ਕਾਂਗਰਸ ਨੇ ਰਾਖਵਾਂਕਰਨ ਬਾਰੇ ਕੇਜਰੀਵਾਲ ’ਤੇ ਸੇਧਿਆ ਨਿਸ਼ਾਨਾ
07:18 AM Jan 15, 2025 IST
ਨਵੀਂ ਦਿੱਲੀ, 14 ਜਨਵਰੀ
ਕਾਂਗਰਸ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਇੱਕ ਪੁਰਾਣੇ ਬਿਆਨ ਨੂੰ ਲੈ ਕੇ ਉਨ੍ਹਾਂ ’ਤੇ ਨਿਸ਼ਾਨਾ ਸੇਧਿਆ। ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਕੇਜਰੀਵਾਲ ਦਾ ਇੱਕ ਪੁਰਾਣਾ ਵੀਡੀਓ ਐਕਸ ’ਤੇ ਸਾਂਝਾ ਕਰਦਿਆਂ ‘ਆਪ’ ਉੱਤੇ ਨਿਸ਼ਾਨਾ ਸੇਧਿਆ। ਇਸ ਵੀਡੀਓ ਵਿੱਚ ਸਾਬਕਾ ਮੁੁੱਖ ਮੰਤਰੀ ਇਹ ਕਹਿੰਦੇ ਸੁਣਾਈ ਦਿੰਦੇ ਹਨ ਕਿ ਜਿਸ ਨੂੰ ਇੱਕ ਵਾਰ ਰਾਖਵਾਂਕਰਨ ਦਾ ਲਾਭ ਮਿਲ ਗਿਆ, ਉਸ ਨੂੰ ਮੁੜ ਨਹੀਂ ਮਿਲਣਾ ਚਾਹੀਦਾ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਵੀ ਰਾਖਵਾਂਕਰਨ ਨਹੀਂ ਮਿਲਣਾ ਚਾਹੀਦਾ। ਰਮੇਸ਼ ਨੇ ਕਿਹਾ ਕਿ ਕੇਜਰੀਵਾਲ ਨੂੰ ਰਾਖਵਾਂਕਰਨ ’ਤੇ ਜ਼ਰੂਰ ਸੁਣਿਆ ਜਾਵੇ। ਉਨ੍ਹਾਂ ਕਿਹਾ ਕਿ ਹੁਣ ਸਮਝ ਆਇਆ ਕਿ ਉਹ ਸਰਕਾਰੀ ਰੁਜ਼ਗਾਰ ਅਤੇ ਸਰਕਾਰੀ ਸਿੱਖਿਆ ਸੰਸਥਾਵਾਂ ਵਿੱਚ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਹੋਰ ਪਛੜੇ ਵਰਗਾਂ ਦੇ ਰਾਖਵਾਂਕਰਨ ਦੀ 50 ਫ਼ੀਸਦ ਸੀਮਾ ਹਟਾਉਣ ਅਤੇ ਜਾਤੀ ਜਨਗਣਨਾ ’ਤੇ ਕਿਉਂ ਚੁੱਪ ਰਹਿੰਦੇ ਹਨ। -ਪੀਟੀਆਈ
Advertisement
Advertisement