ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਂਗਰਸ, ਸਪਾ ਜਿੱਤੀਆਂ ਤਾਂ ਰਾਮ ਮੰਦਰ ’ਤੇ ਬੁਲਡੋਜ਼ਰ ਚਲਾ ਦੇਣਗੀਆਂ: ਮੋਦੀ

07:15 AM May 18, 2024 IST
ਹਮੀਰਪੁਰ ਵਿੱਚ ਭਾਜਪਾ ਵਰਕਰਾਂ ਦਾ ਪਿਆਰ ਕਬੂਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ

ਬਾਰਾਬਾਂਕੀ/ਹਮੀਰਪੁਰ/ਫਤਹਿਪੁਰ, 17 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਾਅਵਾ ਕੀਤਾ ਕਿ ਕਾਂਗਰਸ ਤੇ ਸਮਾਜਵਾਦੀ ਪਾਰਟੀ (ਸੱਤਾ) ’ਚ ਆਈਆਂ ਤਾਂ ਰਾਮ ਮੰਦਰ ’ਤੇ ਬੁਲਡੋਜ਼ਰ ਚਲਾਉਣਗੀਆਂ। ਮੋਦੀ ਨੇ ਨਾਲ ਹੀ ਕਿਹਾ ਕਿ ਉਨ੍ਹਾਂ (ਸਪਾ, ਕਾਂਗਰਸ ਨੂੰ) ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਬੁਲਡੋਜ਼ਰ ਕਿੱਥੇ ਚਲਾਉਣਾ ਹੈ।
ਬਾਰਾਬਾਂਕੀ ਵਿਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ‘ਇੰਡੀਆ ਗੱਠਜੋੜ’ ਅਸਥਿਰਤਾ ਪੈਦਾ ਕਰਨ ਲਈ ਮੈਦਾਨ ਵਿੱਚ ਹੈ ਅਤੇ ਜਿਵੇਂ ਜਿਵੇਂ ਚੋਣਾਂ ਅੱਗੇ ਵਧ ਰਹੀਆਂ ਹਨ, ਇਹ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢਹਿ ਰਿਹਾ ਹੈ। ਇਹ ਦਾਅਵਾ ਕਰਦਿਆਂ ਕਿ ਉਨ੍ਹਾਂ ਦੀ ਸਰਕਾਰ ਹੈਟ੍ਰਿਕ ਬਣਾਉਣ ਜਾ ਰਹੀ ਹੈ, ਮੋਦੀ ਨੇ ਕਿਹਾ ਕਿ ਨਵੀਂ ਸਰਕਾਰ ’ਚ ਉਨ੍ਹਾਂ ਗਰੀਬੀ, ਨੌਜਵਾਨਾਂ, ਮਹਿਲਾਵਾਂ ਤੇ ਕਿਸਾਨਾਂ ਲਈ ਕਈ ਵੱਡੇ ਫ਼ੈਸਲੇ ਲੈਣੇ ਹਨ ਤੇ ਇਸ ਲਈ ਉਹ ਇੱਥੇ ਬਾਰਾਬਾਂਕੀ ਤੇ ਮੋਹਨਲਾਲਗੰਜ ਦੇ ਲੋਕਾਂ ਦਾ ਆਸ਼ੀਰਵਾਦ ਲੈਣ ਆਏ ਹਨ। ਉਨ੍ਹਾਂ ਕਿਹਾ, ‘ਚਾਰ ਜੂਨ ਦੂਰ ਨਹੀਂ ਹੈ। ਅੱਜ ਸਾਰਾ ਦੇਸ਼ ਤੇ ਸਾਰੀ ਦੁਨੀਆ ਜਾਣਦੀ ਹੈ ਕਿ ਮੋਦੀ ਸਰਕਾਰ ਹੈਟ੍ਰਿਕ ਬਣਾਉਣ ਜਾ ਰਹੀ ਹੈ।’
ਪ੍ਰਧਾਨ ਮੰਤਰੀ ਨੇ ਸਪਾ ਤੇ ਕਾਂਗਰਸ ਨੂੰ ਨਿਸ਼ਾਨੇ ’ਤੇ ਲੈਣ ਲਈ ਰਾਮ ਮੰਦਰ ਦਾ ਮੁੱਦਾ ਵੀ ਚੁੱਕਿਆ। ਮੋਦੀ ਨੇ ਕਿਹਾ, ‘ਇੱਥੇ ਸਪਾ ਦੇ ਇੱਕ ਵੱਡੇ ਆਗੂ ਨੇ ਰਾਮਨੌਮੀ ਦੇ ਦਿਨ ਕਿਹਾ ਸੀ ਕਿ ਰਾਮ ਮੰਦਰ ਤਾਂ ਬੇਕਾਰ ਹੈ। ਉੱਥੇ ਹੀ ਕਾਂਗਰਸ ਰਾਮ ਮੰਦਰ ’ਤੇ ਸੁਪਰੀਮ ਕੋਰਟ ਦਾ ਫ਼ੈਸਲਾ ਪਲਟਣ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਲਈ ਸਿਰਫ਼ ਆਪਣਾ ਪਰਿਵਾਰ ਤੇ ਪਾਵਰ ਹੀ ਮਾਇਨੇ ਰੱਖਦੇ ਹਨ। ਇਸੇ ਦੌਰਾਨ ਯੂਪੀ ਦੇ ਹਮੀਰਪੁਰ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਲੋਕਾਂ ਨੂੰ ਸਪਾ ਤੇ ਕਾਂਗਰਸ ਤੋਂ ਚੌਕਸ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਪਾਰਟੀਆਂ ਸੱਤਾ ’ਚ ਆਉਣ ਮਗਰੋਂ ‘ਵੋਟ ਜਹਾਦ’ ਕਰਨ ਵਾਲਿਆਂ ਨੂੰ ਸੌਗਾਤਾਂ ਵੰਡਣ ਦਾ ਕੰਮ ਕਰਦੀਆਂ ਹਨ। ਇਸੇ ਤਰ੍ਹਾਂ ਮੋਦੀ ਨੇ ਫਤਹਿਪੁਰ ’ਚ ਰੈਲੀ ਦੌਰਾਨ ਲੋਕ ਸਭਾ ਚੋਣਾਂ ਨੂੰ ਕਾਂਗਰਸ ਲਈ ਹੋਂਦ ਦਾ ਸੰਕਟ ਕਰਾਰ ਦਿੰਦਿਆਂ ਅੱਜ ਕਿਹਾ ਕਿ ਹੁਣ ਕਾਂਗਰਸ ਦਾ ਟੀਚਾ ਕਿਸੇ ਤਰ੍ਹਾਂ 50 ਸੀਟਾਂ ਜਿੱਤਣ ਦਾ ਹੈ ਤਾਂ ਜੋ ਉਹ ਆਪਣੀ ਇੱਜ਼ਤ ਬਚਾ ਸਕੇ। -ਪੀਟੀਆਈ

Advertisement

Advertisement
Advertisement