ਸੱਤਾ ’ਚ ਆਉਣ ’ਤੇ ਕਾਂਗਰਸ ਸਾਰੀਆਂ ਗਾਰੰਟੀਆਂ ਪੂਰੀਆਂ ਕਰੇਗੀ: ਕੁਮਾਰੀ ਸ਼ੈਲਜਾ
04:21 PM Sep 27, 2024 IST
Advertisement
ਪ੍ਰਭੂ ਦਿਆਲ/ਭੁਪਿੰਦਰ ਪੰਨੀਵਾਲੀਆ
ਸਿਰਸਾ/ਕਾਲਾਂਵਾਲੀ, 27 ਸਤੰਬਰ
ਕਾਲਾਂਵਾਲੀ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸ਼ੀਸ਼ਪਾਲ ਕੇਹਰਵਾਲਾ ਦੇ ਹੱਕ ’ਚ ਇਕ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਸਿਰਸਾ ਹਲਕੇ ਦੀ ਐਮਪੀ ਕੁਮਾਰੀ ਸ਼ੈਲਜਾ ਨੇ ਕਿਹਾ ਹੈ ਕਿ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਬਣਨ ਮਗਰੋਂ ਕਾਂਗਰਸ ਸਾਰੀਆਂ ਗਰੰਟੀਆਂ ਨੂੰ ਪੂਰਾ ਕਰੇਗੀ, ਜਿਹੜੀਆਂ ਚੋਣ ਮਨੋਰਥ ਪੱਤਰ ’ਚ ਜਾਰੀ ਕੀਤੀਆਂ ਗਈਆਂ ਹਨ।
ਕਾਲਾਂਵਾਲੀ ਹਲਕੇ ’ਚ ਪੁੱਜਣ ’ਤੇ ਕੁਮਾਰੀ ਸ਼ੈਲਜਾ ਦਾ ਲੋਕਾਂ ਨੇ ਨਿੱਘਾ ਸੁਆਗਤ ਕੀਤਾ। ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਲੋਕਾਂ ਨੂੰ ਕਾਂਗਰਸੀ ਉਮੀਦਵਾਰ ਸ਼ੀਸ਼ਪਾਲ ਕੇਹਰਵਾਲਾ ਨੂੰ ਵੱਡੇ ਫਰਕ ਨਾਲ ਜਿੱਤਾਉਣ ਦੀ ਅਪੀਲ ਕੀਤੀ।
ਦੱਸਣਯੋਗ ਹੈ ਕਿ ਕੁਮਾਰੀ ਸ਼ੈਲਜਾ ਪਿਛਲੇ ਦਿਨਾਂ ਤੋਂ ਪਾਰਟੀ ਕੋਲੋਂ ਕੁਝ ਨਾਰਾਜ਼ ਚੱਲ ਰਹੇ ਸਨ, ਪਰ ਉਨ੍ਹਾਂ ਬੀਤੇ ਦਿਨ ਅਸੰਧ ਵਿਚ ਪਾਰਟੀ ਆਗੂ ਰਾਹੁਲ ਗਾਂਧੀ ਦੀ ਚੋਣ ਰੈਲੀ ਦੌਰਾਨ ਹਾਜ਼ਰੀ ਭਰੀ ਸੀ ਤੇੇ ਪਾਰਟੀ ਦੇ ਚੋਣ ਪ੍ਰਚਾਰ ਵਿਚ ਜੁੱਟਣ ਦੀ ਗੱਲ ਵੀ ਆਖੀ ਸੀ।
Advertisement
Advertisement
Advertisement