ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਂਗਰਸੀਆਂ ਵੱਲੋਂ ਕੌਂਸਲਰ ਵਾਸਨ ਦੇ ਘਰ ਅੱਗੇ ਨਾਅਰੇਬਾਜ਼ੀ

08:25 AM Dec 25, 2024 IST
ਧਰਨੇ ਦੌਰਾਨ ਆਪਸ ’ਚ ਬਹਿਸਦੇ ਹੋਏ ਕਾਂਗਰਸੀ ਆਗੂ ਅਤੇ ਪੁਲੀਸ ਅਧਿਕਾਰੀ। -ਫੋਟੋ: ਮਲਕੀਅਤ ਸਿੰਘ

ਹਤਿੰਦਰ ਮਹਿਤਾ
ਜਲੰਧਰ, 24 ਦਸੰਬਰ
ਇੱਥੇ ਨਗਰ ਨਿਗਮ ਚੋਣਾਂ ਵਿੱਚ ਬਹੁਮਤ ਨਾ ਮਿਲਣ ਤੋਂ ਬਾਅਦ ਕਾਂਗਰਸ ਦੇ ਦੋ ਕੌਂਸਲਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਗਿਆ। ਇਸ ਤੋਂ ਨਾਰਾਜ਼ ਕਾਂਗਰਸੀਆਂ ਨੇ ਵਿਜੇ ਨਗਰ ਵਿੱਚ ਕੌਂਸਲਰ ਪ੍ਰਵੀਨ ਵਾਸਨ ਦੇ ਘਰ ਦੇ ਬਾਹਰ ਧਰਨਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਕਾਂਗਰਸ ਵੱਲੋਂ ਦਿੱਤੀ ਗਈ ਟਿਕਟ ’ਤੇ ਰਾਜਾ ਦੀ ਪਤਨੀ ਅਨੀਤਾ ਰਾਜਾ ਨੂੰ ਹਰਾਉਣ ਵਾਲੀ ਪ੍ਰਵੀਨ ਵਾਸਨ ਦੇ ਘਰ ਦੇ ਬਾਹਰ ਧਰਨਾ ਦਿੱਤਾ ਗਿਆ। ਪੁਲੀਸ ਨਾਲ ਹੋਈ ਬਹਿਸ ਤੋਂ ਬਾਅਦ ਉਕਤ ਧਰਨਾ ਘਰ ਤੋਂ ਥੋੜ੍ਹੀ ਦੂਰ ਜਾ ਕੇ ਲਗਾਇਆ ਗਿਆ। ਇਸ ਦੌਰਾਨ ਕਾਂਗਰਸ ਜਲੰਧਰ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਅਤੇ ਏਸੀਪੀ ਕੇਂਦਰੀ ਨਿਰਮਲ ਸਿੰਘ ਵਿਚਕਾਰ ਗਰਮਾ-ਗਰਮੀ ਹੋ ਗਈ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਦੱਸ ਦੇਈਏ ਕਿ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਸੀ ਕਿ ਉਹ ਪਾਰਟੀ ਛੱਡ ਚੁੱਕੇ ਕੌਂਸਲਰਾਂ ਨਾਲ ਗੱਲ ਕਰਕੇ ਉਨ੍ਹਾਂ ਦਾ ਅਸਤੀਫ਼ਾ ਮੰਗਣਗੇ। ਅੱਜ ਗੱਲਬਾਤ ਲਈ ਕਾਂਗਰਸੀ ਆਗੂ ਤੇ ਕੌਂਸਲਰ ਦੁਪਹਿਰ 1 ਵਜੇ ਦੇ ਕਰੀਬ ਪ੍ਰਵੀਨ ਵਾਸਨ ਦੇ ਘਰ ਪੁੱਜੇ ਸਨ ਜਿਸ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਪ੍ਰਵੀਨ ਦੇ ਘਰ ਦੇ ਬਾਹਰ ਧਰਨਾ ਦਿੱਤਾ। ਸਾਰੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਸੈਂਟਰਲ ਨਿਰਮਲ ਸਿੰਘ, ਥਾਣਾ ਡਿਵੀਜ਼ਨ ਨੰਬਰ 4 ਦੇ ਐੱਸਐੱਚਓ ਸੁਖਦੇਵ ਸਿੰਘ ਅਤੇ ਹੋਰ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ। ਇਸ ਤੋਂ ਬਾਅਦ ਧਰਨਾ ਪ੍ਰਵੀਨ ਦੇ ਘਰ ਤੋਂ 100 ਮੀਟਰ ਦੂਰ ਲਿਜਾਇਆ ਗਿਆ। ਇਸ ਮੌਕੇ ਕਾਂਗਰਸੀ ਰੋਸ ਪ੍ਰਗਟ ਕਰ ਰਹੇ ਸਨ ਕਿ ਉਨ੍ਹਾਂ ਪ੍ਰਵੀਨ ਨੂੰ ਜਿਤਾਉਣ ਨੂੰ ਸਾਰਾ ਜ਼ੋਰ ਲਗਾਇਆ ਤੇ ਆਪਸੀ ਦੁਸ਼ਮਣਬਾਜ਼ੀ ਵੀ ਪੈਦਾ ਹੋ ਗਈ ਸੀ, ਪਰ ਜਿੱਤਣ ਤੋਂ ਬਾਅਦ ਪ੍ਰਵੀਨ ‘ਆਪ’ ਵਿੱਚ ਸ਼ਾਮਲ ਹੋ ਗਈ ਜਿਸ ਕਾਰਨ ਇਲਾਕੇ ਦੇ ਲੋਕ ਉਨ੍ਹਾਂ ਦਾ ਮਖੌਲ ਉਡਾ ਰਹੇ ਹਨ। ਇਸ ਧਰਨੇ ਵਿੱਚ ਸੁਰਿੰਦਰ ਕੌਰ ਇੰਚਾਰਜ ਹਲਕਾ ਪੱਛਮੀ, ਪਰਮਜੋਤ ਸਿੰਘ ਸ਼ੈਰੀ ਚੱਢਾ, ਗੁਰਵਿੰਦਰ ਸਿੰਘ ਬੰਟੀ ਨੀਲਕੰਠ, ਡਾ. ਜਸਲੀਨ ਸੇਠੀ, ਮਨੋਜ ਕੁਮਾਰ ਬੜਿੰਗ, ਸੁਦੇਸ਼ ਭਗਤ, ਵਿਕਾਸ ਸੰਗਰ, ਰਵੀ ਬੱਗਾ, ਸੁਭਾਸ਼ ਢੱਲ, ਰੋਹਨ ਚੱਢਾ, ਬ੍ਰਹਮ ਦੇਵ ਸਹੋਤਾ, ਪ੍ਰੇਮ ਸੈਣੀ, ਰਾਜੇਸ਼ ਜਿੰਦਲ, ਅਰੁਣ ਰਤਨ, ਯਸ਼ ਪਾਲ ਸਫ਼ਰੀ, ਸਤਪਾਲ ਮੀਕਾ, ਸੁਰਜੀਤ ਕੌਰ, ਕਰਨ ਵਰਮਾ, ਬੌਬੀ ਸਿੱਕਾ, ਸਾਹਿਲ ਸਹਿਦੇਵ, ਮੁਕੇਸ਼ ਗਰੋਵਰ, ਵਿਕਰਮ ਸ਼ਰਮਾ ਤੇ ਭਾਰਤ ਭੂਸ਼ਣ ਮੌਜੂਦ ਸਨ।

Advertisement

Advertisement