For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਸਾਰੀਆਂ ਸੀਟਾਂ ’ਤੇ ਜਿੱਤ ਦਰਜ ਕਰੇਗੀ: ਸਿੱਧੂ

08:45 AM May 09, 2024 IST
ਕਾਂਗਰਸ ਸਾਰੀਆਂ ਸੀਟਾਂ ’ਤੇ ਜਿੱਤ ਦਰਜ ਕਰੇਗੀ  ਸਿੱਧੂ
ਪਿੰਡ ਸਨੇਟਾ ਵਿੱਚ ਕਾਂਗਰਸ ਦਾ ਚੋਣ ਮੈਨੀਫੈਸਟੋ ਦਿਖਾਉਂਦੇ ਹੋਏ ਬਲਬੀਰ ਸਿੰਘ ਸਿੱਧੂ ਤੇ ਪਿੰਡ ਵਾਸੀ।
Advertisement

ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 8 ਮਈ
ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਕਾਂਗਰਸ ਸਾਰੀਆਂ ਸੀਟਾਂ ’ਤੇ ਹੂੰਝਾ ਫੇਰ ਜਿੱਤ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ‘ਇੰਡੀਆ’ ਗੱਠਜੋੜ ਦੀ ਲਹਿਰ ਚੱਲ ਰਹੀ ਹੈ ਤੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਸਮਾਜ ਦਾ ਹਰ ਵਰਗ ਅੱਗੇ ਆ ਰਿਹਾ ਹੈ।
ਪਿੰਡ ਮਾਣਕਮਾਜਰਾ, ਭਾਗੋਮਾਜਰਾ, ਬੈਰੋਂਪੁਰ, ਮੌਜਪੁਰ, ਰਾਏਪੁਰ ਕਲਾਂ, ਸ਼ਾਮਪੁਰ, ਗੋਬਿੰਦਗੜ੍ਹ, ਸਨੇਟਾ, ਢੇਲਪੁਰ, ਗੁਡਾਣਾ, ਬਠਲਾਣਾ, ਦੈੜੀ, ਨਗਾਰੀ, ਗੀਗੇਮਾਜਰਾ, ਮੀਂਢੇਮਾਜਰਾ, ਤੰਗੌਰੀ, ਮੋਟੇਮਾਜਰਾ ਤੇ ਟੀਡੀਆਈ ਸਿਟੀ ਭਾਗੋਮਾਜਰਾ ’ਚ ਪਾਰਟੀ ਦੇ ਆਨੰਦਪੁਰ ਸਾਹਿਬ ਹਲਕੇ ਤੋਂ ਉਮੀਦਵਾਰ ਵਿਜੈਇੰਦਰ ਸਿੰਗਲਾ ਦੇ ਹੱਕ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ‘ਆਪ’, ਭਾਜਪਾ ਅਤੇ ਅਕਾਲੀ ਦਲ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਨੇ ਦੋ ਸਾਲ ਵਿੱਚ ਰਾਜ ਵਿੱਚ ਵਿਕਾਸ ਦਾ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਅਕਾਲੀ ਦਲ ਅਤੇ ਭਾਜਪਾ ਨੂੰ ਇੱਕੋ ਥੈਲੀ ਦੇ ਚੱਟੇ-ਵੱਟੇ ਆਖਿਆ।
ਇਨ੍ਹਾਂ ਇਕੱਠਾਂ ਵਿੱਚ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਜ਼ਿਲ੍ਹਾ ਪਰਿਸ਼ਦ ਮੈਂਬਰ ਠੇਕੇਦਾਰ ਮੋਹਨ ਸਿੰਘ ਬਠਲਾਣਾ, ਬਲਾਕ ਸਮਿਤੀ ਖਰੜ ਦੇ ਮੀਤ ਚੇਅਰਮੈਨ ਮਨਜੀਤ ਸਿੰਘ ਤੰਗੌਰੀ, ਗੁਰਵਿੰਦਰ ਸਿੰਘ ਬੜੀ, ਚੌਧਰੀ ਰਿਸ਼ੀਪਾਲ ਸਨੇਟਾ, ਸਰਪੰਚ ਸਨੇਟਾ ਚੌਧਰੀ ਭਗਤ ਰਾਮ, ਚੌਧਰੀ ਹਰਨੇਕ ਸਿੰਘ ਨੇਕੀ, ਅਵਤਾਰ ਸਿੰਘ ਤਾਰੀ, ਸੁਦੇਸ਼ ਕੁਮਾਰ ਗੋਗਾ, ਸਰਪੰਚ ਮੰਗਾ ਸਿੰਘ, ਬਲਬੀਰ ਸਿੰਘ ਮੌਜਪੁਰ, ਹਰਭਜਨ ਸਿੰਘ ਰਾਏਪੁਰ ਕਲਾਂ, ਰਾਮਈਸ਼ਵਰ ਗੋਬਿੰਦਗੜ੍ਹ, ਚੌਧਰੀ ਦੀਪ ਚੰਦ, ਭੁਪਿੰਦਰ ਕੁਮਾਰ ਨਗਾਰੀ, ਗੁਰਦੀਪ ਸਿੰਘ, ਸ਼ੇਰ ਸਿੰਘ ਦੌੜੀ, ਪ੍ਰਦੀਪ ਤੰਗੌਰੀ, ਦਿਲਬਾਗ ਸਿੰਘ, ਹਰਜਿੰਦਰ ਸਿੰਘ ਗੰਡੇ ਢੇਲਪੁਰ, ਨੰਬਰਦਾਰ ਗੁਰਚਰਨ ਸਿੰਘ ਗੀਗੇ ਮਾਜਰਾ, ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×