ਕਾਂਗਰਸੀ ਕਾਰਕੁਨਾਂ ਨੂੰ ਇਕਜੁੱਟ ਹੋਣ ਲਈ ਪ੍ਰੇਰਿਆ
ਪੱਤਰ ਪ੍ਰੇਰਕ
ਖਰੜ, 14 ਸਤੰਬਰ
ਬਲਾਕ ਕਾਂਗਰਸ ਕਮੇਟੀ ਖਰੜ ਦੀ ਮੀਟਿੰਗ ਬਲਾਕ ਪ੍ਰਧਾਨ ਗੁਰਿੰਦਰ ਸਿੰਘ ਬੈਦਵਾਣ ਦੀ ਅਗਵਾਈ ਹੇਠ ਹੋਈ। ਇਸ ਵਿੱਚ ਖਰੜ ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅਮਨ-ਕਾਨੂੰਨ ਦੀ ਹਾਲਤ ਖ਼ਰਾਬ ਹੋ ਚੁੱਕੀ ਹੈ। ਉਨ੍ਹਾਂ ਸਮੂਹ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੂੰ ਅਪੀਲ ਕੀਤੀ ਕਿ ਗ੍ਰਾਮ ਪੰਚਾਇਤ, ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਦੀਆਂ ਚੋਣਾਂ ਵਿੱਚ ਕਾਂਗਰਸੀ ਵਰਕਰ ਵਧ ਚੜ੍ਹ ਕੇ ਹਿੱਸਾ ਲੈਣ। ਉਨ੍ਹਾਂ ਸਮੂਹ ਕਾਂਗਰਸੀ ਵਰਕਰਾਂ ਨੂੰ ਇਕਜੁੱਟ ਹੋ ਕੇ ਪਾਰਟੀ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੀਟਿੰਗ ਵਿੱਚ ਬਲਾਕ ਕਾਂਗਰਸ ਪ੍ਰਧਾਨ ਖਰੜ ਗੁਰਿੰਦਰ ਸਿੰਘ ਬੈਦਵਾਣ, ਚੇਅਰਮੈਨ ਐਸਸੀ ਵਿੰਗ ਕਾਂਗਰਸ ਮੁਹਾਲੀ ਹੰਸਰਾਜ ਸਿੰਘ ਬੂਥਗੜ੍ਹ, ਜਨਰਲ ਸਕੱਤਰ ਮੁਹਾਲੀ ਬਾਬੂ ਸਿੰਘ ਪਮੌਰ, ਬਲਾਕ ਸਮਿਤੀ ਮੈਂਬਰ ਗਗਨਦੀਪ ਸਿੰਘ ਤੋਲੇ ਮਾਜਰਾ, ਮੁੱਖ ਬੁਲਾਰਾ ਮੰਗਤਖਾਨ ਝੰਜੇੜੀ, ਰਣਧੀਰ ਸਿੰਘ ਜੰਡਪੁਰ, ਅਮਰਜੀਤ ਸਿੰਘ ਜੰਡਪੁਰ, ਪਰਮਿੰਦਰ ਸਿੰਘ ਸੇਠੀ, ਮਾਸਟਰ ਸੁਰਜੀਤ ਸਿੰਘ ਸਵਾੜਾ, ਤਰਸੇਮ ਲਾਲ, ਮਨਵਰ ਇਕਬਾਲ ਖਾਨ, ਸ਼ੇਰ ਸਿੰਘ ਗੁਰਾਇਆ, ਵਿਸ਼ਾਲ ਕੁਮਾਰ, ਹਰਪ੍ਰੀਤ ਸਿੰਘ ਬੱਤਰਾ, ਮਨਪ੍ਰੀਤ ਸਿੰਘ ਗੋਲਡੀ, ਸਰਬਜੀਤ ਸਿੰਘ ਸਰਪੰਚ ਟੋਡਰ ਮਾਜਰਾ, ਰੁਪਿੰਦਰ ਕੌਰ ਬੱਤਰਾ ਆਦਿ ਹਾਜ਼ਰ ਸਨ।