For the best experience, open
https://m.punjabitribuneonline.com
on your mobile browser.
Advertisement

ਲੋਕਾਂ ਨੂੰ ਭ੍ਰਿਸ਼ਟਾਚਾਰ ਤੋਂ ਮੁਕਤੀ ਦਿਵਾਏਗੀ ਕਾਂਗਰਸ: ਸ਼ੈਲਜਾ

07:36 AM Jul 01, 2024 IST
ਲੋਕਾਂ ਨੂੰ ਭ੍ਰਿਸ਼ਟਾਚਾਰ ਤੋਂ ਮੁਕਤੀ ਦਿਵਾਏਗੀ ਕਾਂਗਰਸ  ਸ਼ੈਲਜਾ
Advertisement

ਨਿੱਜੀ ਪੱਤਰ ਪ੍ਰੇਰਕ
ਸਿਰਸਾ, 30 ਜੂਨ
ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਅਧਿਆਪਕ ਫਰਜ਼ੀ, ਡਿਗਰੀ ਫਰਜ਼ੀ, ਇਮਤਿਹਾਨ ਫਰਜ਼ੀ ਹਰਿਆਣਾ ਦੇ ਸਕੂਲਾਂ ਦੀ ਪਛਾਣ ਬਣ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਕੂਲਾਂ ’ਚ ਵਿਕਾਸ ਦੇ ਨਾਂ ’ਤੇ ਫਰਾਡ ਹੋ ਰਿਹਾ ਹੈ ਜਦਕਿ ਸਕੂਲਾਂ ਵਿੱਚ ਚਾਰ ਲੱਖ ਬੱਚਿਆਂ ਦੇ ਫਰਜ਼ੀ ਦਾਖ਼ਲੇ ਕਰਵਾ ਕੇ ਉਨ੍ਹਾਂ ਦਾ ਮਿੱਡ-ਡੇਅ ਮੀਲ, ਵਜ਼ੀਫ਼ੇ, ਵਰਦੀਆਂ ਅਤੇ ਹੋਰ ਫੰਡਾਂ ਦਾ ਗਬਨ ਕੀਤਾ ਗਿਆ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਭਾਜਪਾ ਦੇ ਭ੍ਰਿਸ਼ਟ ਰਾਜ ਨੂੰ ਉਖਾੜ ਕੇ ਲੋਕਾਂ ਨੂੰ ਭ੍ਰਿਸ਼ਟਾਚਾਰ ਤੋਂ ਮੁਕਤੀ ਦਿਵਾਏਗੀ।
ਉਨ੍ਹਾਂ ਕਿਹਾ ਕਿ ਸਾਲ 2014 ਤੋਂ 2016 ਦਰਮਿਆਨ ਹਰਿਆਣਾ ਦੇ ਸਰਕਾਰੀ ਸਕੂਲਾਂ ’ਚ 4 ਲੱਖ ਫਰਜ਼ੀ ਦਾਖਲੇ ਹੋਏ। ਵਿਜੀਲੈਂਸ ਦੀ ਜਾਂਚ ਵਿੱਚ 12,924 ਸਕੂਲਾਂ ਵਿੱਚ ਅਜਿਹੀਆਂ ਬੇਨਿਯਮੀਆਂ ਦਾ ਖੁਲਾਸਾ ਹੋਇਆ, ਸੱਤ ਐਫਆਈਆਰ ਦਰਜ ਹੋਈਆਂ, 2019 ਵਿੱਚ ਹਾਈ ਕੋਰਟ ਨੇ ਸੀਬੀਆਈ ਨੂੰ ਤਿੰਨ ਮਹੀਨਿਆਂ ਵਿੱਚ ਜਾਂਚ ਕਰਕੇ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ, ਪਰ ਇਸ ਵਿੱਚ ਵੀ ਸੀਬੀਆਈ ਨੂੰ ਚਾਰ ਸਾਲ ਲੱਗ ਗਏ।
ਸੀਬੀਆਈ ਨੇ ਹੁਣ ਇਸ ਮਾਮਲੇ ਵਿੱਚ ਤਿੰਨ ਐੱਫਆਈਆਰ ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚ ਮਿੱਡ-ਡੇਅ ਮੀਲ, ਵਜ਼ੀਫ਼ੇ, ਵਰਦੀਆਂ ਅਤੇ ਹੋਰ ਫੰਡਾਂ ਦੇ ਗਬਨ ਸਬੰਧੀ ਪਰਚੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੂਨ 2015 ’ਚ ਜਦੋਂ ਸਿੱਖਿਆ ਵਿਭਾਗ ਨੇ 719 ਗੈਸਟ ਟੀਚਰਾਂ ਨੂੰ ਹਟਾਉਣ ਦਾ ਨੋਟਿਸ ਜਾਰੀ ਕੀਤਾ ਸੀ ਤਾਂ ਇਨ੍ਹਾਂ ਅਧਿਆਪਕਾਂ ਨੇ ਅਦਾਲਤ ’ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ’ਤੇ ਸਰਕਾਰ ਨੇ ਆਪਣਾ ਪੱਖ ਰੱਖਦਿਆਂ ਕਿਹਾ ਸੀ ਕਿ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ਘਟੀ ਹੈ। ਅਦਾਲਤ ਨੇ ਰਿਕਾਰਡ ਮੰਗਿਆ ਤਾਂ ਪਤਾ ਲੱਗਾ ਕਿ 22 ਲੱਖ ’ਚੋਂ 4 ਲੱਖ ਦਾਖ਼ਲੇ ਫਰਜ਼ੀ ਸਨ।
ਉਨ੍ਹਾਂ ਕਿਹਾ ਕਿ ਵਿਜੀਲੈਂਸ ਵੱਲੋਂ ਜਾਂਚ ਕੀਤੀ ਗਈ, ਦੋ ਵਾਰ ਐੱਸਆਈਟੀ ਬਣਾਈ ਗਈ ਅਤੇ ਜਾਂਚ ਕੀਤੀ ਗਈ, ਪਰ ਕੋਈ ਕਾਰਵਾਈ ਨਹੀਂ ਹੋਈ। ਕੁਮਾਰੀ ਸ਼ੈਲਜਾ ਨੇ ਕਿਹਾ ਕਿ ਜਿਸ ਦਿਨ ਹਰਿਆਣਾ ’ਚ ਕਾਂਗਰਸ ਦੀ ਸਰਕਾਰ ਬਣੇਗੀ, ਉਸੇ ਦਿਨ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਕਰ ਕੇ ਕਥਿਤ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਡੱਕਿਆ ਜਾਵੇਗਾ। ਕਾਂਗਰਸ ਦੀ ਸਰਕਾਰ ਬਣਨ ਮਗਰੋਂ ਬੱਚਿਆਂ ਦੀ ਪੜ੍ਹਾਈ ਦੇ ਨਾਂ ’ਤੇ ਗਬਨ ਅਤੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Advertisement

Advertisement
Author Image

Advertisement
Advertisement
×