ਦੁਵੱਲੀ ਗੱਲਬਾਤ ’ਚ ਵਾਹਗਾ ਖੋਲ੍ਹਣ ’ਤੇ ਵੀ ਸਹਿਮਤੀ ਬਣਾਈ ਜਾਵੇ: ਧਾਲੀਵਾਲ
09:45 PM May 11, 2025 IST
ਰਣਬੀਰ ਸਿੰਘ ਮਿੰਟੂ
Advertisement
ਚੇਤਨਪੁਰਾ, 11 ਮਈ
ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਭਾਰਤ-ਪਾਕਿ ਦਰਮਿਆਨ ਗੋਲੀਬੰਦੀ ਦੀ ਬਣੀ ਸਹਿਮਤੀ ਨੂੰ ਭਾਰਤ ਪਾਕਿ ਵਿਚਾਲੇ ਅਮਨ ਸ਼ਾਂਤੀ ਲਈ ਹਾਂ ਪੱਖੀ ਕਦਮ ਕਰਾਰ ਦਿੱਤਾ ਹੈ। ਸ੍ਰੀ ਧਾਲੀਵਾਲ ਨੇ ਭਾਰਤੀ ਫੌਜ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪਾਕਿਸਤਾਨ ਦੀਆਂ ਭਾਰਤ ਵਿਰੋਧੀ ਨਾਪਾਕ ਸਾਜ਼ਿਸ਼ਾਂ ਦੀ ਤਿੱਖੇ ਸ਼ਬਦਾਂ ’ਚ ਨਿੰਦਾ ਕੀਤੀ। ਸ੍ਰੀ ਧਾਲੀਵਾਲ ਨੇ ਦੇਸ਼ ਦੇ ਸਿਖਰਲੇ ਸੈਨਾ ਮੁਖੀਆਂ ਤੇ ਭਾਰਤ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਪਾਕਿਸਤਾਨ ਦੀ ਅਪੀਲ ਦੇ ਮੱਦੇਨਜ਼ਰ ਬਕਾਇਦਾ ਰਸਮੀ ਤੌਰ ’ਤੇ ਪਾਕਿ ਨਾਲ ਗੋਲੀਬੰਦੀ ਲਈ ਹੋਣ ਵਾਲੀ ਗੱਲਬਾਤ ਦੀ ਪ੍ਰਕਿਰਿਆ ’ਚ ਪਾਕਿਸਤਾਨ ਕੋਲੋਂ ਹੋਰ ਸ਼ਰਤਾਂ ਮਨਵਾਉਣ ਦੇ ਨਾਲ ਪੰਜਾਬ ’ਚ ਕੌਮਾਂਤਰੀ ਅਟਾਰੀ-ਵਾਹਗਾ ਸਰਹੱਦ ਨੂੰ ਵਪਾਰ ਲਈ ਖੋਲ੍ਹਣ ਦੀ ਸ਼ਰਤ ਵੀ ਮਨਵਾ ਲਈ ਜਾਵੇ।
Advertisement
Advertisement