ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੜਕਾਂ ਦੇ ਸੁਧਾਰ ਲਈ ਸੰਘਰਸ਼ ਕਰੇਗੀ ਕਾਂਗਰਸ: ਸਿੱਧੂ

08:00 AM Aug 30, 2024 IST
ਜਗਤਪੁਰਾ-ਕੰਡਾਲਾ ਸੜਕ ਦੀ ਹਾਲਤ ਦਿਖਾਉਂਦੇ ਹੋਏ ਬਲਬੀਰ ਸਿੰਘ ਸਿੱਧੂ ਤੇ ਹੋਰ।

ਕਰਮਜੀਤ ਸਿੰਘ ਚਿੱਲਾ
ਐਸਏਐਸ ਨਗਰ(ਮੁਹਾਲੀ), 29 ਅਗਸਤ
ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੇ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਪੇਂਡੂ ਸੰਪਰਕ ਸੜਕਾਂ ਦੀ ਹਾਲਤ ਤੁਰੰਤ ਨਾ ਸੁਧਾਰੀ ਗਈ ਤਾਂ ਕਾਂਗਰਸ ਪਾਰਟੀ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢੇਗੀ। ਉਨ੍ਹਾਂ ਇਹ ਗੱਲ ਜਗਤਪੁਰਾ-ਕੰਡਾਲਾ ਡੇਢ ਕਿਲੋਮੀਟਰ ਸੜਕ ਦੀ ਖਸਤਾ ਹਾਲਤ ਦੇਖਣ ਮਗਰੋਂ ਆਖੀ।
ਉਨ੍ਹਾਂ ਕਿਹਾ ਕਿ ‘ਆਪ’ ਦੀ ਢਾਈ ਸਾਲ ਪਹਿਲਾਂ ਬਣੀ ਸਰਕਾਰ ਨੇ ਮੁਹਾਲੀ ਹਲਕੇ ਦੀ ਕਿਸੇ ਸੜਕ ਉੱਤੇ ਪ੍ਰੀਮਿਕਸ ਤਾਂ ਕੀ ਪਾਉਣੀ ਸੀ, ਸਗੋਂ ਇੱਕ ਪੈੱਚ ਤੱਕ ਵੀ ਨਹੀਂ ਲਾਇਆ। ਜਦਕਿ ਪਿੰਡ ਕੰਡਾਲਾ ਦੇ ਨੌਜਵਾਨਾਂ ਨੇ ਪੰਜ ਦਰਜਨ ਤੋਂ ਵੱਧ ਮਿੱਟੀ ਦੀਆਂ ਟਰਾਲੀਆਂ ਆਪਣੇ ਖ਼ਰਚੇ ਉੱਤੇ ਪਵਾ ਕੇ ਟੋਏ ਪੂਰੇ। ਹੁਣ ਮੀਂਹ ਪੈਣ ਕਾਰਨ ਇੱਥੋਂ ਪਿੰਡਾਂ ਦੇ ਲੋਕਾਂ ਦਾ ਲੰਘਣਾ ਮੁਹਾਲ ਹੋ ਗਿਆ ਹੈ। ਸਿੱਧੂ ਨੇ ਆਖਿਆ ਕਿ ਇਹੋ ਹਾਲ ਪਿੰਡ ਕੁਰੜਾ ਤੋਂ ਕੁਰੜੀ-ਬੜੀ ਨੂੰ ਹੋ ਕੇ ਏਅਰਪੋਰਟ ਰੋਡ ਨੂੰ ਜੋੜਨ ਵਾਲੀ ਸੜਕ ਦਾ ਹੈ। ਇਸੇ ਤਰ੍ਹਾਂ ਪਿੰਡ ਮਨੌਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੇ ਸੈਕਟਰ-82 ਨੂੰ ਜੋੜਦੀ ਸੰਪਰਕ ਸੜਕ ਦਾ ਬੁਰਾ ਹਾਲ ਹੈ। ਦੁਰਾਲੀ ਤੋਂ ਵੇਵ ਅਸਟੇਟ ਨੂੰ ਆਉਂਦੀ ਸੜਕ ਦੀ ਹਾਲਤ ਬੇਹੱਦ ਮਾੜੀ ਹੈ। ਉਨ੍ਹਾਂ ਨੇ ਵਿਧਾਇਕ ’ਤੇ ਵਿਅੰਗ ਕੱਸਦਿਆਂਂ ਕਿਹਾ ਕਿ ਉਨ੍ਹਾਂ ਨੇ ਢਾਈ ਸਾਲਾਂ ’ਚ ਹਲਕੇ ਦਾਵਿਕਾਸ ਠੱਪ ਕਰ ਦਿੱਤਾ ਹੈ

Advertisement

Advertisement