ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਿੱਟੂ ਦੇ ਜਾਣ ਮਗਰੋਂ ਕਾਂਗਰਸ ਮਜ਼ਬੂਤੀ ਨਾਲ ਉਭਰੇਗੀ: ਆਸ਼ੂ

08:44 AM Mar 28, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਮਾਰਚ
ਹਲਕਾ ਲੁਧਿਆਣਾ ਵਿੱਚ 10 ਸਾਲਾਂ ਤੋਂ ਮੌਜੂਦਾ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨਾਲ ਹੱਥ ਨਾਲ ਹੱਥ ਮਿਲਾ ਕੇ ਚੱਲਣ ਵਾਲੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਬਿੱਟੂ ਦੇ ਭਾਜਪਾ ’ਚ ਸ਼ਾਮਲ ਹੋਣ ’ਤੇ ਕਾਫ਼ੀ ਖਫਾ ਹਨ। ਅੱਜ ਸਾਬਕਾ ਮੰਤਰੀ ਆਸ਼ੂ ਨੇ ਕਿਹਾ ਕਿ ਲੋਕ ਸਭਾ ਮੈਂਬਰ ਬਿੱਟੂ ਇੱਕ ਕਮਜ਼ੋਰ ਆਗੂ ਹੈ। ਉਨ੍ਹਾਂ ਕਿਹਾ ਕਿ ਬਿੱਟੂ ਦੇ ਦਾਦਾ ਨੇ ਕਾਂਗਰਸ ਨੂੰ ਹਮੇਸ਼ਾ ਹੀ ਆਪਣਾ ਪਰਿਵਾਰ ਸਮਝਿਆ ਪਰ ਬਿੱਟੂ ਇੱਕ ਮੌਕਾਪ੍ਰਸਤ ਇਨਸਾਨ ਨਿਕਲੇ ਅਤੇ ਜਦੋਂ ਕਾਂਗਰਸ ਨੂੰ ਸੰਘਰਸ਼ ਲਈ ਆਗੂਆਂ ਦੀ ਲੋੜ ਸੀ, ਉਦੋਂ ਕਾਂਗਰਸ ਦਾ ਸਾਥ ਛੱਡ ਭੱਜ ਗਏ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਸ਼ੂ ਨੇ ਕਿਹਾ ਕਿ ਬਿੱਟੂ ਦੇ ਜਾਣ ਤੋਂ ਬਾਅਦ ਕਾਂਗਰਸ ਪੂਰੀ ਤਰ੍ਹਾਂ ਮਜ਼ਬੂਤ ਹੋ ਕੇ ਉਭਰੇਗੀ। ਵਰਕਰਾਂ ਨੂੰ ਕੋਈ ਫਰਕ ਨਹੀਂ ਪਵੇਗਾ। ਸਾਬਕਾ ਮੰਤਰੀ ਨੇ ਕਿਹਾ ਕਿ ਭਾਜਪਾ ’ਚ ਸ਼ਾਮਲ ਹੋਣ ਤੋਂ ਕੁਝ ਸਮਾਂ ਪਹਿਲਾਂ ਤੱਕ ਤਾਂ ਬਿੱਟੂ ਵਰਕਰਾਂ ਨਾਲ ਮੀਟਿੰਗਾਂ ਕਰ ਗੱਲਾਂ ਕਰ ਰਹੇ ਸਨ। ਉਨ੍ਹਾਂ ਦੇ ਭਾਜਪਾ ’ਚ ਜਾਣ ਤੋਂ ਬਾਅਦ ਵਰਕਰ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਕਿ ਉਹ ਜਿਸ ਆਗੂ ਲਈ ਸੰਘਰਸ਼ ਕਰਨ ਦੀ ਤਿਆਰੀ ’ਚ ਲੱਗੇ ਸਨ, ਉਹ ਆਗੂ ਹੀ ਭੱਜ ਗਿਆ। ਸਾਬਕਾ ਮੰਤਰੀ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਦਾ ਹੁਣ ਇੱਕ ਹੀ ਨਾਅਰਾ ਹੈ ਕਿ ਬਿੱਟੂ ਨੂੰ ਸਬਕ ਸਿਖਾਉਣਾ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਬਿੱਟੂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕਾਂਗਰਸ ਉਨ੍ਹਾਂ ਕਰਕੇ ਨਹੀਂ ਸੀ, ਬਲਕਿ ਉਹ ਕਾਂਗਰਸ ਕਰਕੇ ਸਨ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੇ ਕਾਂਗਰਸ ਤੇ ਪੰਜਾਬ ਲਈ ਜਾਨ ਤੱਕ ਦੇ ਦਿੱਤੀ, ਪਰ ਅੱਜ ਬਿੱੱਟੂ ਨੇ ਭਾਜਪਾ ਦਾ ਪੱਲਾ ਫੜ ਕੇ ਕਾਂਗਰਸ ਅਤੇ ਪਰਿਵਾਰ ਨਾਲ ਵੀ ਧੋਖਾ ਕੀਤਾ ਹੈ।ਆਸ਼ੂ ਨੇ ਕਿਹਾ ਕਿ ਅੱਜ ਰਾਜਨੀਤੀ ਸੰਘਰਸ਼ ਦੀ ਨਾ ਹੋ ਕੇ ਸਹੂਲਤ ਦੀ ਰਹਿ ਗਈ ਹੈ। ਜਦੋਂ ਪਾਰਟੀ ’ਚ ਸੰਘਰਸ਼ ਦੀ ਗੱਲ ਆਉਂਦੀ ਹੈ ਤਾਂ ਬਿੱਟੂ ਵਰਗੇ ਆਗੂ ਸਹੂਲਤਾਂ ਦਾ ਰਸਤਾ ਚੁਣਦੇ ਹਨ। ਆਸ਼ੂ ਨੇ ਕਿਹਾ ਕਿ ਬਿੱਟੂ ਦੇ ਖਿਲਾਫ਼ ਕਿਸੇ ਕਾਂਗਰਸੀ ਨੇ ਟਿਕਟ ਤੱਕ ਦੀ ਮੰਗ ਹਾਈਕਮਾਂਡ ਤੋਂ ਨਹੀਂ ਕੀਤੀ। ਇਕੱਲੇ ਬਿੱਟੂ ਦਾ ਨਾਮ ਹੀ ਟਿਕਟ ਲਈ ਭੇਜਿਆ ਗਿਆ ਸੀ, ਬਿੱਟੂ ਨੂੰ ਜੇਕਰ ਟਿਕਟ ਮਿਲਦੀ ਤਾਂ ਸਾਰੇ ਉਨ੍ਹਾਂ ਦਾ ਸਾਥ ਦਿੰਦੇ।

Advertisement

Advertisement
Advertisement