For the best experience, open
https://m.punjabitribuneonline.com
on your mobile browser.
Advertisement

ਕੰਬੋਜ ਭਾਈਚਾਰੇ ਨੂੰ ਟਿਕਟ ਦੇਵੇ ਕਾਂਗਰਸ: ਜੋਸਨ

08:41 AM Apr 09, 2024 IST
ਕੰਬੋਜ ਭਾਈਚਾਰੇ ਨੂੰ ਟਿਕਟ ਦੇਵੇ ਕਾਂਗਰਸ  ਜੋਸਨ
ਰਾਜ ਬਖ਼ਸ਼ ਕੰਬੋਜ
Advertisement

ਮਲਕੀਤ ਸਿੰਘ ਟੋਨੀ ਛਾਬੜਾ
ਜਲਾਲਾਬਾਦ, 8 ਅਪਰੈਲ
ਦੇਸ਼ ਭਰ ਵਿੱਚ ਵਸਦੇ ਓਬੀਸੀ ਵੋਟ ਬੈਂਕ ਦਾ ਕਾਫ਼ੀ ਵੱਡੀ ਗਿਣਤੀ ਵੋਟਾਂ ਪੰਜਾਬ ਵਿੱਚ ਹਨ। ਇਸ ਵਿੱਚ ਵੀ ਜ਼ਿਆਦਾਤਰ ਵੋਟਾਂ ਕੰਬੋਜ ਭਾਈਚਾਰੇ ਦੀਆਂ ਹਨ। ਇਨ੍ਹਾਂ ਨੂੰ ਓਬੀਸੀ ਸੈੱਲ ਕਾਂਗਰਸ ਦੇ ਸੂਬਾ ਚੇਅਰਮੈਨ ਰਾਜ ਬਖ਼ਸ਼ ਕੰਬੋਜ ਨੇ ਬੜੀ ਮਿਹਨਤ ਨਾਲ ਕਾਂਗਰਸ ਪਾਰਟੀ ਨਾਲ ਜੋੜਿਆ ਹੈ। ਇਸ ਲਈ ਕਾਂਗਰਸ ਨਾਲ ਜੁੜੇ ਓਬੀਸੀ ਵੋਟਰ ਰਾਜ ਬਖ਼ਸ਼ ਨੂੰ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦਾ ਉਮੀਦਵਾਰ ਦੇਖਣਾ ਚਾਹੁੰਦੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਕੰਬੋਜ ਭਲਾਈ ਬੋਰਡ ਦੇ ਚੇਅਰਮੈਨ ਬਲਕਾਰ ਜੋਸਨ ਨੇ ਕਿਹਾ ਕਿ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ ਓਬੀਸੀ ਵਰਗ ਦੀ ਵੱਡੀ ਗਿਣਤੀ ਵਿੱਚ ਵੱਸਦੀ ਕੰਬੋਜ ਬਰਾਦਰੀ ਕਾਂਗਰਸ ਹਾਈਕਮਾਨ ਤੋਂ ਮੰਗ ਕਰਦੀ ਹੈ ਕਿ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਦੀ ਇੱਕ ਟਿਕਟ ਕੰਬੋਜ ਬਰਾਦਰੀ ਦੇ ਟਕਸਾਲੀ ਕਾਂਗਰਸੀ ਨੇਤਾ ਰਾਜ ਬਖ਼ਸ਼ ਕੰਬੋਜ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਰਾਹੁਲ ਗਾਂਧੀ ਨੇ ਓਬੀਸੀ ਦਾ ਮੁੱਦਾ ਚੁੱਕਿਆ ਹੈ, ਉਸ ਤੋਂ ਇਸ ਵਰਗ ਵਿੱਚ ਕਾਂਗਰਸ ਪਾਰਟੀ ਦੇ ਪ੍ਰਤੀ ਮੋਹ ਵਧਿਆ ਹੈ ਪਰ ਜੇ ਕਾਂਗਰਸ ਨੇ ਟਿਕਟਾਂ ਵਿੱਚ ਇਸ ਵਰਗ ਨੂੰ ਅਣਦੇਖਿਆ ਕੀਤਾ ਤਾਂ ਨੁਕਸਾਨਦਾਇਕ ਸਾਬਤ ਹੋਵੇਗੀ।

Advertisement

Advertisement
Author Image

Advertisement
Advertisement
×