For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਦਲਿਤਾਂ ਦਾ ਰਾਖਵਾਂਕਰਨ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਸੀ: ਮੋਦੀ

06:44 AM Apr 24, 2024 IST
ਕਾਂਗਰਸ ਦਲਿਤਾਂ ਦਾ ਰਾਖਵਾਂਕਰਨ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਸੀ  ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੇ ਹੋਏ ਭਾਜਪਾ ਆਗੂ। -ਫੋਟੋ: ਪੀਟੀਆਈ
Advertisement

* ਦਲਿਤਾਂ ਤੇ ਪੱਛੜੇ ਕਬੀਲਿਆਂ ਲਈ ਰਾਖਵਾਂਕਰਨ ਖਤਮ ਨਾ ਹੋਣ ਦੇਣ ਦਾ ਕੀਤਾ ਵਾਅਦਾ

Advertisement

ਜੈਪੁਰ, 23 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ’ਤੇ ਦੋਸ਼ ਲਾਇਆ ਕਿ ਉਹ ਦਲਿਤਾਂ, ਪੱਛੜੇ ਵਰਗਾਂ ਤੇ ਆਦਿਵਾਸੀਆਂ ਦਾ ਰਾਖਵਾਂਕਰਨ ਮਜ਼ਹਬ ਦੇ ਆਧਾਰ ’ਤੇ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਸੀ। ਉਨ੍ਹਾਂ ਇੱਕ ਵਾਰ ਫਿਰ ਦੋਸ਼ ਲਾਇਆ ਕਿ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ’ਚ ਲੋਕਾਂ ਦਾ ਪੈਸਾ ਖੋਹ ਕੇ ਆਪਣੇ ‘ਖਾਸ’ ਲੋਕਾਂ ਨੂੰ ਵੰਡਣ ਦੀ ਡੂੰਘੀ ਸਾਜ਼ਿਸ਼ ਰਚੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਰਾਜ ’ਚ ਆਪਣੀ ਆਸਥਾ ਦਾ ਪਾਲਣ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ ਅਤੇ ਉਸ ਦੇ ਰਾਜ ’ਚ ਹਨੂਮਾਨ ਚਾਲੀਸਾ ਸੁਣਨਾ ਵੀ ਗੁਨਾਹ ਹੋ ਜਾਂਦਾ ਹੈ। ਉਨ੍ਹਾਂ ਕਾਂਗਰਸ ਖ਼ਿਲਾਫ਼ ਇਹ ਟਿੱਪਣੀ ਉਸ ਦਿਨ ਕੀਤੀ ਜਦੋਂ ਦੇਸ਼ ਭਰ ’ਚ ਹਨੂਮਾਨ ਜੈਅੰਤੀ ਮਨਾਈ ਜਾ ਰਹੀ ਹੈ। ਉਹ ਰਾਜਸਥਾਨ ਦੇ ਟੌਂਕ ’ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘ਮੋਦੀ ਤੁਹਾਨੂੰ ਗਾਰੰਟੀ ਦਿੰਦਾ ਹੈ ਕਿ ਦਲਿਤਾਂ ਤੇ ਪੱਛੜੇ ਕਬੀਲਿਆਂ ਲਈ ਰਾਖਵਾਂਕਰਨ ਕਦੀ ਖਤਮ ਨਹੀਂ ਹੋਵੇਗਾ ਅਤੇ ਨਾ ਹੀ ਧਰਮ ਦੇ ਨਾਂ ’ਤੇ ਵੰਡੀਆਂ ਪਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ।’ ਉਨ੍ਹਾਂ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਪਣੇ ਇੱਕ ਭਾਸ਼ਣ ’ਚ ਕਿਹਾ ਸੀ ਕਿ ਦੇਸ਼ ਦੇ ਸਰੋਤਾਂ ’ਤੇ ਪਹਿਲਾ ਹੱਕ ਮੁਸਲਮਾਨਾਂ ਦਾ ਹੈ। ਉਨ੍ਹਾਂ ਕਿਹਾ, ‘ਇਹ ਕੋਈ ਸੰਜੋਗ ਨਹੀਂ ਹੈ। ਇਹ ਕੋਈ ਇੱਕੋ-ਇੱਕ ਬਿਆਨ ਨਹੀਂ ਹੈ। ਕਾਂਗਰਸ ਦੀ ਵਿਚਾਰਧਾਰਾ ਹਮੇਸ਼ਾ ਹੀ ਤੁਸ਼ਟੀਕਰਨ ਤੇ ਵੋਟ ਬੈਂਕ ਦੀ ਰਾਜਨੀਤੀ ਦੀ ਰਹੀ ਹੈ।’ ਉਨ੍ਹਾਂ ਕਿਹਾ, ‘2004 ’ਚ ਕੇਂਦਰ ਵਿੱਚ ਸਰਕਾਰ ਬਣਾਉਂਦਿਆਂ ਹੀ ਕਾਂਗਰਸ ਨੇ ਸਭ ਤੋਂ ਪਹਿਲਾ ਕੰਮ ਆਂਧਰਾ ਪ੍ਰਦੇਸ਼ ’ਚ ਐੱਸਸੀ/ਐੱਸਟੀ ਦਾ ਰਾਖਵਾਂਕਰਨ ਘਟਾਉਂਦਿਆਂ ਇਹ ਕੋਟਾ ਮੁਸਲਮਾਨਾਂ ਨੂੰ ਦੇਣ ਦਾ ਕੀਤਾ ਸੀ।’ ਉਨ੍ਹਾਂ ਕਿਹਾ ਕਿ ਇਹ ਇੱਕ ਪਾਇਲਟ ਪ੍ਰਾਜੈਕਟ ਸੀ ਅਤੇ ਕਾਂਗਰਸ ਇਸ ਨੂੰ ਸਾਰੇ ਮੁਲਕ ’ਚ ਲਾਗੂ ਕਰਨਾ ਚਾਹੁੰਦੀ ਸੀ। 2004 ਤੋਂ 2010 ਵਿਚਾਲੇ ਕਾਂਗਰਸ ਨੇ ਚਾਰ ਵਾਰ ਆਂਧਰਾ ਪ੍ਰਦੇਸ਼ ’ਚ ਮੁਸਲਿਮ ਰਾਖਵਾਂਗਕਨ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਪਰ ਸੁਪਰੀਮ ਕੋਰਟ ਦੇ ਦਖਲ ਕਾਰਨ ਉਹ ਅਜਿਹਾ ਨਾ ਕਰ ਸਕੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਦੀ ਵੀ ਸੰਵਿਧਾਨ ਜਾਂ ਬੀ.ਆਰ. ਅੰਬੇਡਕਰ ਦੀ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਕਰਨਾਟਕ ’ਚ ਭਾਜਪਾ ਸਰਕਾਰ ਆਈ ਤਾਂ ਉਸ ਨੇ ਪਹਿਲਾ ਕੰਮ ਕਾਂਗਰਸ ਵੱਲੋਂ ਐੱਸਸੀ/ਐੱਸਟੀ ਤੋਂ ਖੋਹ ਕੇ ਮੁਸਲਮਾਨਾਂ ਨੂੰ ਦਿੱਤਾ ਗਿਆ ਰਾਖਵਾਂਕਰਨ ਖਤਮ ਕਰਨ ਦਾ ਦਿੱਤਾ। -ਪੀਟੀਆਈ

ਭ੍ਰਿਸ਼ਟਾਚਾਰ ਲੁਕਾਉਣ ਲਈ ਕਾਂਗਰਸ ਨੇ ਹਿੰਸਾ ਨੂੰ ਉਤਸ਼ਾਹਿਤ ਕੀਤਾ: ਪ੍ਰਧਾਨ ਮੰਤਰੀ

ਧਮਤਰੀ: ਪ੍ਰਧਾਨ ਮੰਤਰੀ ਨੇ ਕਾਂਗਰਸ ’ਤੇ ਦੋਸ਼ ਲਾਇਆ ਕਿ ਉਹ ਆਪਣਾ ਭ੍ਰਿਸ਼ਟਾਚਾਰ ਲੁਕਾਉਣ ਲਈ ਹਿੰਸਾ ਨੂੰ ਉਤਸ਼ਾਹਿਤ ਕਰਦੀ ਰਹੀ ਹੈ। ਪ੍ਰਧਾਨ ਮੰਤਰੀ ਨੇ ਅੱਜ ਮਹਾਸਮੁੰਦ ਲੋਕ ਸਭਾ ਹਲਕੇ ਅਧੀਨ ਆਉਂਦੇ ਧਮਤਰੀ ਜ਼ਿਲ੍ਹੇ ਦੇ ਸ਼ਿਆਮਤਰਾਈ ਪਿੰਡ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੂਬੇ ਦੀ ਜਨਤਾ ਨਾਲ ਵਾਅਦਾ ਕੀਤੀ ਕਿ ਉਹ ਮਾਓਵਾਦ ਤੇ ਨਕਸਲਵਾਦ ਨੂੰ ਜੜ੍ਹੋਂ ਖਤਮ ਕਰ ਦੇਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਵਿਕਾਸ ਕਦੀ ਵੀ ਨਾਲ ਨਾਲ ਨਹੀਂ ਚੱਲ ਸਕਦੇ ਅਤੇ ਜਦੋਂ ਵੀ ਕਾਂਗਰਸ ਸੱਤਾ ’ਚ ਆਈ ਹੈ ਤਾਂ ਭ੍ਰਿਸ਼ਟਾਚਾਰ ਤੇ ਹਿੰਸਾ ਸਿਖਰ ’ਤੇ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਹ ਉੱਤਰ-ਪੂਰਬ ’ਚ ਸੱਤਾ ’ਚ ਸੀ ਤਾਂ ਉਥੇ ਹਿੰਸਕ ਗਤੀਵਿਧੀਆਂ ਕੰਟਰੋਲ ਹੇਠ ਨਹੀਂ ਆ ਸਕੀਆਂ ਅਤੇ ਛੱਤੀਸਗੜ੍ਹ ’ਚ ਇਸ ਦੇ ਕਾਰਜਕਾਲ ਦੌਰਾਨ ਨਕਸਲੀ ਹਿੰਸਾ ਸਿਖਰ ’ਤੇ ਰਹੀ। ਉਨ੍ਹਾਂ ਕਿਹਾ, ‘ਕਾਂਗਰਸ ਤੇ ਹਿੰਸਾ ਵਿਚਾਲੇ ਕੀ ਰਿਸ਼ਤਾ ਹੈ। ਜਵਾਬ ਹੈ ਭ੍ਰਿਸ਼ਟਾਚਾਰ। ਕਾਂਗਰਸ ਆਪਣਾ ਭ੍ਰਿਸ਼ਟਾਚਾਰ ਲੁਕਾਉਣ ਲਈ ਹਿੰਸਾ ਨੂੰ ਉਤਸ਼ਾਹਿਤ ਕਰਦੀ ਹੈ। ਲੋਕ ਮਰਦੇ ਰਹੇ ਪਰ ਕਾਂਗਰਸ ਆਪਣੀਆਂ ਤਿਜੋਰੀਆਂ ਭਰਦੀ ਰਹੀ।’ -ਪੀਟੀਆਈ

Advertisement
Author Image

joginder kumar

View all posts

Advertisement
Advertisement
×