For the best experience, open
https://m.punjabitribuneonline.com
on your mobile browser.
Advertisement

ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚੇਤਨਾ ਮਾਰਚ

10:43 AM Jun 03, 2024 IST
ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚੇਤਨਾ ਮਾਰਚ
ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਚੇਤਨਾ ਫੇਰੀ ਕੱਢਦੀ ਹੋਈ ਸੰਗਤ।
Advertisement

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 2 ਜੂਨ
ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਚੇਤਨਾ ਫੇਰੀ ਕੱਢੀ ਗਈ। ਇਹ ਚੇਤਨਾ ਫੇਰੀ ਪੰਜ ਪਿਆਰਿਆਂ ਦੀ ਅਗਵਾਈ ਅਤੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਗੁਰਦੁਆਰਾ ਗੁਰੂ ਨਾਨਕ ਦਰਬਾਰ ਤੋਂ ਸਵੇਰੇ ਪੰਜ ਵਜੇ ਕੱਢੀ ਗਈ। ਚੇਤਨਾ ਫੇਰੀ ਦੇ ਸਵਾਗਤ ਲਈ ਵੱਖ ਵੱਖ ਚੌਕਾਂ ’ਤੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਸੁੰਦਰ ਗੇਟ ਬਣਾਏ ਗਏ। ਸੰਗਤ ਲਈ ਠੰਢੇ ਜਲ ਦੀਆਂ ਛਬੀਲਾਂ ਲਾਈਆਂ ਗਈਆਂ ਸਨ। ਇਸ ਤੋਂ ਇਲਾਵਾ ਚੇਤਨਾ ਫੇਰੀ ਵਿਚ ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਲਈ ਬਾਬਾ ਫਤਿਹ ਸਿੰਘ ਸਾਈਕਲ ਆਰਮੀ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜਿਸ ਵਿਚ ਸਾਈਕਲ ਆਰਮੀ ਦੇ ਬੱਚੇ ਇਕੋ ਜਿਹੇ ਕੱਪੜਿਆਂ ਵਿੱਚ ਵਿਚ ਸਾਈਕਲਾਂ ’ਤੇ ਚੇਤਨਾ ਫੇਰੀ ਦੀ ਸ਼ੋਭਾ ਵਧਾ ਰਹੇ ਸਨ।
ਚੇਤਨਾ ਫੇਰੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਬੜੇ ਸੁੰਦਰ ਢੰਗ ਨਾਲ ਫੁੱਲਾਂ ਨਾਲ ਸਜਾਇਆ ਗਿਆ ਸੀ। ਪਾਲਕੀ ਦੇ ਪਿੱਛੇ ਇਸਤਰੀ ਸਤਿਸੰਗ ਸਭਾ ਤੇ ਨੌਜੁਆਨ ਸੇਵਕ ਸਭਾ ਦੇ ਵੀਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤ ਗੁਰਬਾਣੀ ਦਾ ਗਾਇਨ ਕਰ ਰਹੀ ਸੀ। ਚੇਤਨਾ ਫੇਰੀ ਦੇ ਚੱਲਣ ਤੋਂ ਪਹਿਲਾਂ ਗਿਆਨੀ ਸੁਬੇਗ ਸਿੰਘ ਨੇ ਅਰਦਾਸ ਕੀਤੀ ਤੇ ਜੈਕਾਰਿਆਂ ਦੀ ਗੂੰਜ ਵਿਚ ਚੇਤਨਾ ਫੇਰੀ ਨੇ ਚਾਲੇ ਪਾਏ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੁਖਚੈਨ ਸਿੰਘ, ਨਰਿੰਦਰ ਸਿੰਘ ਭਿੰਡਰ, ਕੁਲਵੰਤ ਸਿੰਘ ਚਾਵਲਾ, ਤਰਲੋਚਨ ਸਿੰਘ ਹਾਂਡਾ, ਭਗਵੰਤ ਸਿੰਘ ਖਾਲਸਾ, ਨਰਿੰਜਨ ਸਿੰਘ ਸੇਤੀਆ, ਦਲਜੀਤ ਸਿੰਘ, ਗਗਨਦੀਪ ਸਿੰਘ, ਟਿੰਮੀ ਵੀਰ ਜੀ, ਜਗਤਾਰ ਸਿੰਘ ਤਾਰਾ ਕੌਂਸਲਰ ਤੋਂ ਇਲਾਵਾ ਵੱਡੀ ਗਿਣਤੀ ਵਿਚ ’ਚ ਸੰਗਤ ਮੌਜੂਦ ਸੀ।

Advertisement

Advertisement
Author Image

sukhwinder singh

View all posts

Advertisement
Advertisement
×