਆ ਕਿ ਉਸ ਦੇ ਦੋਸਤ ਨਰਿੰਦਰ ਸਿੰਘ ਦੀ 22 ਏਕੜ ਜ਼ਮੀਨ ’ਤੇ ਭੂ-ਮਾਫੀਆ ਦੀ ਨਜ਼ਰ ਹੈ। ਉਨ੍ਹਾਂ ਸਰਕਾਰ ਵੱਲੋਂ ਤਿੰਨ ਆਈਪੀਐੱਸ ਅਫ਼ਸਰਾਂ ਦੀ ਅਗਵਾਈ ਹੇਠ ਗਠਿਤ ਕੀਤੀ ਸਿਟ ਤੋਂ ਇਨਸਾਫ਼ ਦੀ ਮੰਗ ਕੀਤੀ।

Advertisement

ਕੀਨੀਆ ਸਰਕਾਰ ਨੇ ਨਿਰਪੱਖ ਜਾਂਚ ਮੰਗੀ

ਕੀਨੀਆ ਸਰਕਾਰ ਨੇ ਆਪਣੇ ਨਾਗਰਿਕ ਦੀ 22 ਏਕੜ ਦੀ ਜ਼ਮੀਨ ਨੂੰ ਹਥਿਆਉਣ ਲਈ ਕੀਤੇ ਜਾ ਰਹੇ ਯਤਨਾਂ ਦਾ ਗੰਭੀਰ ਨੋਟਿਸ ਲੈਂਦਿਆਂ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਸਮੁੱਚੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਲਈ ਕਿਹਾ ਸੀ। ਕੀਨੀਆ ਅਤੇ ਕੇਂਦਰ ਦੇ ਦਖ਼ਲ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਤਿੰਨ ਆਈਪੀਐੱਸ ਅਫ਼ਸਰਾਂ ’ਤੇ ਆਧਾਰਿਤ ਸਿਟ ਦਾ ਗਠਨ ਕੀਤਾ ਗਿਆ ਸੀ ਪ੍ਰੰਤੂ ਹੁਣ ਸਿਟ ਜਾਂਚ ਰਿਪੋਰਟ ਦੱਬੀ ਬੈਠੀ ਹੈ, ਜਿਸ ਕਾਰਨ ਪੀੜਤ ਐੱਨਆਰਆਈ ਨੂੰ ਉਨ੍ਹਾਂ ਦੀ ਜ਼ਮੀਨ ਹੱਥੋਂ ਜਾਣ ਦਾ ਖ਼ਦਸ਼ਾ ਹੈ।

Advertisement
Advertisement
Advertisement