ਕਾਂਗਰਸ ਅੱਜ ਜਾਰੀ ਕਰੇਗੀ ਚੋਣ ਮਨੋਰਥ ਪੱਤਰ
07:25 AM Apr 05, 2024 IST
ਨਵੀਂ ਦਿੱਲੀ, 4 ਅਪਰੈਲ
ਕਾਂਗਰਸ ਦੇ ਚੋਟੀ ਦੇ ਆਗੂ ਸ਼ੁੱਕਰਵਾਰ ਨੂੰ ਲੋਕ ਸਭਾ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਨਗੇ। ਇਸ ਚੋਣ ਮਨੋਰਥ ਪੱਤਰ ਤਹਿਤ ਪਾਰਟੀ ‘ਨਿਆਂ ਦੇ ਪੰਜ ਥੰਮ੍ਹਾਂ’ ਉੱਤੇ ਧਿਆਨ ਕੇਂਦਰਿਤ ਕਰੇਗੀ। ਇਹ ਚੋਣ ਮਨੋਰਥ ਪੱਤਰ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨਾਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੱਲੋਂ ਜਾਰੀ ਕੀਤਾ ਜਾਵੇਗਾ। ਚੋਣ ਮਨੋਰਥ ਪੱਤਰ ਜਾਰੀ ਕਰਨ ਤੋਂ ਇਕ ਦਿਨ ਬਾਅਦ ਖੜਗੇ ਅਤੇ ਗਾਂਧੀ ਮਾਂ-ਪੁੱਤ ਜੈਪੁਰ ਅਤੇ ਹੈਦਰਾਬਾਦ ਵਿੱਚ ਜਨ ਰੈਲੀਆਂ ਨੂੰ ਸੰਬੋਧਨ ਕਰਨਗੇ, ਜਿੱਥੇ ਉਹ ਚੋਣ ਮਨੋਰਥ ਪੱਤਰ ਦੇ ਪ੍ਰਮੁੱਖ ਤੱਤਾਂ ਨੂੰ ਉਭਾਰਨਗੇ। ਆਪਣੇ ਇਸ ਚੋਣ ਮਨੋਰਥ ਪੱਤਰ ਵਿੱਚ ਕਾਂਗਰਸ ਨਿਆਂ ਦੇ ਪੰਜ ਥੰਮ੍ਹਾਂ ’ਤੇ ਜ਼ੋਰ ਦੇਵੇਗੀ ਜਿਨ੍ਹਾਂ ਵਿੱਚ ‘ਯੁਵਾ ਨਿਆਏ’, ‘ਨਾਰੀ ਨਿਆਏ’, ‘ਕਿਸਾਨ ਨਿਆਏ’, ‘ਸ਼੍ਰਮਿਕ ਨਿਆਏ’ ਅਤੇ ‘ਹਿੱਸੇਦਾਰੀ ਨਿਆਏ’ ਸ਼ਾਮਲ ਹਨ। -ਪੀਟੀਆਈ
Advertisement
Advertisement