ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਸ਼ਾਲ ਕਾਇਆ ਵਾਲਾ ਗੌਰ

10:23 AM Aug 22, 2020 IST

ਗੁਰਮੀਤ ਸਿੰਘ*

Advertisement

ਭਾਰਤੀ ਬਾਈਸਨ ਜਾਂ ਗੌਰ ਤਾਕਤਵਰ ਜੰਗਲੀ ਜਾਨਵਰ ਹੈ। ਇਹ ਭਾਰਤ ਤੋਂ ਇਲਾਵਾ  ਵਿਅਤਨਾਮ, ਕੰਬੋਡੀਆ, ਲਾਓਸ, ਥਾਈਲੈਂਡ, ਮਲੇਸ਼ੀਆ, ਮਿਆਂਮਾਰ, ਬੰਗਲਾ ਦੇਸ਼, ਭੂਟਾਨ, ਚੀਨ ਅਤੇ ਨੇਪਾਲ ਵਿਚ ਪਾਇਆ ਜਾਂਦਾ ਹੈ। ਦੱਖਣੀ ਭਾਰਤ ਵਿਚ ਪੱਛਮੀ ਘਾਟ ਅਤੇ ਉਨ੍ਹਾਂ ਦੀਆਂ ਵਿਸ਼ਾਲ ਪਹਾੜੀਆਂ ਨੂੰ ਗੌਰ ਦਾ ਗੜ੍ਹ ਮੰਨਿਆ ਜਾਂਦਾ ਹੈ। ਖ਼ਾਸਕਰ ਵਯਾਨਡ-ਨਾਗਰਹੋਲ-ਮਦੂਮਲਾਈ-ਬਾਂਦੀਪੁਰ ਰਾਸ਼ਰੀ ਪਾਰਕ,  ਤਾੜੋਬਾ ਟਾਈਗਰ ਪ੍ਰਾਜੈਕਟ, ਪੇਰੀਯਾਰ ਟਾਈਗਰ ਰਿਜ਼ਰਵ ਅਤੇ ਸਾਈਲੈਂਟ ਵੈਲੀ ਵਿਚ 25000 ਤੋਂ ਵੱਧ ਗੌਰ ਹਨ। 

  ਇਕ ਵੱਡੇ ਗੌਰ ਦਾ ਭਾਰ ਲਗਭਗ 600 ਕਿਲੋਗ੍ਰਾਮ ਤੋਂ 1500 ਕਿਲੋਗ੍ਰਾਮ ਹੁੰਦਾ ਹੈ ਅਤੇ ਮਾਦਾ  ਗੌਰ ਦਾ ਭਾਰ ਲਗਭਗ 400 ਕਿਲੋਗ੍ਰਾਮ ਤੋਂ 1000 ਕਿਲੋਗ੍ਰਾਮ ਹੁੰਦਾ ਹੈ। ਗੌਰ ਬਹੁਤ ਹੱਦ ਤਕ ਸਦਾਬਹਾਰ ਜੰਗਲ ਜਾਂ ਅਰਧ-ਸਦਾਬਹਾਰ ਅਤੇ ਨਮੀ ਵਾਲੇ ਪਤਝੜ ਵਾਲੇ ਵਣਾਂ ਤਕ ਸੀਮਤ ਹਨ, ਪਰ ਇਹ ਆਪਣੀ ਸੀਮਾ ਦੇ ਚੱਕਰਾਂ ਅਤੇ ਸੰਘਣੇ ਜੰਗਲਾਂ ਵਾਲੇ ਖੇਤਰਾਂ ਵਿਚ ਵੀ ਹੁੰਦੇ ਹਨ। ਗੌਰ ਦਾ ਰਿਹਾਇਸ਼ੀ ਇਲਾਕਾ ਆਮ ਤੌਰ ’ਤੇ ਜੰਗਲ ਦੇ ਇਲਾਕਿਆਂ ਵਿਚ 1,500 ਤੋਂ 1,800 ਮੀਟਰ (4,900 ਤੋਂ 5,900 ਫੁੱਟ) ਦੀ ਉੱਚਾਈ ਤੋਂ ਹੇਠਾਂ ਪਹਾੜੀ ਇਲਾਕਾ, ਪਾਣੀ ਦੀ ਉਪਲੱਬਧਤਾ ਅਤੇ ਘਾਹ, ਬਾਂਸ, ਝਾੜੀਆਂ ਅਤੇ ਦਰੱਖਤਾਂ ਦੇ ਰੂਪ ਵਿਚ ਜਿੱਥੇ ਵੱਧ ਚਾਰਾ ਹੋਵੇ, ਵਿਖੇ ਹੁੰਦਾ ਹੈ। 

Advertisement

ਇਸ ਦੀ ਪਿੱਠ ’ਤੇ ਇਕ  ਉੱਭਰੀ ਹੋਈ ਹੱਡੀ ਹੁੰਦੀ ਹੈ ਜੋ ਇਸ ਦੇ ਭਾਰੀ ਸੁਡੌਲ ਜਿਸਮ ਨੂੰ ਦੋ ਭਾਗਾਂ ਵਿਚ ਵੰਡਦੀ ਹੈ। ਇਸ ਦੇ ਕੰਨ ਬਹੁਤ ਵੱਡੇ ਹੁੰਦੇ ਹਨ। ਪੂਛ ਕਾਫ਼ੀ ਲੰਮੀ ਹੁੰਦੀ ਹੈ। ਨਰ ਗੌਰ ਗਹਿਰਾ ਭੂਰਾ ਹੁੰਦਾ ਹੈ, ਜਿਸ ਤਰ੍ਹਾਂ ਇਸ ਦੀ ਉਮਰ ਵਧਦੀ ਜਾਂਦੀ ਹੈ ਇਨ੍ਹਾਂ ਦਾ ਰੰਗ ਕਾਲਾ ਹੁੰਦਾ ਜਾਂਦਾ ਹੈ। ਸਿਰ  ਦਾ ਉੱਪਰਲਾ ਹਿੱਸਾ, ਅੱਖਾਂ ਦੇ ਉੱਪਰ ਤੋਂ ਗਰਦਨ ਤੇ ਨੱਕ ਤਕ ਸਲੇਟੀ ਜਾਂ ਕਦੇ ਕਦੇ  ਚਿੱਟਾ ਰੰਗ  ਹੁੰਦਾ ਹੈ। ਲੱਤਾਂ ਦੇ ਹੇਠਲੇ ਹਿੱਸਿਆਂ ਦਾ ਰੰਗ ਚਿੱਟਾ ਹੁੰਦਾ ਹੈ।

 ਬਾਈਸਨ ਨਰ ਅਤੇ ਮਾਦਾ ਦੋਵਾਂ ਦੇ ਸਿਰ ਦੇ ਦੋਵੇਂ ਪਾਸਿਆਂ ਤੋਂ ਸਿੰਗ ਅੰਦਰ ਨੂੰ ਮੁੜੇ ਹੋਏ ਹੁੰਦੇ ਹਨ। ਸਿੰਗਾਂ ਦੇ ਵਿਚਕਾਰ ਇਕ ਮੱਧ ਉੱਭਰਿਆ ਹਿੱਸਾ ਹੁੰਦਾ ਹੈ। ਇਹ ਇਕ ਵਿਸ਼ੇਸ਼ਤਾ ਹੈ ਜੋ ਨਰ ਬਾਈਸਨ ਦੀ ਵੱਡੀ ਪਛਾਣ ਹੁੰਦਾ ਹੈ। ਗੌਰ ਝੁੰਡ ਦੀ ਅਗਵਾਈ ਇਕ ਬਜ਼ੁਰਗ ਮਾਦਾ ਗੌਰ ਕਰਦੀ ਹੈ। ਗੌਰ ਦੀ ਜਿਨਸੀ ਪਰਿਪੱਕਤਾ  ਦੂਜੇ ਜਾਂ ਤੀਜੇ ਸਾਲ ਵਿਚ ਹੁੰਦੀ ਹੈ। ਮਾਦਾ ਗਰਭ ਅਵਸਥਾ ਦੇ ਲਗਭਗ 275 ਦਨਿਾਂ ਦੇ ਬਾਅਦ  ਇਕ ਵੱਛੇ ਨੂੰ ਜਨਮ ਦਿੰਦੀ ਹੈ। ਵੱਛੇ ਆਮ ਤੌਰ ’ਤੇ ਸੱਤ ਤੋਂ 12 ਮਹੀਨਿਆਂ ਤੋਂ ਬਾਅਦ ਮਾਂ ਤੋਂ ਵੱਖ ਹੋ ਜਾਂਦੇ ਹਨ। ਗੌਰ ਦੀ ਉਮਰ 30 ਸਾਲ ਦੇ ਲਗਭਗ ਹੁੰਦੀ ਹੈ। 

ਮਨੁੱਖ ਤੋਂ ਇਲਾਵਾ ਪੈਂਥਰ, ਜੰਗਲੀ ਕੁੱਤਿਆਂ ਦਾ ਝੁੰਡ ਅਤੇ ਖਾਰੇ ਪਾਣੀ ਦੇ ਮਗਰਮੱਛ ਕਈ ਵਾਰ ਵੱਛੜੇ ਜਾਂ ਮਾੜੀ ਸਿਹਤ ਵਾਲੇ ਗੌਰ ਦਾ ਸ਼ਿਕਾਰ ਕਰ ਲੈਂਦੇ ਹਨ। ਘਾਹ ਦੇ ਮੈਦਾਨਾਂ ਵਿਚ ਹੋਈ ਤਬਾਹੀ ਦਾ ਗੌਰ ਦੀ ਆਬਾਦੀ ’ਤੇ ਮਾੜਾ ਅਸਰ ਪੈ ਰਿਹਾ ਹੈ। 

ਆਲੇ ਦੁਆਲੇ ਦੇ ਦੇਸ਼ਾਂ ਵਿਚ ਗ਼ੈਰ ਕਾਨੂੰਨੀ ਮਾਰਕੀਟ ਵਿਚ ਗੌਰ ਦੇ ਮੀਟ ਤੇ ਸਿਰ ਦੀ ਟਰਾਫ਼ੀ ਦੀ ਜ਼ਿਆਦਾ ਮੰਗ ਕਾਰਨ ਗੌਰ ਦਾ ਨਾਜਾਇਜ਼ ਸ਼ਿਕਾਰ ਉਨ੍ਹਾਂ ਦੇ ਵਪਾਰਕ ਮੁੱਲ ਲਈ ਕੀਤਾ ਜਾਂਦਾ ਹੈ। ਆਈ.ਯੂ.ਸੀ.ਐੱਨ. ਨੇ ਗੌਰ ਨੂੰ ਲੋਪ ਹੋਣ ਵੱਲ ਵਧ ਰਹੀ ਪ੍ਰਜਾਤੀ ਐਲਾਨ ਦਿੱਤਾ ਹੈ। ਭਾਰਤ ਸਰਕਾਰ ਨੇ ਇਸਨੂੰ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੀ ਅਨੁਸੂਚੀ 1 ਵਿਚ ਸ਼ਾਮਲ ਕੀਤਾ ਹੈ। ਇਸ ਐਕਟ ਵਿਚ ਖੇਤਰ ਵਿਚ ਜੋ ਪੇੜ ਪੌਦੇ ਗੌਰ ਦੀ ਖੁਰਾਕ ਲਈ ਨੁਕਸਾਨਦੇਹ ਹਨ, ਊਨ੍ਹਾਂ ਦੇ ਪੁਨਰ-ਜਨਮ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਖੇਤਰਾਂ ਦੇ ਆਲੇ-ਦੁਆਲੇ ਦੇ ਪਾਲਤੂ ਪਸ਼ੂਆਂ ਨੂੰ ਅੰਨ੍ਹੇਵਾਹ ਚਰਾਉਣ ’ਤੇ ਵੀ ਸਖ਼ਤ ਪਾਬੰਦੀ ਲਗਾ ਦਿੱਤੀ ਗਈ ਹੈ। ਗੌਰ ਨੂੰ ਗੋਆ ਤੇ ਬਿਹਾਰ ਰਾਜਾਂ ਨੇ ਆਪਣਾ ਰਾਜ ਜੰਗਲੀ ਜਾਨਵਰ ਐਲਾਨਿਆ ਹੋਇਆ ਹੈ।

*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910

Advertisement
Tags :
ਕਾਇਆਵਾਲਾਵਿਸ਼ਾਲ