ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਜਪਾ ਨੂੰ ਅਯੁੱਧਿਆ ਵਾਂਗ ਗੁਜਰਾਤ ’ਚ ਵੀ ਹਰਾਏਗੀ ਕਾਂਗਰਸ: ਰਾਹੁਲ

07:08 AM Jul 07, 2024 IST
ਅਹਿਮਦਾਬਾਦ ’ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ। -ਫੋਟੋ: ਪੀਟੀਆਈ

ਅਹਿਮਦਾਬਾਦ, 6 ਜੁਲਾਈ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਅਯੁੱਧਿਆ ’ਚ ਭਾਜਪਾ ਨੂੰ ਹਰਾ ਕੇ ਇੰਡੀਆ ਬਲਾਕ ਨੇ ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ ਵਾਲੀ ਰਾਮ ਮੰਦਰ ਮੁਹਿੰਮ ਨੂੰ ਹਰਾ ਦਿੱਤਾ ਹੈ ਅਤੇ ਉਤਸ਼ਾਹ ਨਾਲ ਆਖਿਆ ਕਿ ਆਗਾਮੀ ਚੋਣਾਂ ਦੌਰਾਨ ਗੁਜਰਾਤ ’ਚ ਵੀ ਭਗਵਾ ਪਾਰਟੀ ਦਾ ਇਹੀ ਹਸ਼ਰ ਹੋਵੇਗਾ।
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅਹਿਮਦਾਬਾਦ ’ਚ ਪਾਰਟੀ ਵਰਕਰਾਂ ਦੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਗਾਮੀ ਚੋਣਾਂ ’ਚ ਵੀ ਭਾਜਪਾ ਨੂੰ ਉਸ ਤਰ੍ਹਾਂ ਹਰਾਏਗੀ ਜਿਵੇਂ ਉਸ ਨੇ ਭਗਵਾ ਪਾਰਟੀ ਨੂੰ ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਅਯੁੱਧਿਆ ’ਚ ਮਾਤ ਦਿੱਤੀ ਸੀ।
ਰਾਹੁਲ ਗਾਂਧੀ ਮੁਤਾਬਕ, ‘‘ਉਨ੍ਹਾਂ (ਭਾਜਪਾ) ਨੇ ਸਾਨੂੰ ਧਮਕਾ ਕੇ ਤੇ ਸਾਡੇ ਦਫ਼ਤਰ ਨੂੰ ਨੁਕਸਾਨ ਪਹੁੰਚਾ ਕੇ ਸਾਨੂੰ ਚੁਣੌਤੀ ਦਿੱਤੀ ਹੈ। ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜਿਵੇਂ ਉਨ੍ਹਾਂ ਨੇ ਸਾਡੇ ਦਫ਼ਤਰ ਨੂੰ ਨੁਕਸਾਨ ਪਹੁੰਚਾਇਆ ਉਸ ਤਰ੍ਹਾਂ ਅਸੀਂ ਮਿਲ ਕੇ ਉਨ੍ਹਾਂ ਦੀ ਸਰਕਾਰ ਤੋੜਨ ਜਾ ਰਹੇ ਹਾਂ। ਇਹ ਲਿਖ ਕੇ ਲੈ ਲਓ ਕਿ ਕਾਂਗਰਸ ਗੁਜਰਾਤ ’ਚ ਚੋਣਾਂ ਲੜੇਗੀ ਅਤੇ ਗੁਜਰਾਤ ਵਿੱਚ ਨਰਿੰਦਰ ਮੋਦੀ ਅਤੇ ਭਾਜਪਾ ਨੂੰ ਉਸੇ ਤਰ੍ਹਾਂ ਹਰਾਏਗੀ ਜਿਵੇਂ ਅਸੀਂ ਉਸ ਨੂੰ ਅਯੁੱਧਿਆ ’ਚ ਹਰਾਇਆ ਸੀ।’’ ਉਨ੍ਹਾਂ ਕਿਹਾ ਕਿ ਕਾਂਗਰਸ ਗੁਜਰਾਤ ’ਚ ਜਿੱਤੇਗੀ ਅਤੇ ਸੂਬੇ ਵਿੱਚੋਂ ਇਹ ਨਵੀਂ ਸ਼ੁਰੂਆਤ ਕਰੇਗੀ।
ਉਹ ਭਾਜਪਾ ਯੂਥ ਵਿੰਗ ਦੇ ਮੈਂਬਰਾਂ ਵੱਲੋਂ 2 ਜੁਲਾਈ ਨੂੰ ਅਹਿਮਦਾਬਾਦ ਦੇ ਪਾਲਦੀ ਇਲਾਕੇ ’ਚ ਸੂਬਾ ਕਾਂਗਰਸ ਦੇ ਹੈੱਡਕੁਆਰਟਰ ਰਾਜੀਵ ਗਾਂਧੀ ਭਵਨ ਦੇ ਸਾਹਮਣੇ ਕੀਤੇ ਮੁਜ਼ਾਹਰੇ ਮਗਰੋਂ ਕਾਂਗਰਸ ਤੇ ਭਾਜਪਾ ਵਿਚਾਲੇ ਹੋਈ ਝੜਪ ਦਾ ਹਵਾਲਾ ਦੇ ਰਹੇ ਸਨ। ਭਾਜਪਾ ਯੂਥ ਵਿੰਗ ਦੇ ਮੈਂਬਰਾਂ ਨੇ ਇਹ ਮੁਜ਼ਾਹਰਾ ਰਾਹੁਲ ਦੀ ਹਿੰਦੂਆਂ ਸਬੰਧੀ ਟਿੱਪਣੀ ਖ਼ਿਲਾਫ਼ ਕੀਤਾ ਸੀ।
ਕਾਂਗਰਸੀ ਨੇਤਾ ਨੇ ਉੱਤਰ ਪ੍ਰਦੇਸ਼ ਦੇ ਫੈਜ਼ਾਬਾਦ ਲੋਕ ਸਭਾ ਹਲਕੇ ਜਿਸ ਵਿੱਚ ਅਯੁੱਧਿਆ ਸਥਿਤ ਹੈ, ਵਿੱਚ ਭਾਜਪਾ ਦੀ ਹਾਰ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਆਖਿਆ ਕਿ ਰਾਮ ਮੰਦਰ ਦੇ ਉਦਘਾਟਨੀ ਸਮਾਗਮ ’ਚ ਅਡਾਨੀ ਤੇ ਅੰਬਾਨੀ ਦਿਖਾਈ ਦਿੱਤੇ ਪਰ ਕਿਸੇ ਵੀ ਗਰੀਬ ਵਿਅਕਤੀ ਨੂੰ ਉਥੇ ਨਹੀਂ ਬੁਲਾਇਆ ਗਿਆ। ਉਨ੍ਹਾਂ ਕਿਹਾ, ‘‘ਰਾਮ ਮੰਦਰ ਦੇ ਉਦਘਾਟਨ ਲਈ ਸੱਦਾ ਨਾ ਦਿੱਤੇ ਜਾਣ ਕਾਰਨ ਅਯੁੱਧਿਆ ਦੇ ਲੋਕ ਨਾਰਾਜ਼ ਸਨ।’’ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਅਯੁੱਧਿਆ ਤੋਂ ਚੋਣ ਲੜਨੀ ਚਾਹੁੰਦੇ ਸਨ ਪਰ ਉਨ੍ਹਾਂ ਦੇ ਸਰਵੇਖਣਕਰਤਾਵਾਂ ਨੇ ਉਨ੍ਹਾਂ ਨੂੰ ਇਸ ਖ਼ਿਲਾਫ਼ ਸਲਾਹ ਦਿੱਤੀ ਸੀ ਕਿ ਅਜਿਹਾ ਕਰਨ ਨਾਲ ਉਹ ਹਾਰ ਜਾਣਗੇ ਅਤੇ ਉਨ੍ਹਾਂ ਦਾ ਸਿਆਸੀ ਕਰੀਅਰ ਖਤਮ ਹੋ ਜਾਵੇਗਾ।
ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਆਖਿਆ, ‘‘ਅਯੁੱਧਿਆ ’ਚ ਭਾਜਪਾ ਨੂੰ ਹਰਾ ਕੇ ਇੰਡੀਆ ਬਲਾਕ ਨੇ ਭਾਜਪਾ ਦੇ ਉੱਘੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਵੱਲੋਂ ਸ਼ੁਰੂ ਕੀਤੀ ਰਾਮ ਮੰਦਰ ਮੁਹਿੰਮ ਨੂੰ ਹਰਾਇਆ ਹੈ। ਮੈਂ ਜੋ ਗੱਲ ਕਹਿ ਰਿਹਾ ਹਾਂ ਉਹ ਬਹੁਤ ਵੱਡੀ ਹੈ... ਕਾਂਗਰਸ ਅਤੇ ਇੰਡੀਆ ਬਲਾਕ ਨੇ ਉਨ੍ਹਾਂ ਨੂੰ ਅਯੁੱਧਿਆ ’ਚ ਹਰਾਇਆ ਹੈ।’’ ਉਨ੍ਹਾਂ ਕਿਹਾ ਕਿ ਕਾਂਗਰਸ ਗੁਜਰਾਤ ’ਚ ਵੀ ਭਾਜਪਾ ਨੂੰ ਹਰਾਏਗੀ ਕਿਉਂਕਿ ‘‘ਮੋਦੀ ਦੇ ਨਜ਼ਰੀਏ ਦਾ ਗੁਬਾਰਾ ਫਟ ਚੁੱਕਾ ਹੈ।’’ ਰਾਹੁਲ ਨੇ ਕਿਹਾ ਕਿ ਜੇਕਰ ਗੁਜਰਾਤ ਦੇ ਲੋਕ ਬਿਨਾਂ ਡਰੇ ਲੜਨਗੇ ਤਾਂ ਭਾਜਪਾ ਉਨ੍ਹਾਂ ਸਾਹਮਣੇ ਨਹੀਂ ਟਿਕ ਸਕੇਗੀ। -ਪੀਟੀਆਈ

Advertisement

Advertisement